ਆਟੋ ਡੈਸਕ- ਨਿਸਾਨ ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਸਬ-ਕੰਪੈਕਟ ਐੱਸ.ਯੂ.ਵੀ. ਮੈਗਨਾਈਟ ਨੂੰ ਲਾਂਚ ਕਰਨ ਵਾਲੀ ਹੈ ਪਰ ਇਸ ਦੀਆਂ ਕੀਮਤਾਂ ਇੰਟਰਨੈੱਟ 'ਤੇ ਪਹਿਲਾਂ ਹੀ ਲੀਕ ਹੋ ਗਈਆਂ ਹਨ। ਇਨ੍ਹਾਂ 'ਚ ਦੱਸਿਆ ਜਾ ਰਿਹਾ ਹੈ ਕਿ ਨਿਸਾਨ ਨੇ ਇਕ ਆਨਲਾਈਨ ਪ੍ਰੈਜੇਂਟੇਸ਼ਨ ਰਾਹੀਂ ਆਪਣੇ ਡੀਲਰਾਂ ਨੂਂ ਇਸ ਕਾਰ ਦੀਆਂ ਕੀਮਤਾਂ ਦਾ ਖੁਲਾਸਾ ਕੀਤਾ ਸੀ ਅਤੇ ਇਹੀ ਕੀਮਤਾਂ ਲੀਕ ਹੋ ਗਈਆਂ ਹਨ। ਨਿਸਾਨ ਦੀ ਸਬ-ਕੰਪੈਕਟ ਐੱਸ.ਯੂ.ਵੀ. ਦੀ ਕੀਮਤ 5.50 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੇ ਟਾਪ ਮਾਡਲ ਦੀ ਕੀਮਤ 8.15 ਲੱਖ ਰੁਪਏ ਤੈਅ ਕੀਤੀ ਗਈ ਹੈ।
ਮਾਡਲ |
ਐਕਸ ਸ਼ੋਅਰੂਮ ਕੀਮਤਾਂ |
1.0 ਲੀਟਰ XE |
5.50 ਲੱਖ ਰੁਪਏ |
1.0 ਲੀਟਰ XL |
6.25 ਲੱਖ ਰੁਪਏ |
1.0 ਲੀਟਰ XV |
6.75 ਲੱਖ ਰੁਪਏ |
1.0 ਲੀਟਰ XV ਪ੍ਰੀਮੀਅਮ |
7.65 ਲੱਖ ਰੁਪਏ |
1.0 ਲੀਟਰ ਟਰਬੋ XL |
7.25 ਲੱਖ ਰੁਪਏ |
1.0 ਲੀਟਰ ਟਰਬੋ XV |
7.75 ਲੱਖ ਰੁਪਏ |
1.0 ਲੀਟਰ ਟਰਬੋ XV ਪ੍ਰੀਮੀਅਮ |
8.65 ਲੱਖ ਰੁਪਏ |
1.0 ਲੀਟਰ ਟਰਬੋ XL CVT |
8.15 ਲੱਖ ਰੁਪਏ |
- ਕੀਮਤਾਂ ਮੁਤਾਬਕ, ਇਹ ਕਾਰ ਆਪਣੇ ਸੈਗਮੈਂਟ ਦੀ ਸਭ ਤੋਂ ਸਸਤੀ ਕਾਰ ਹੋਵੇਗੀ ਅਤੇ ਇਸ ਨੂੰ ਦੋ ਇੰਜਣ ਆਪਸ਼ਨਾਂ 'ਚ ਲਿਆਇਆ ਜਾਵੇਗਾ। ਇਨ੍ਹਾਂ 'ਚ ਇਕ ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਅਤੇ ਇਕ ਟਰਬੋਚਾਰਜਡ ਪੈਟਰੋਲ ਇੰਜਣ ਮਿਲਣ ਦੀ ਸੰਭਾਵਨਾ ਹੈ।
- ਇਸ ਦਾ ਨੈਚਰੁਲੀ ਐਸਪਿਰੇਟਿਡ ਇੰਜਣ 999 ਸੀਸੀ ਦਾ ਹੋਵੇਗਾ ਜੋ 3,500 ਆਰ.ਪੀ.ਐੱਮ. 'ਤੇ 96 ਐੱਨ.ਐੱਮ. ਦਾ ਟਾਰਕ ਅਤੇ 71 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰੇਗਾ।
- ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਬ-ਕੰਪੈਕਟ ਐੱਸ.ਯੂ.ਵੀ. ਦਾ 1.0 ਲੀਟਰ ਪੈਟਰੋਲ ਮਾਡਲ 18.75 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ, ਉਥੇ ਹੀ ਇਸ ਦਾ 1.0 ਲੀਟਰ ਟਰਬੋ ਪੈਟਰੋਲ ਮੈਨੁਅਲ ਮਾਡਲ 20 ਕਿਲੋਮੀਟਰ ਦੀ ਮਾਈਲੇਜ ਅਤੇ 1.0 ਲੀਟਰ ਟਰਬੋ ਪੈਟਰੋਲ ਸੀ.ਵੀ.ਟੀ. ਮਾਡਲ 17.7 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ।
ਵੋਡਾਫੋਨ-ਆਈਡੀਆ ਦੇ ਧਮਾਕੇਦਾਰ ਪੈਕ, 200 ਰੁਪਏ 'ਚ ਮਿਲ ਰਿਹੈ 50GB ਡਾਟਾ
NEXT STORY