ਜਲੰਧਰ : ਸਮਾਰਟ ਘੜੀਆਂ ਦਾ ਚਲਨ ਸੈਮਸੰਗ ਗੇਅਰ ਤੋਂ ਸ਼ੁਰੂ ਹੋਇਆ ਸੀ ਤੇ ਅਜਕਲ ਹਰ ਕੋਈ ਐਪਲ ਵਾਚ ਦੀ ਗੱਲ ਕਰਦਾ ਹੈ। ਮੰਨਣ ਵਾਲੀ ਗੱਲ ਹੈ ਕਿ ਟ੍ਰੈਂਡ ਸੈੱਟਰ ਤੇ ਟੈਕਨਾਲੋਜੀ ਦਾ ਇਹ ਇਕ ਵਧੀਆ ਉਦਾਹਰਣ ਸਾਨੂੰ ਦੇਖਣ ਨੂੰ ਮਿਲਿਆ ਹੈ ਪਰ ਅਜੇ ਵੀ ਕਈ ਕੰਪਨੀਆਂ ਅਲੱਗ-ਅਲੱਗ ਡਿਜ਼ਾਈਨ 'ਚ ਸਮਾਰਟ ਵਾਚਿਜ਼ ਬਣਾ ਰਹੀਆਂ ਹਨ। ਡੋਪੀਓ ਨਾਂ ਦੀ ਘੜੀ ਨੂੰ ਦੇਖ ਕੇ ਤੁਹਾਨੂੰ ਨੈਂਟੈਂਡੋ ਡੀ. ਐੱਸ. ਨਾਂ ਦਾ ਡਬਲ ਸਕ੍ਰੀਨ ਵਾਲਾ ਗੇਮਿੰਗ ਕੰਸੋਲਜ਼ ਜ਼ਰੂਰ ਯਾਦ ਆਵੇਗਾ।
ਦਰਅਸਲ ਡਿਊਲ ਸਕ੍ਰੀਨ ਕਾਂਸੈਪਟ ਵਾਲੀ ਸਮਾਰਟ ਵਾਚ ਦੇ ਪਿੱਛੇ ਇਸੇ ਆਈਡੀਏ ਨੂੰ ਲਿਆ ਗਿਆ ਹੈ। ਇਸ ਨੂੰ ਟੈਡੀ ਸੇਈਡ, ਜ਼ਿੰਗ ਡੋਂਗ ਯਾਂਗ ਤੇ ਡੈਨੀਅਲ ਵੋਗਲ ਨੇ ਮਿਲ ਕੇ ਤਿਆਰ ਕੀਤਾ ਹੈ। ਨੈਂਟੈਂਡੋ ਡੀ. ਐੱਸ. ਦੀ ਤਰ੍ਹਾਂ ਹੀ ਇਸ ਵਾਚ 'ਚ 2 ਸਕ੍ਰੀਨਾਂ ਹਨ, ਜਿਨ੍ਹਾਂ ਨੂੰ ਸਪਲਿਟ ਕੀਤਾ ਜਾ ਸਕਦਾ ਹੈ। 180 ਡਿਗਰੀ 'ਤੇ ਰੋਟੇਟ ਕਰਨ ਨਾਲ ਸਕ੍ਰੀਨ ਕਲਾਕ ਤੋਂ ਮਿਊਜ਼ਿਰ ਪਲੇਅਰ 'ਚ ਬਦਲ ਜਾਂਦੀ ਹੈ। 2 ਸਕ੍ਰੀਨਾਂ 'ਚੋਂ 1 ਨੂੰ ਹਟਾਇਆ ਵੀ ਜਾ ਸਕਦਾ ਹੈ। ਇਹ ਅਜੇ ਫਾਈਨਲ ਪ੍ਰਾਡਕਟ ਨਹੀਂ ਹੈ ਪਰ ਇਕ ਸਮਾਰਟ ਵਾਚ 'ਚ 2 ਸਕ੍ਰੀਨਾਂ ਕੀਮਤ ਨੂੰ ਵੀ ਦੁੱਗਣਾ ਕਰ ਦਿੰਦੀਆਂ ਹਨ ਤੇ ਸਮਾਰਟ ਵਾਚ ਮਾਰਕੀਟ ਪਹਿਲਾਂ ਹੀ ਲਗਜ਼ੂਰੀਅਲ ਵਾਚਿਜ਼ ਲਈ ਜਾਣੀ ਜਾਂਦੀ ਹੈ।
ਤੁਹਾਡੀ ਡਰਾਇੰਗ ਅਤੇ ਅੱਖਰਾਂ ਨੂੰ ਈਮੇਜ 'ਚ ਬਦਲੇਗਾ ਇਹ SmartPen
NEXT STORY