ਜਲੰਧਰ- ਤਕਨੀਕ ਦੇ ਆਦਿ ਹੋ ਰਹੇ ਯੂਜ਼ਰਸ ਲਈ ਕੰਪਨੀਆਂ ਨਵੇਂ-ਨਵੇਂ ਐਪਸ ਲਿਆ ਰਹੀਆਂ ਹਨ, ਜਿਸ ਨਾਲ ਬਿਹਤਰ ਸਹੂਲਤਾਵਾਂ ਦੇ ਨਾਲ ਨਵੇਂ ਫੀਚਰਸ ਮਿਲ ਰਹੇ ਹਨ ਅਤੇ ਵਧੀਆ ਜਾਣਕਾਰੀਆਂ ਵੀ ਸ਼ੇਅਰ ਹੋ ਰਹੀਆਂ ਹਨ। ਹੁਣ ਇੰਸਟਾਗ੍ਰਾਮ 'ਤੇ ਇਕ ਨਵਾਂ ਫੀਚਰ ਆਇਆ ਹੈ। ਇਹ ਫੀਚਰ ਤੁਹਾਨੂੰ ਆਪਣੇ ਅਕਾਊਂਟ 'ਚ ਐਕਟੀਵਿਟੀ ਸਟੇਟਸ ਦੇ ਨਾਮ ਤੋਂ ਦਿਖਾਈ ਦੇਵੇਗੀ। ਇਹ ਫੀਚਰ ਬਿਲਕੁਲ ਫੇਸਬੁੱਕ ਅਤੇ ਵਟਸਐਪ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਸ ਨਾਲ ਇੰਸਟਾਗ੍ਰਾਮ ਦੀ ਸਟੋਰੀ ਨੂੰ ਹਾਈਡ ਕਰ ਸਕਦੇ ਹੋ।
ਇਸ ਫੀਚਰ ਦੇ ਰਾਹੀਂ ਜਿੰਨ੍ਹਾਂ ਯੂਜ਼ਰਸ ਨੂੰ ਤੁਸੀਂ ਫਾਲੋ ਕਰ ਰਹੇ ਹੋ, ਜਾਂ ਜਿੰਨ੍ਹਾਂ ਯੂਜ਼ਰਸ ਨੂੰ ਤੁਸੀਂ ਮੈਸੇਜ਼ ਕੀਤਾ ਹੈ। ਉਨ੍ਹਾਂ ਦੇ ਆਖਰੀ ਐਕਟਿਵੀ ਸਮੇਂ ਨੂੰ ਤੁਸੀਂ ਐਪ 'ਚ ਦੇਖ ਸਕਦੇ ਹੋ ਪਰ ਜੇਕਰ ਤੁਸੀਂ ਨਹੀਂ ਚਾਹੁੰਦੇ ਹੋ ਕਿ ਤੁਹਾਡੇ ਫਾਲੋਅਰਸ ਤੁਹਾਡੇ ਆਖਰੀ ਐਕਟੀਵਿਟੀ ਸਟੇਟਸ ਨੂੰ ਦੇਖੇ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ ਪਰ ਇੱਥੇ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਆਪਣੇ ਐਕਟੀਵਿਟੀ ਸਟੇਟਸ ਨੂੰ ਬੰਦ ਕਰਨ ਤੋਂ ਬਾਅਦ ਤੁਸੀਂ ਕਿਸੇ ਦੂਜੇ ਯੂਜ਼ਰ ਦਾ ਵੀ ਐਕਟੀਵਿਟੀ ਸਟੇਟਸ ਨਹੀਂ ਦੇਖ ਸਕੋਗੇ, ਤਾਂ ਆਓ ਜਾਣਦੇ ਹਾਂ ਕਿਸ ਤਰ੍ਹਾਂ ਕਰੀਏ ਆਪਣੇ ਇੰਸਟਾਗ੍ਰਾਮ ਐਕਟੀਵਿਟੀ ਸਟੇਟਸ ਨੂੰ ਡਿਸੇਬਲ।
- ਆਪਣੇ ਡਿਵਾਈਸ 'ਚ ਜਾ ਕੇ ਇੰਸਟਾਗ੍ਰਾਮ ਐਪ 'ਤੇ ਟੈਪ ਕਰੋ। ਤੁਹਾਡਾ ਅਕਾਊਂਟ ਲਾਗ ਇਨ ਹੋਣਾ ਚਾਹੀਦਾ।
- ਆਪਣੇ ਪ੍ਰੋਫਾਈਲ ਆਈਕਨ 'ਤੇ ਟੈਪ ਕਰੋ।
- ਆਪਣੇ ਪ੍ਰੋਫਾਈਲ ਪੇਜ 'ਤੇ ਜਾਣ ਤੋਂ ਬਾਅਦ ਤੁਹਾਨੂੰ ਉੱਪਰ ਸੱਜੇ ਪਾਸੇ ਤਿੰਨ ਡਾਟ ਦਿਖਾਈ ਦੇਣਗੇ। ਇੰਨ੍ਹਾਂ ਡਾਟਸ 'ਤੇ ਟੈਪ ਕਰੋ।
- ਤੁਹਾਡੇ ਸਾਹਮਣੇ ਇਕ ਪੇਜ ਖੁੱਲ ਜਾਵੇਗਾ। ਇੱਥੇ ਤੁਹਾਨੂੰ ਕਈ ਸਾਰੇ ਆਪਸ਼ਨ ਦਿਖਾਈ ਦੇਣਗੇ। ਇਸ ਪੇਜ 'ਤੇ ਤੁਹਾਨੂੰ Show Activity Status ਆਪਸ਼ਨ ਦਿਖਾਈ ਦੇਵੇਗਾ।
- Show Activity Status ਖੱਬੇ ਪਾਸੇ ਡ੍ਰਿਫਾਲਟ ਇਨੇਬਲ ਰਹਿੰਦਾ ਹੈ। ਇਸ ਨੂੰ ਡਿਸੇਬਲ ਕਰਨ ਤੋਂ ਬਾਅਦ ਤੁਹਾਡਾ ਐਕਟੀਵਿਟੀ ਸਟੇਟਸ ਕੋਈ ਦੇਖ ਨਹੀਂ ਸਕੇਗਾ।
ਇੰਨ੍ਹਾਂ ਤਰੀਕਿਆਂ ਨਾਲ ਤੁਸੀਂ Show Activity Status ਨੂੰ ਡਿਸੇਬਲ ਵੀ ਕਰ ਸਕਦੇ ਹੋ।
ਜੈਗੂਆਰ F-Type ਨੂੰ ਟੱਕਰ ਦੇਵੇਗੀ ਨਵੀਂ Porsche 911, ਪ੍ਰੋਡਕਸ਼ਨ ਮਾਡਲ ਆਇਆ ਸਾਹਮਣੇ
NEXT STORY