ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਵਧਾਉਣ ਲਈ ਨਵੇਂ-ਨਵੇਂ ਫੀਚਰਜ਼ ਜਾਰੀ ਕਰਦਾ ਰਹਿੰਦਾ ਹੈ। ਵਟਸਐਪ ਨੇ ਹੁਣ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਜ਼ਿਆਦਾ ਸਕਿਓਰ ਰਹੇਗੀ। ਵਟਸਐਪ ’ਚ ਪਹਿਲਾਂ ਤੋਂ ਗਾਇਬ ਹੋਣ ਵਾਲੇ ਮੈਸੇਜ (disappearing messages) ਦਾ ਫੀਚਰ ਦਿੱਤਾ ਗਿਆ ਹੈ। ਪਹਿਲਾਂ ਤੋਂ ਇਸ ਨੂੰ ਹਰ ਚੈਟ ਲਈ ਵੱਖ-ਵੱਖ ਆਨ ਕਰਨਾ ਹੁੰਦਾ ਸੀ, ਹੁਣ ਯੂਜ਼ਰਸ ਕੋਲ ਵਨ-ਆਨ-ਵਨ ਚੈਟ ਲਈ disappearing messages ਆਟੋਮੈਟਿਕਲੀ ਟਰਨ ਆਨ ਕਰਨ ਦਾ ਆਪਸ਼ਨ ਰਹੇਗਾ।
ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
ਇਸ ਨੂੰ ਸੈੱਟ ਕਰਨ ਨਾਲ ਵਟਸਐਪ ਚੈਟ ਦੇ ਸਾਰੇ ਫਿਊਚਰ ਮੈਸੇਜ ਆਟੋਮੈਟਿਕਲੀ ਡਿਲੀਟ ਹੋ ਜਾਣਗੇ। ਯਾਨੀ ਵਟਸਐਪ ਯੂਜ਼ਰਸ ਕੋਲ ਹੁਣ ਇਕ ਨਵਾਂ ਆਪਸ਼ਨ ਹੋਵੇਗਾ ਜਿਸ ਨਾਲ ਉਹ ਨਵੀਂ ਚੈਟ ਲਈ ਇਸ ਫੀਚਰ ਨੂੰ ਡਿਫਾਲਟ ਟਰਨ ਆ ਕਰਕੇ ਰੱਖ ਸਕਦੇ ਹਨ। ਸੈੱਟ ਟਾਈਮ ਤੋਂ ਬਾਅਦ ਚੈਟ ’ਚੋਂ ਮੈਸੇਜ ਆਪਣੇ-ਆਪ ਡਿਲੀਟ ਹੋ ਜਾਣਗੇ। ਦੱਸ ਦੇਈਏ ਕਿ ਵਟਸਐਪ ਨੇ ਡਿਸਅਪਿਅਰਿੰਗ ਮੈਸੇਜ ਫੀਚਰ ਨੂੰ ਪਿਛਲੇ ਸਾਲ ਨਵੰਬਰ ’ਚ ਜਾਰੀ ਕੀਤਾ ਸੀ।
ਵਟਸਐਪ ’ਚ ਪਹਿਲਾਂ 7 ਦਿਨਾਂ ਦੇ ਅੰਦਰ ਮੈਸੇਜ ਡਿਲੀਟ ਕਰਨ ਦਾ ਆਪਸ਼ਨ ਦਿੱਤਾ ਜਾਂਦਾ ਸੀ। ਹਾਲਾਂਕਿ ਹੁਣ ਕੰਪਨੀ ਨੇ ਇਸ ਵਿਚ ਦੋ ਨਵੇਂ ਟਾਈਮ ਪੀਰੀਅਡ ਜਿਵੇਂ 24 ਘੰਟੇ ਅਤੇ 90 ਦਿਨਾਂ ਦੇ ਐਪਸ਼ਨ ਨੂੰ ਜੋੜ ਦਿੱਤਾ ਹੈ। ਨਾਲ ਹੀ ਜੇਕਰ ਤੁਸੀਂ ਚੈਟ ਹਿਸਟਰੀ ਨੂੰ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਫੀਚਰ ਨੂੰ ਆਫ ਰੱਖਣ ਦਾ ਵੀ ਆਪਸ਼ਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– Gmail ’ਚੋਂ ਜ਼ਰੂਰੀ Email ਹੋ ਗਿਆ ਹੈ ਡਿਲੀਟ, ਇੰਝ ਕਰੋ ਰਿਕਵਰ
ਜੇਕਰ ਯੂਜ਼ਰਸ ਮੈਸੇਜ ਨੂੰ ਪਰਮਾਨੈਂਟ ਰੱਖਣਾ ਚਾਹੁੰਦੇ ਹਨ ਤਾਂ ਉਹ ਕਿਸੇ ਵਿਸ਼ੇਸ਼ ਚੈਟ ਨੂੰ ਡਿਸਅਪਿਅਰਿੰਗ ਮੈਸੇਜ ਫੀਚਰ ’ਚੋਂ ਹਟਾ ਸਕਦੇ ਹਨ। ਇਹ ਨਵੀਂ ਸੈਟਿੰਗ ਗਰੁੱਪ ਚੈਟ ਨੂੰ ਅਫੈੱਕਟ ਨਹੀਂ ਕਰੇਗੀ। ਵਟਸਐਪ ਨੇ ਕਿਹਾ ਹੈ ਕਿ ਉਸਨੇ ਗਰੁੱਪ ਲਈ ਇਕ ਨਵਾਂ ਆਪਸ਼ਨ ਐਡ ਕੀਤਾ ਹੈ। ਇਸ ਨਾਲ ਗਰੁੱਪ ਕ੍ਰਿਏਟ ਕਰਦੇ ਸਮੇਂ ਡਿਸਅਪਿਅਰਿੰਗ ਮੈਸੇਜ ਫੀਚਰ ਨੂੰ ਅਨੇਬਲ ਕਰਨ ਦਾ ਆਪਸ਼ਨ ਮਿਲੇਗਾ।
ਵਟਸਐਪ ਨੇ ਸਾਫ ਕੀਤਾ ਹੈ ਕਿ ਇਹ ਫੀਚਰ ਆਪਸ਼ਨਲ ਹੈ ਅਤੇ ਇਹ ਯੂਜ਼ਰਸ ਦੀ ਪਿਛਲੀ ਚੈਟ ਨੂੰ ਬਦਲੇਗਾ ਨਹੀਂ ਜਾਂ ਡਿਲੀਟ ਨਹੀਂ ਕਰੇਗਾ। ਡਿਸਅਪਿਅਰਿੰਗ ਮੈਸੇਜ ਸੈਟਿੰਗ ਰਾਹੀਂ ਪੁਰਾਣੇ ਸੈਂਡ ਕੀਤੇ ਜਾਂ ਰਿਸੀਵ ਚੈਟ ਅਫੈੱਕਟ ਨਹੀਂ ਹੋਵੇਗੀ। ਇੰਡੀਵਿਜ਼ੁਅਲ ਚੈਟ ਲਈ ਯੂਜ਼ਰਸ ਡਿਸਅਪਿਅਰਿੰਗ ਮੈਸੇਜ ਨੂੰਆਨ ਜਾਂ ਆਫ ਕਰ ਸਕਦੇ ਹਨ। ਇਸ ਫੀਚਰ ਨਾਲ ਹੁਣ ਪੁਰਾਣੇ ਡਿਲੀਟ ਹੋਏ ਮੈਸੇਜ ਨੂੰ ਲੱਭਿਆ ਨਹੀਂ ਜਾ ਸਕਦਾ। ਇਸ ਨਾਲ ਯੂਜ਼ਰਸ ਜੋ ਚੈਟ ਹਿਸਟਰੀ ਨੂੰ ਲੈ ਕੇ ਚਿੰਤਤ ਹੁੰਦੇ ਹਨ ਉਹ ਇਸ ਨੂੰ ਆਨ ਕਰਕੇ ਆਪਣੀ ਪ੍ਰਾਈਵੇਸੀ ਬਣਾਈ ਰੱਖ ਸਕਦੇ ਹਨ।
ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ
boAt ਨੇ ਲਾਂਚ ਕੀਤਾ ਗਜ਼ਬ ਦਾ ਨੈੱਕਬੈਂਡ, ਇਕ ਵਾਰ ਚਾਰਜ ’ਚ 60 ਘੰਟਿਆਂ ਤਕ ਚੱਲੇਗੀ ਬੈਟਰੀ
NEXT STORY