ਨਵੀਂ ਦਿੱਲੀ, (ਵਿਸ਼ੇਸ਼)- ਅੱਜ ਹਰ ਖੇਤਰ ’ਚ ਆਰਟੀਫੀਸ਼ਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਵਧਦੀ ਜਾ ਰਹੀ ਹੈ ਅਤੇ ਕੰਪਨੀਆਂ ਇਸ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੀਆਂ ਹਨ।
ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ ਨੇ ਏ. ਆਈ. ਪ੍ਰੋਡਕਟ ਮੈਨੇਜਰ ਲਈ ਵੇਕੈਂਸੀ ਕੱਢੀ ਹੈ। ਇਹ ਅੰਤਰਰਾਸ਼ਟਰੀ ਓ. ਟੀ. ਟੀ. ਪਲੇਟਫਾਰਮ ਇਸ ਅਹੁਦੇ ’ਤੇ ਚੁਣੇ ਜਾਣ ਵਾਲੇ ਵਿਅਕਤੀ ਨੂੰ 7,40,33,775 ਰੁਪਏ (900,000 ਡਾਲਰ) ਤੱਕ ਤਨਖਾਹ ਦੇ ਰੂਪ ’ਚ ਦੇਵੇਗਾ।
ਨੈੱਟਫਲਿਕਸ ਦੇ ਮਸ਼ੀਨ ਲਰਨਿੰਗ ਪ੍ਰੋਗਰਾਮ ਦੇ ਫਾਇਦੇ ਨੂੰ ਵਧਾਉਣ ਲਈ ਇਹ ਅਹੁਦਾ ਪੈਦਾ ਕੀਤਾ ਗਿਆ ਹੈ। ਚੁਣੇ ਗਏ ਵਿਅਕਤੀ ਨੂੰ ਨੈੱਟਫਲਿਕਸ ਦੇ ਕੈਲੀਫੋਰਨੀਆ ਦਫ਼ਤਰ ’ਚ ਨੌਕਰੀ ਦਿੱਤੀ ਜਾਵੇਗੀ। ਬਿਨੈਕਾਰਾਂ ਨੂੰ ਵੈਸਟ ਕੋਸਟ ਰਿਮੋਟ ਦਾ ਬਦਲ ਵੀ ਦਿੱਤਾ ਜਾਵੇਗਾ। ਇਸ ਅਹੁਦੇ ਦਾ ਅਧਿਕਾਰਕ ਨਾਂ ਹੈ, ਪ੍ਰੋਡਕਟ ਮੈਨੇਜਰ ਮਸ਼ੀਨ ਲਰਨਿੰਗ ਪਲੇਟਫਾਰਮ। ਸਫਲ ਬਿਨੈਕਾਰਾਂ ਨੂੰ 300,000 ਤੋਂ 900,000 ਡਾਲਰ ਤਨਖਾਹ ਵਜੋਂ ਦਿੱਤੇ ਜਾਣਗੇ। ਨੌਕਰੀ ਦੇ ਵੇਰਵੇ ’ਚ ਕਿਹਾ ਗਿਆ ਹੈ ਕਿ ਇਹ ਅਹੁਦੇ ਅਜੇ ਵੀ ਖਾਲੀ ਹਨ।
ਇਹ ਵੀ ਪੜ੍ਹੋ– ਸੈਕਿੰਡ ਹੈਂਡ ਕਾਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ 5 ਮਹੱਤਵਪੂਰਨ ਗੱਲਾਂ, ਕਦੇ ਨਹੀਂ ਖਾਓਗੇ ਧੋਖਾ
ਬਿਨੈਕਾਰਾਂ ਕੋਲ ਹੋਣੀਆਂ ਚਾਹੀਦੀਆਂ ਇਹ ਯੋਗਤਾਵਾਂ
ਇਸ ਅਹੁਦੇ ਲਈ ਅਪਲਾਈ ਕਰਨ ਵਾਲਿਆਂ ਲਈ ਕੁਝ ਯੋਗਤਾਵਾਂ ਵੀ ਤੈਅ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਕੇਂਦਰੀਕ੍ਰਿਤ ਮਸ਼ੀਨ ਲਰਨਿੰਗ ਪਲੇਟਫਾਰਮ ਦੇ ਨਾਲ ਕੰਮ ਕਰਨ ਦਾ ਜਤਰਬਾ, ਨੈੱਟਫਲਿਕਸ ਦੇ ਇੰਜੀਨੀਅਰਾਂ ਨਾਲ ਸਹਿਯੋਗ ਕਰਨ ਦੀ ਸਮਰੱਥਾ, ਲਿਖਤੀ ਕਮਿਊਨੀਕੇਸ਼ਨ ਅਤੇ ਰਣਨੀਤੀਕ ਰੂਪ ’ਚ ਸੋਚਣ ਦੀ ਸਮਰੱਥਾ ਸ਼ਾਮਲ ਹੈ।
ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ Reels ਦੀ ਤਰ੍ਹਾਂ ਭੇਜ ਸਕੋਗੇ 'ਵੀਡੀਓ ਮੈਸੇਜ'
ਟੈਕਨੀਕਲ ਡਾਇਰੈਕਟਰ ਨੂੰ ਮਿਲਣਗੇ 5 ਕਰੋੜ
ਏ. ਆਈ. ਪ੍ਰੋਡਕਟ ਮੈਨੇਜਰ ਦੇ ਨਾਲ ਹੀ ਨੈੱਟਫਲਿਕਸ ਟੈਕਨੀਕਲ ਡਾਇਰੈਕਟਰ ਦੇ ਅਹੁਦੇ ਲਈ ਵੀ ਮੋਟੀ ਤਨਖਾਹ ਆਫਰ ਕਰ ਰਿਹਾ ਹੈ। ਨੈੱਟਫਲਿਕਸ ਨੇ ਆਪਣੇ ਗੇਮ ਸਟੂਡੀਓ ਦੇ ਟੈਕਨੀਕਲ ਡਾਇਰੈਕਟਰ ਲਈ 560,000 ਡਾਲਰ (5 ਕਰੋੜ ਰੁਪਏ) ਸਾਲਾਨਾ ਤਨਖਾਹ ਦੀ ਪੇਸ਼ਕਸ਼ ਕੀਤੀ ਹੈ। ਇਸ ਅਹੁਦੇ ’ਤੇ ਨਿਯੁਕਤੀ ਲਈ ਵੀ ਏ. ਆਈ. ਦਾ ਗਿਆਨ ਜ਼ਰੂਰੀ ਹੈ।
ਇਹ ਵੀ ਪੜ੍ਹੋ– iPhone ਯੂਜ਼ਰਜ਼ ਲਈ WhatsApp ਲਿਆਇਆ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
Jio ਨੇ ਲਾਂਚ ਕੀਤੀ 4G JioBook, ਜਾਣੋ ਕੀਮਤ ਤੇ ਸ਼ਾਨਦਾਰ ਫੀਚਰਜ਼
NEXT STORY