ਜਲੰਧਰ : ਜਾਪਾਨੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਦੀ ਭਾਰਤੀ ਇਕਾਈ ਨਿਸਾਨ ਮੋਟਰ ਇੰਡੀਆ ਨੇ ਅੱਜ ਆਪਣੀ ਹੈਚਬੈਕ ਕਾਰ ਮਾਇਕਰਾ ਨੂੰ ਨਵੇਂ ਰੰਗ 'ਚ ਪੇਸ਼ ਕੀਤੀ। ਕੰਪਨੀ ਨੇ ਦੱਸਿਆ ਕਿ ਅੱਜ ਪੇਸ਼ ਕੀਤੀ ਗਈ ਕਾਰ ਦਾ ਇੰਟੀਰਿਅਰ ਆਲ-ਬਲੈਕ ਹੈ ਜਦ ਕਿ ਬਾਹਰ ਤੋਂ ਇਸ ਦਾ ਰੰਗ ਸਨਸ਼ਾਇਨ ਆਰੇਂਜ ਹੈ।
ਮਾਇਕ੍ਰ ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ ਚਾਰ ਲੱਖ 55 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਸੀ. ਵੀ. ਟੀ ਵਰਜ਼ਨ ਦੀ ਕੀਮਤ ਪੰਜ ਲੱਖ 99 ਹਜ਼ਾਰ ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਤਿਓਹਾਰੀ ਮੌਸਮ ਨਾਲ ਪਹਿਲਾਂ ਗਾਹਕਾਂ ਨੂੰ ਨਵੀਂ ਆਪਸ਼ਨ ਦਿੱਤੀ ਹੈ
ਨਿਸਾਨ ਮੋਟਰ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਅਰੁਣ ਮਲਹੋਤਰਾ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਕਿਫਾਇਤੀ ਮਾਇਕ੍ਰਾ 'ਚ ਆਕਰਸ਼ਕ ਰੰਗ ਦੀ ਆਪਸ਼ਨ ਜੁੜ ਗਈ ਹੈ। ਨਾਰੰਗੀ ਰੰਗ 'ਚ ਵੀ ਇਹ ਕਾਰ ਪੁਰਾਣੀ ਕੀਮਤ 'ਤੇ ਹੀ ਉਪਲੱਬਧ ਹੋਵੇਗੀ। ਸਾਨੂੰ ਉਮੀਦ ਹੈ ਕਿ ਇਹ ਆਪਸ਼ਨ ਭਾਰਤੀ ਗਾਹਕਾਂ ਨੂੰ ਪਸੰਦ ਆਵੇਗਾ। ਕੰਪਨੀ ਨੇ ਦੱਸਿਆ ਕਿ ਨਾਰੰਗੀ ਰੰਗ ਇਸ ਸਮੇਂ ਭਾਰਤੀ ਗਾਹਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ।
ਲਾਂਚ ਤੋਂ ਪਹਿਲਾਂ ਜਾਣੋ ਆਈਫੋਨ7 ਦੀਆਂ 7 ਜ਼ਰੂਰੀ ਗੱਲਾਂ
NEXT STORY