ਜਲੰਧਰ- ਦੁਨੀਆ ਭਰ 'ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ 'ਤੇ ਜ਼ਿਆਦਾਤਰ ਯੂਜ਼ਰਸ ਵੱਲੋਂ ਫੋਟੋ ਸ਼ੋਅਰਿੰਗ, ਚੈਟਿੰਗ, ਟੈਕਸਟ ਮੈਸੇਜਿਸ, ਡਾਕਿਊਮੈਂਟਸ, ਪੀ.ਡੀ.ਐੱਫ ਫਾਈਲਸ, ਜਿਫ ਇਮੇਜ, ਵੀਡੀਓ ਆਦਿ ਸ਼ੇਅਰ ਕੀਤੀਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਵਟਸਐਪ 'ਤੇ ਪ੍ਰੋਫਾਇਲ ਪਿਕਚਰ 'ਚ ਮਲਟੀਫੋਟੋ ਦੀ ਵਰਤੋਂ ਬਾਰੇ ਦੱਸ ਰਹੇ ਹਾਂ। ਵਟਸਐਪ 'ਤੇ ਮਲਟੀਫੋਟੋ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਵਟਸਐਪ 'ਤੇ ਮਲਟੀ ਫੋਟੋ ਬਣਾਉਣ ਦੇ ਆਸਾਨ ਟਿਪਸ-
ਇਨ੍ਹਾਂ ਐਪਸ ਨੂੰ ਕਰੋ ਇੰਸਟਾਲ-
ਵਟਸਐਪ ਪ੍ਰੋਫਾਇਲ ਫੋਟੋ ਦੀ ਥਾਂ ਮਲਟੀਪਲ ਫੋਟੋ ਲਗਾਉਣ ਲਈ ਤੁਸੀਂ 'Photo Collage', 'Pip Camera', 'Photo Collage Editor' ਆਦਿ ਐਪਸ ਨੂੰ ਡਾਊਨਲੋਡ ਕਰ ਸਕਦੇ ਹੋ। ਦਰਅਸਲ, ਇਨ੍ਹਾਂ ਐਪਲਸ 'ਚ ਮਲਟੀਫੋਟੋ ਬਣਾਉਣ ਵਾਲਾ ਫਾਰਮੇਟ ਪਹਿਲਾਂ ਤੋਂ ਦਿੱਤਾ ਹੋਇਆ ਹੈ। ਯੂਜ਼ਰ ਨੂੰ ਸਿਰਫ ਇਸ ਵਿਚ ਮਨ ਮੁਤਾਬਕ ਫੋਟੋ ਸੈੱਟ ਕਰਨੀ ਹੈ।
ਉੱਪਰ ਦਿੱਤੇ ਗਏ ਐਪਸ ਨੂੰ ਇੰਸਟਾਲ ਕਰਨ ਤੋਂ ਬਾਅਦ ਯੂਜ਼ਰ ਨੂੰ ਕੋਲਾਜ ਸਿਲੈਕਟ ਕਰਨਾ ਹੈ। ਮਤਲਬ ਉਹ ਮਲਟੀਫੋਟੋ 'ਚ ਕਿੰਨੀਆਂ ਤਸਵੀਰਾਂ ਸੈੱਟ ਕਰਨਾ ਚਾਹੁੰਦਾ ਹੈ। ਬਾਅਦ 'ਚ ਹਰ ਬਾਕਸ 'ਚ ਫੋਟੋ ਨੂੰ ਸੈੱਟ ਕਰਕੇ ਉਸ ਨੂੰ ਸੇਵ ਕਰ ਲਓ। ਇਨ੍ਹਾਂ ਐਪਸ 'ਚ ਫੋਟੋ ਨੂੰ ਕ੍ਰੋਪ ਕਰਨ, ਕਲਰ ਵੇਰੀਅੰਟ ਦੇ ਨਾਲ ਕਈ ਦੂਜੇ ਆਪਸ਼ਨ ਵੀ ਦਿੱਤੇ ਹੁੰਦੇ ਹਨ। ਇਨ੍ਹਾਂ ਸਾਰੇ ਫੋਟੋ ਕੋਲਾਜ ਦਾ ਸਾਈਜ਼ 640x640 ਪਿਕਸਲ 'ਚ ਹੁੰਦਾ ਹੈ। ਇਸ ਤਿਆਰ ਫੋਟੋ ਨੂੰ ਯੂਜ਼ਰ ਡਾਇਰੈੱਕਟ ਵਟਸਐਪ ਦੀ ਪ੍ਰੋਫਾਇਲ ਪਿਕ ਬਣਾ ਸਕਦਾ ਹੈ। ਇਸ ਨੂੰ ਕ੍ਰੋਪ ਕਰਨ ਦੀ ਵੀ ਲੋੜ ਨਹੀਂ ਹੋਵੇਗੀ।
ਇਸ ਤਰ੍ਹਾਂ ਬਣਾਓ ਫੋਟੋਸ਼ਾਪ ਨਾਲ ਮਲਟੀਫੋਟੋ ਇਮੇਜ-
ਯੂਜ਼ਰ ਨੂੰ ਜੇਕਰ ਫੋਟੋਸ਼ਾਪ 'ਚ ਕੰਮ ਕਰਨਾ ਆਉਂਦਾ ਹੈ ਤਾਂ ਉਹ ਆਸਾਨੀ ਨਾਲ ਇਸ 'ਤੇ ਵਟਸਐਪ ਲਈ ਮਲਟੀਫੋਟੋ ਪ੍ਰੋਫਾਇਲ ਪਿਕ ਤਿਆਰ ਕਰ ਸਕਦਾ ਹੈ। ਹਾਲਾਂਕਿ, ਜਿਨ੍ਹਾਂ ਯੂਜ਼ਰਸ ਨੂੰ ਫੋਟੋਸ਼ਾਪ ਨਹੀਂ ਆਉਂਦਾ ਉਹ ਵੀ ਕੁਝ ਆਸਾਨ ਸਟੈੱਪ ਨੂੰ ਫਾਲੋ ਕਰਕੇ ਇਸ ਤਰ੍ਹਾਂ ਦੀ ਫੋਟੋ ਬਣਾ ਸਕਦੇ ਹਨ। ਫੋਟੋਸ਼ਾਪ 'ਤੇ ਨਵੀਆਂ ਫਾਈਲਸ ਬਣਾਓ ਜਿਨ੍ਹਾਂ ਦਾ ਸਾਈਜ 640x640 ਪਿਕਸਲ 'ਚ ਹੋਣਾ ਚਾਹੀਦਾ ਹੈ। ਹੁਣ ਇਸ ਫਾਈਲ 'ਤੇ ਮਨਪਸੰਦ ਫੋਟੋ ਨੂੰ ਡ੍ਰੈਗ ਕਰ ਲਓ। ਯੂਜ਼ਰਸ ਡ੍ਰੈਗ ਕੀਤੀ ਗਈ ਫੋਟੋ ਨੂੰ 3trl+T ਦੀ ਮਦਦ ਨਾਲ ਛੋਟਾ ਜਾਂ ਵੱਡਾ ਕਰ ਸਕਦਾ ਹੈ ਅਤੇ ਜਿਸ ਹਿੱਸੇ ਦੀ ਲੋੜ ਨਹੀਂ ਹੈ ਉਸ ਨੂੰ ਮਰਕਿਊ ਟੂਲ (M) ਨਾਲ ਡਿਲੀਟ ਕਰ ਸਕਦਾ ਹੈ। ਫੋਟੋ ਨੂੰ ਖੂਬਸੂਰਤ ਬਣਾਉਣ ਲਈ ਉਸ ਵਿਚ ਬਾਰਡਰ ਜਾਂ ਦੂਜੇ ਇਫੈੱਕਟ ਵੀ ਪਾ ਸਕਦੇ ਹੋ।
ਜਲਦੀ ਹੀ ਲਾਂਚ ਹੋਵੇਗਾ ਦੁਨੀਆ ਦਾ ਪਹਿਲਾ ਟੈਂਗੋ ਸਮਰਾਟਫੋਨ ਫੈਬ 2 ਪ੍ਰੋ
NEXT STORY