ਜਲੰਧਰ- ਜਰਮਨ ਕਾਰ ਕੰਪਨੀ ਬੀ. ਐੱਮ. ਡਬਲਿਯੂ ਦੀ ਮਲਕਿਅਤ ਵਾਲੀ ਬ੍ਰੀਟੀਸ਼ ਕਾਰ ਕੰਪਨੀ ਮਿੰਨੀ ਦੀ ਭਾਰਤ 'ਚ ਨਵੀਂ ਪੇਸ਼ਕਸ਼ ਕਲਬਮੈਨਹੋਗੀ, ਇਸ ਨੂੰ 15 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਕਲਬਮੈਨ ਤੋਂ ਪਹਿਲਾਂ ਇਸ ਸਾਲ ਮਾਰਚ 'ਚ ਮਿੰਨੀ ਕੰਵਰਟੇਬਲ ਲਾਂਚ ਕੀਤੀ ਗਈ ਸੀ। ਜਾਣਦੇ ਹਾਂ ਭਾਰਤ ਆਉਣ ਵਾਲੀ ਮਿੰਨੀ ਕਲਬਮੈਨ ਨਾਲਜੁੜੀ ਦਿਲਚਸਪ ਅਤੇ ਖਾਸ ਗੱਲਾਂ ਦੇ ਬਾਰੇ 'ਚ।
ਹੁਣ ਤੱਕ ਦੀ ਸਭ ਤੋਂ ਵੱਡੀ ਮਿੰਨੀ
ਕਲਬਮੈਨ, ਹੁਣ ਤੱਕ ਦੀ ਸਭ ਤੋਂ ਵੱਡੀ ਮਿੰਨੀ ਕਾਰ ਹੈ। ਨਵੀਂ ਕਲਬਮੈਨ 'ਚ ਐਕਸਟਰਾ ਡੋਰ ਦਿੱਤੇ ਗਏ ਹਨ, ਕੱਦ-ਕਾਠੀ ਦੇ ਮਾਮਲੇ 'ਚ ਇਹ ਪਹਿਲਾਂ ਤੋਂ ਜ਼ਿਆਦਾ ਸੰਤੁਲਿਤ ਨਜ਼ਰ ਆਉਂਦੀ ਹੈ। 5-ਡੋਰ ਮਿੰਨੀ ਕਲਬਮੈਨ 270 ਐੱਮ. ਐੱਮ ਜ਼ਿਆਦਾ ਲੰਬੀ ਅਤੇ 90 ਐੱਮ. ਐੱਮ ਜ਼ਿਆਦਾ ਚੌੜੀ ਹੈ, ਇਸ ਦੇ ਵ੍ਹੀਲ ਬੇਸ ਨੂੰ ਵੀ ਪਹਿਲਾਂ ਦੇ ਮੁਕਾਬਲੇ 100 ਐੱਮ. ਐੱਮ ਵਧਾਇਆ ਗਿਆ ਹੈ। ਇਹ ਇਕ ਪੂਰੀ 5-ਸੀਟਰ ਕਾਰ ਹੈ। ਇਸ 'ਚ 360 ਲਿਟਰ ਦਾ ਬੂਟ ਸਪੇਸ ਦਿੱਤਾ ਗਿਆ ਹੈ, ਜਿਸ ਨੂੰ 1,250 ਲਿਟਰ ਤੱਕ ਵਧਾਈ ਜਾ ਸਕਦਾ ਹੈ। ਇਸ ਸ਼ਾਨਦਾਰ ਮਿੰਨੀ ਦੀ ਲੰਬਾਈ : 4,253 ਐੱਮ. ਐੱਮ. ਚੌੜਾਈ : 1,800 ਐੱਮ. ਐੱਮ. ਵ੍ਹੀਲਬੇਸ : 2,670 ਐੱਮ. ਐੱਮ ਹੈ।
ਇੰਜਣ ਸਪੈਸੀਫਿਕੇਸ਼ਨ
ਇੰਜਣ ਦੀ ਗੱਲ ਕਰੀਏ ਤਾਂ ਕੂਪਰ ਐੱਸ 'ਚ 2.0 ਲਿਟਰ ਦਾ ਟਵਿਨ ਪਾਵਰ ਟਰਬੋ ਪੈਟਰੋਲ ਇੰਜਣ ਮਿਲੇਗਾ। ਇਸ ਦੀ ਪਾਵਰ 192 ਪੀ. ਐੱਸ ਅਤੇ ਟਾਰਕ 280 ਐੱਨ. ਐੱਮ ਹੈ। ਕੂਪਰ ਡੀ 'ਚ 150 ਪੀ. ਐੱਸ ਦੀ ਪਾਵਰ ਅਤੇ 330 ਐੱਨ. ਐੱਮ ਦਾ ਟਾਰਕ ਦੇਣ ਵਾਲਾ 1.5 ਲਿਟਰ ਦਾ 3-ਸਿਲੈਂਡਰ ਟਵਿਨ ਪਾਵਰ ਟਰਬੋ ਡੀਜ਼ਲ ਇੰਜਣ ਮਿਲੇਗਾ। ਇਨ੍ਹਾਂ ਤੋਂ ਇਲਾਵਾ ਕੰਪਨੀ ਕਲਬਮੈਨ ਦੇ ਆਲ4 (ਆਲ ਵ੍ਹੀਲ ਡਰਾਇਵ) ਵੇਰਿਅੰਟ ਅਤੇ 2.0 ਲਿਟਰ ਡੀਜ਼ਲ ਇੰਜਣ ਵਾਲੇ ਐੱਸ. ਡੀ ਵੇਰਿਅੰਟ ਨੂੰ ਵੀ ਇੱਥੇ ਉਤਾਰ ਸਕਦੀ ਹੈ। ਇਸ ਵੇਰਿਅੰਟ ਦੀ ਤਾਕਤ 190 ਪੀ. ਐੱਸ ਅਤੇ ਟਾਰਕ 400 ਐੱਨ. ਐੱਮ ਹੈ। ਮਿੰਨੀ ਕਲਬਮੈਨ, ਸਭ ਤੋਂ ਜ਼ਿਆਦਾ ਗਿਅਰ ਵਾਲੀ ਮਿੰਨੀ ਕਾਰ ਹੈ। ਕਲਬਮੈਨ 'ਚ ਬੀਐੱਮ. ਡਬਲੀਯੂ ਦਾ 8-ਸਪੀਡ ਸਟੈਪਟ੍ਰਾਨਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ। 8- ਸਪੀਡ ਸਟੈਪਟਰਾਨਿਕ ਟਰਾਂਸਮਿਸ਼ਨ, ਕਲਬਮੈਨ ਦੇ ਕੂਪਰ ਐੱਸ, ਐੱਸਡੀ ਅਤੇ ਡੀ ਵਰਜ਼ਨ 'ਚ ਮਿਲੇਗਾ।
ਖਾਸ ਹੈ ਮਿੰਨੀ ਦਾ ਬੂਟ ਗੇਟ
ਕਲਬਮੈਨ ਦੇ ਡਿਜ਼ਾਇਨ ਦਾ ਅਹਿਮ ਹਿੱਸਾ ਇਸ ਦਾ ਬੂਟ ਗੇਟ ਵੀ ਹੈ। ਇਹ ਬੂਟ ਗੇਟ ਦੋ ਹਿੱਸੀਆਂ 'ਚ ਵੰਡਿਆ ਹੋਇਆ ਹੈ। ਇਸ ਦੇ ਬੂਟ ਨੂੰ ਚਾਰ ਤਰਿਕੀਆਂ, ਰਿਮੋਟ-ਕੀ (ਚਾਬੀ), ਬੰਪਰ ਦੇ ਹੇਠਾਂ ਲਗੇ ਸੈਂਸਰ, ਡੈਸ਼-ਬੋਰਡ 'ਤੇ ਦਿੱਤੇ ਬਟਨ/ਲੀਵਰ ਅਤੇ ਮੈਨੂਅਲੀ ਖੋਲ ਸਕਦੇ ਹਨ।
ਭਾਰਤ 'ਚ ਸਭ ਤੋਂ ਮਹਿੰਗੀ ਮਿੰਨੀ
ਕਲਬਮੈਨ, ਭਾਰਤੀ ਬਾਜ਼ਾਰ 'ਚ ਵਿਕਣੇ ਵਾਲੀ ਸਭ ਤੋਂ ਮਹਿੰਗੀ ਮਿੰਨੀ ਹੋਵੇਗੀ। ਇਸ ਦੀ ਕੀਮਤ 40 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ। ਇਹ ਮਿੰਨੀ ਕਾਰਾਂ ਦੀ ਰੇਂਜ 'ਚ ਸਭ ਤੋਂ ਉਪਰ ਪੂਜ਼ੀਸ਼ਨ ਹੋਵੇਗੀ। ਇਸ ਦੇ ਮੁਕਾਬਲੇ 'ਚ ਫਿਲਹਾਲ ਕੋਈ ਕਾਰ ਮੌਜੂਦ ਨਹੀਂ ਹੈ।
ਸਮਾਰਟ ਡਿਵਾਈਸਿਜ਼ 'ਚ ਕ੍ਰਾਂਤੀ ਲਿਆਏਗੀ Bluetooth 5 ਤਕਨੀਕ
NEXT STORY