ਗੈਜੇਟ ਡੈਸਕ– MSI ਨੇ ਆਪਣੇ ਨਵੇਂ ਗੇਮਿੰਗ ਲੈਪਟਾਪ ਦੀ ਭਾਰਤ ’ਚ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਕਈ ਨਵੇਂ ਫੀਚਰਜ਼ ਵਾਲੇ GS65 Stealth ਲੈਪਟਾਪ ਨੂੰ CES 2019 ’ਚ ਦਿਖਾਇਆ ਗਿਆ ਸੀ। ਇਸ ਲੈਪਟਾਪ ’ਚ ਲੇਟੈਸਟ Nvidia GeForce RTX GPU ਹੋਵੇਗਾ। ਇਹ ਲੈਪਟਾਪ ਨਵੀਂ ਦਿੱਲੀ, ਬੈਂਗਲੁਰੂ, ਕੋਲਕਾਤਾ ਅਤੇ ਪੁਣੇ ’ਚ ਕੰਪਨੀ ਦੇ ਐਕਸਕਲੂਜ਼ਿਵ ਸਟੋਰ ’ਤੇ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਸ ਨੂੰ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਅਤੇ ਅਮੇਜ਼ਨ ’ਤੋਂ ਵੀ ਖਰੀਦਿਆ ਜਾ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਗੇਮਿੰਗ ਸੀਰੀਜ਼ ਲੈਪਟਾਪਸ ਦੀ ਕੀਮਤ 79,990 ਰੁਪਏ ਤੋਂ ਸ਼ੁਰੂ ਹੋਵੇਗੀ। ਜਾਣਦੇ ਹਾਂ ਇਸ ਦੇ ਫੀਚਰਜ਼ ਬਾਰੇ...
ਫੀਚਰਜ਼
ਇਸ ਵਿਚ ਰੀਅਲ ਟਾਈਮ ਰੇਅ ਟ੍ਰੇਸਿੰਗ ਫੀਚਰ ਦਿੱਤਾ ਗਿਆ ਹੈ ਜਿਸ ਨਾਲ ਗੇਮਿੰਗ ਦਾ ਇਕ ਨਵਾਂ ਹੀ ਐਕਸਪੀਰੀਅੰਸ ਮਿਲੇਗਾ। ਕਿਹਾ ਜਾ ਰਿਹਾ ਹੈ ਕਿ ਇਸ ਵਿਚ ਦਿੱਤਾ ਗਿਆ Nvidia GeForce RTX GPU ਗ੍ਰਾਫਿਕਸ ਪੂਰੀ ਗੇਮਿੰਗ ਇੰਡਸਟਰੀ ’ਚ ਹੀ ਬਦਲਾਅ ਲਿਆ ਦੇਵੇਗਾ। MSI ਨੇ ਇਸ ਦੇ ਕੂਲਰ ਬੂਸਟ ਡਿਜ਼ਾਈਨ ’ਚ ਵੀ ਬਦਲਾਅ ਕੀਤਾ ਹੈ ਜਿਸ ਨਾਲ ਆਪਰੇਟ ਕਰਨ ਦੌਰਾਨ ਇਸ ਦਾ ਤਾਪਮਾਨ ਘੱਟ ਰਹਿੰਦਾ ਹੈ। ਇਹ ਲੈਪਟਾਪ ਪਹਿਲਾਂ ਦੇ ਲੈਪਟਾਪਸ ਦੇ ਮੁਕਾਬਲੇ ਕਾਫੀ ਹਲਕਾ ਹੈ। ਇਸ ਵਿਚ Core i7 Processors ਦੇ ਨਾਲ ਦੋ ਵੱਡੇ ਸਪੀਕਰ ਦਿੱਤੇ ਗਏ ਹਨ। ਇਸ ਦਾ 17.3 ਇੰਚ ਵਾਲਾ ਮਾਡਲ 120Hz ਡਿਸਪਲੇਅ ਦੇ ਨਾਲ ਆਉਂਦਾ ਹੈ।
ਕੀਮਤ
ਇਸ ਗੇਮਿੰਗ ਲੈਪਟਾਪ ਦੀ ਕੀਮਤ 79,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਸਭ ਤੋਂ ਬਿਹਤਰ ਵਰਜਨ ਦੀ ਕੀਮਤ 399,990 ਰੁਪਏ ਹੈ, ਉਥੇ ਹੀ ਪ੍ਰੈਸਟਿਜ ਸੀਰੀਜ਼ ਦੀ ਕੀਮਤ 77,990 ਰੁਪਏ ਤੋਂ ਲੈ ਕੇ 1,59,990 ਰੁਪਏ ਤਕ ਹੈ।
ਕੰਬਾਇੰਡ ਬ੍ਰੇਕਿੰਗ ਸਿਸਟਮ ਨਾਲ Suzuki Access 125 ਸਕੂਟਰ ਲਾਂਚ
NEXT STORY