ਗੈਜੇਟ ਡੈਸਕ– ਨੈੱਟਫਲਿਕਸ ਇੰਡੀਆ ਨੇ ਨਵੇਂ ਸਾਲ ਤੋਂ ਪਹਿਲਾਂ ਗਾਹਕਾਂਨੂੰ ਵੱਡਾ ਤੋਹਫਾ ਦਿੱਤਾ ਹੈ। ਨੈੱਟਫਲਿਕਸ ਦੇ ਪਲਾਨ ਹੁਣ 60 ਫੀਸਦੀ ਤਕ ਸਸਤੇ ਹੋ ਗਏ ਹਨ। ਨਵੇਂ ਪਲਾਨ ਦੀ ਸ਼ੁਰੂਆਚ ਅੱਜ ਯਾਨੀ 14 ਦਸੰਬਰ ਤੋਂ ਹੋ ਗਈ ਹੈ। ਨੈੱਟਫਲਿਕਸ ਦੇ ਇਸ ਪਲਾਨ ਤੋਂ ਬਾਅਦ ਤੁਸੀਂ ਪਲਾਨ ’ਤੇ 18 ਫੀਸਦੀ ਤੋਂ 60 ਫੀਸਦੀ ਤਕ ਦੀ ਬਚਤ ਕਰ ਸਕੋਗੇ। ਇਸ ਅਪਡੇਟ ਤੋਂ ਬਾਅਦ ਨੈੱਟਫਲਿਕਸ ਦੇ ਮੋਬਾਇਲ ਪਲਾਨ ਦੀ ਸ਼ੁਰੂਆਤੀ ਕੀਮਤ 149 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 199 ਰੁਪਏ ਸੀ।
ਨੈੱਟਫਲਿਕਸ ਦੇ ਨਵੇਂ ਪਲਾਨ ਦੀ ਕੀਮਤ
ਨੈੱਟਫਲਿਕਸ ਮੋਬਾਇਲ ਪਲਾਨ ਹੁਣ 149 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸਤੋਂ ਇਲਾਵਾ ਬੇਸਿਕ ਪਲਾਨ ਦੀ ਕੀਮਤ 199 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 499 ਰੁਪਏ ਸੀ। ਇਸ ਪਲਾਨ ’ਚ ਸਭ ਤੋਂ ਜ਼ਿਆਦਾ ਦੀ ਕਟੌਤੀ ਹੋਈ ਹੈ। ਨੈੱਟਫਲਿਕਸ ਸਟੈਂਡਰਡ ਪਲਾਨ ਹੁਣ 499 ਰੁਪਏ ਦਾ ਹੋ ਗਿਆ ਹੈ ਜੋ ਕਿ ਪਹਿਲਾਂ 649 ਰੁਪਏ ਦਾ ਸੀ। ਨੈੱਟਫਲਿਕਸ ਦਾ ਪ੍ਰੀਮੀਅਮ ਪਲਾਨ ਹੁਣ 649 ਰੁਪਏ ’ਚ ਲਿਆ ਜਾ ਸਕਦਾ ਹੈ ਜੋ ਕਿ ਪਹਿਲਾਂ 799 ਰੁਪਏ ਦਾ ਸੀ।
ਇਹ ਵੀ ਪੜ੍ਹੋ– ਕੋਰੋਨਾ ਦਾ ਪਤਾ ਲਗਾਏਗੀ ਸਮਾਰਟ ਵਾਚ, ਡਾਟਾ ਤੋਂ ਤੁਹਾਨੂੰ ਸਮਾਂ ਰਹਿੰਦਿਆਂ ਮਿਲੇਗੀ ਜਾਣਕਾਰੀ
ਇਹ ਵੀ ਪੜ੍ਹੋ– ਫੁਲ ਕੇ ਫਟ ਰਹੀ Apple Watch! ਟੁੱਟੀ ਸਕਰੀਨ ਨਾਲ ਯੂਜ਼ਰਸ ਨੂੰ ਗੰਭੀਰ ਸੱਟ ਲੱਗਣ ਦਾ ਖ਼ਤਰਾ
ਨੈੱਟਫਲਿਕਸ ਦੇ ਕਿਸ ਪਲਾਨ ’ਚ ਕੀ ਮਿਲੇਗਾ
ਨੈੱਟਫਲਿਕਸ ਦੇ ਮੋਬਾਇਲ ਪਲਾਨ ’ਚ ਸਟੈਂਡਰਡ ਡੈਫੀਨੇਸ਼ਨ (SD) 480 ਪਿਕਸਲ ਰੈਜ਼ੋਲਿਊਸ਼ਨ ’ਤੇ ਕੰਟੈਂਟ ਮਿਲਣਗੇ। ਸਟੈਂਡਰਡ ਪਲਾਨ ’ਚ ਐੱਚ.ਡੀ. ਯਾਨੀ 1080 ਪਿਕਸਲ ਦੇ ਕੰਟੈਂਟ ਮਿਲਣਗੇ। ਨੈੱਟਫਲਿਕਸ ਪ੍ਰੀਮੀਅਮ ਦੇ ਗਾਹਕਾਂ ਨੂੰ 4ਕੇ ਰੈਜ਼ੋਲਿਊਸ਼ਨ ਅਤੇ ਐੱਚ.ਡੀ.ਆਰ. ’ਚ ਕੰਟੈਂਟ ਮਿਲਣਗੇ।
ਐਮਾਜ਼ੋਨ ਪ੍ਰਾਈਮ ਵੀਡੀਓ ਨਾਲ ਹੋਵੇਗਾ ਮੁਕਾਬਲਾ
ਐਮਾਜ਼ੋਨ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ 13 ਦਸੰਬਰ ਤੋਂ ਹੀ ਮਹਿੰਗਾ ਹੋਇਆ ਹੈ ਜਿਸ ਤੋਂ ਬਾਅਦ ਸਾਲਾਨਾ ਪਲਾਨ ਦੀ ਕੀਮਤ 1,499 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 999 ਰੁਪਏ ਸੀ। ਇਸਤੋਂ ਇਲਾਵਾ ਮਾਸਿਕ ਪਲਾਨ ਦੀ ਕੀਮਤ 125 ਰੁਪਏ ਹੋ ਗਏ ਹਨ, ਹਾਲਾਂਕਿ, ਕੁਝ ਟੈਲੀਕਾਮ ਕੰਪਨੀਆਂ ਦੇ ਪਲਾਨ ਦੇ ਨਾਲ 89 ਰੁਪਏ ’ਚ ਵੀ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਮੋਬਾਇਲ ਐਡੀਸ਼ਨ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ
Tesla ਨੂੰ ਭਾਰਤ ’ਚ 3 ਹੋਰ ਮਾਡਲ ਲਾਂਚ ਕਰਨ ਦੀ ਮਿਲੀ ਮਨਜ਼ੂਰੀ
NEXT STORY