ਗੈਜੇਟ ਡੈਸਕ- ਸਮਾਰਟਵਾਚ ਬ੍ਰਾਂਡ ਨੌਇਜ਼ ਨੇ ਆਪਣੀ ਨਵੀਂ ਸਮਾਰਟਵਾਚ NoiseFit Vortex ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਨਵੀਂ ਸਮਾਰਟਵਾਚ ਨੂੰ 5 ਵੱਖ-ਵੱਖ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਵਾਚ 'ਚ 1.46 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜੋ ਐਮੋਲੇਡ ਹੈ। ਵਾਚ 'ਚ ਬਲੂਟੁੱਥ ਕਾਲਿੰਗ ਦਾ ਵੀ ਸਪੋਰਟ ਹੈ। NoiseFit Vortex ਬਿਹਤਰ ਕਾਲਿੰਗ ਲਈ Tru Sync ਨਾਲ ਲੈਸ ਹੈ ਅਤੇ ਇਸ ਵਿਚ 150 ਤੋਂ ਵੱਧ ਵਾਚ ਫੇਸਿਜ਼ ਦਾ ਸਪੋਰਟ ਹੈ। ਵਾਚ 'ਚ ਹਾਰਟ ਰੇਟ ਅਤੇ ਬਲੱਡ ਆਕਸੀਜਨ ਲੇਬਲ ਸੈਂਸਰ, ਸਲੀਪ ਟ੍ਰੈਕਸ਼ਨ ਅਤੇ ਸਟੈੱਪ ਕਾਊਂਟਰ ਸਣੇ ਕਈ ਸਮਾਰਟ ਹੈਲਥ ਮਾਨੀਟਰ ਫੀਚਰ ਹਨ। ਸਮਾਰਟਵਾਚ ਨੂੰ ਵਾਟਰ ਅਤੇ ਡਸਟ ਰੈਸਿਸਟੈਂਟ ਲਈ IP68 ਦੀ ਰੇਟਿੰਗ ਮਿਲਦੀ ਹੈ। ਵਾਚ ਦੇ ਨਾਲ 7 ਦਿਨਾਂ ਤਕ ਦੀ ਬੈਟਰੀ ਲਾਈਫ ਮਿਲਦੀ ਹੈ।
NoiseFit Vortex ਸਮਾਰਟਵਾਚ ਦੀ ਕੀਮਤ
NoiseFit Vortex ਸਮਾਰਟਵਾਚ ਦੀ ਕੀਮਤ 2,999 ਰੁਪਏ ਹੈ ਅਤੇ ਇਹ 12 ਜੂਨ ਨੂੰ ਦੁਪਹਿਰ 12 ਵਜੇ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਵਿਕਰੀ ਲਈ ਉਪਲੱਬਧ ਹੋਵੇਗੀ। NoiseFit Vortex 5 ਕਲਰ ਆਪਸ਼ਨ- ਜੈੱਟ ਬਲੈਕ, ਸਿਲਵਰ ਗ੍ਰੇਅ, ਵਿੰਟੇਜ ਬ੍ਰਾਊਨ, ਰੋਜ਼ ਪਿੰਕ ਅਤੇ ਸਪੇਸ ਬਲਿਊ 'ਚ ਆਉਂਦੀ ਹੈ।
NoiseFit Vortex ਸਮਾਰਟਵਾਚ ਦੀਆਂ ਖੂਬੀਆਂ
ਸਮਾਰਟਵਾਚ 'ਚ ਗੋਲਾਕਾਰ ਡਾਇਲ ਦੇ ਨਾਲ 1.46 ਇੰਚ ਦੀ ਐਮੋਲੇਡ ਡਿਸਪਲੇਅ ਮਿਲਦੀ ਹੈ। ਸਮਾਰਟਵਾਚ 'ਚ ਦੋ ਫਿਜੀਕਲ ਸਾਈਡ ਬਟਨ ਵੀ ਹਨ। ਭਾਰਤੀ ਨਿਰਮਾਤਾ ਦੀ ਲੇਟੈਸਟ ਸਮਾਰਟਵਾਚ 'ਚ ਟਰੂ ਸਿੰਕ ਤਕਨੀਕ ਦੁਆਰਾ ਸੰਚਾਲਿਤ ਬਲੂਟੁੱਥ ਕਾਲਿੰਗ ਦੀ ਸੁਵਿਧਾ ਹੈ। ਗਾਹਕ ਵਾਚ ਦੀ ਡਿਸਪਲੇਅ ਰਾਹੀਂ ਸਿੱਧਾ ਫੋਨ ਕਾਲ ਕਰ ਸਕਦੇ ਹਨ ਅਤੇ ਰਿਸੀਵ ਵੀ ਕਰ ਸਕਦੇ ਹਨ।
ਇਸਤੋਂ ਇਲਾਵਾ ਸਮਾਰਟਵਾਚ 'ਚ 150 ਤੋਂ ਵੱਧ ਵਾਚ ਫੇਸਿਜ਼ ਅਤੇ ਕਈ ਗੇਮ ਮੋਡ ਜਿਵੇਂ- ਰਨਿੰਗ, ਸਾਈਕਲਿੰਗ ਅਤੇ ਟ੍ਰੈਕਿੰਗ ਸ਼ਾਮਲ ਹਨ। ਇਹ SpO2 ਮਾਨੀਟਰਿੰਗ, ਹਾਰਟ ਰੇਟ ਟ੍ਰੈਕਿੰਗ ਅਤੇ ਸਲੀਪ ਮਾਨੀਟਰਿੰਗ ਵਰਗੇ ਹੈਲਥ ਮਾਨੀਟਰਿੰਗ ਸੈਂਸਰ ਨਾਲ ਵੀ ਲੈਸ ਹੈ। ਸਮਾਰਟਵਾਚ ਵਾਟਰ ਅਤੇ ਡਸਟ ਰੈਸਿਸਟੈਂਟ ਲਈ IP68 ਦੀ ਰੇਟਿੰਗ ਦੇ ਨਾਲ ਆਉਂਦੀ ਹੈ। ਇਸ ਵਿਚ ਬਲੂਟੁੱਥ 5.3 ਦਾ ਸਪੋਰਟ ਹੈ।
ਸਮਾਰਟਵਾਚ ਨੂੰ NoiseFit ਐਪ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਵਾਚ ਦੇ ਨਾਲ ਫੀਮੇਲ ਹੈਲਥ ਟ੍ਰੈਕਰ, ਸਟ੍ਰੈਸ ਅਤੇ ਵਨ-ਸਟੈੱਪ ਪੇਅਰਿੰਗ ਵਰਗੇ ਹੋਰ ਫੀਚਰਜ਼ ਮਿਲਦੇ ਹਨ। ਵਾਚ ਦੇ ਨਾਲ ਬੈਟਰੀ ਨੂੰ ਲੈ ਕੇ ਦਾਅਵਾ ਹੈ ਕਿ ਇਸਨੂੰ ਇਕ ਵਾਰ ਚਾਰਜ ਕਰਨ 'ਤੇ 7 ਦਿਨਾਂ ਤਕ ਚਲਾਇਆ ਜਾ ਸਕਦਾ ਹੈ।
WhatsApp 'ਚ ਆ ਰਹੀ ਨਵੀਂ ਅਪਡੇਟ, ਹੁਣ HD ਤਸਵੀਰਾਂ ਤੇ ਵੀਡੀਓ ਵੀ ਕਰ ਸਕੋਗੇ ਸ਼ੇਅਰ
NEXT STORY