ਗੈਜੇਟ ਡੈਸਕ– HMD Global ਨੇ ਨੋਕੀਆ 3.1 ਸਮਾਰਟਫੋਨ ਲਈ ਐਂਡਰਾਇਡ 9 ਪਾਈ ਅਪਡੇਟ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਨੂੰ ਕੰਪਨੀ ਨੇ ਕਿਹਾ ਸੀ ਕਿ ਸਾਰੇ ਨੋਕੀਆ 3.1 ਸਮਾਰਟਫੋਨ ਨੂੰ ਇਹ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਹ ਅਪਡੇਟ ਸਮਾਰਟਫੋਨ ਦੇ ਭਾਰਤ ’ਚ ਲਾਂਚ ਤੋਂ ਲੈ ਕੇ ਹੁਣ ਤਕ ਦੀ ਦੂਜੀ ਵੱਡੀ ਅਪਡੇਟ ਹੈ। ਸਮਾਰਟਫੋਨ ਨੂੰ ਐਂਡਰਾਇਡ ਨੂਗਟ ਨਾਲ ਲਾਂਚ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਇਸ ਨੂੰ ਐਂਡਰਾਇਡ ਓਰੀਓ ਦੇ ਨਾਲ ਅਪਡੇਟ ਕੀਤਾ ਗਿਆ ਸੀ। ਹੁਣ ਸਮਾਰਟਫੋਨ ਨੂੰ ਐਂਡਰਾਇਡ 9 ਪਾਈ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ।
HMD Global ਨੇ ਐਂਡਰਾਇਡ 9 ਪਾਈ ਦੇ ਲਾਂਚ ਸਮੇਂ ਇਸ ਨੂੰ ਆਪਣੇ ਸਾਰੇ ਸਮਾਰਟਫੋਨ ਲਈ ਰਿਲੀਜ਼ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਲਈ ਕਾਫੀ ਗੰਭੀਰ ਵੀ ਹੈ। ਇਹ ਅਪਡੇਟ ਸਮਾਰਟਫੋਨ ਲਈ ਨਾ ਸਿਰਫ ਬੇਸਿਕ ਐਂਡਰਾਇਡ 9 ਪਾਈ ਫੀਚਰਜ਼ ਲਿਆਉਂਦੀ ਹੈ ਸਗੋਂ ਸਮਾਰਟਫੋਨ ’ਚ Digital Wellbeing ਦਾ ਸਪੋਰਟ ਵੀ ਜੋੜਦੀ ਹੈ। ਇਹ ਫੀਚਰ ਤੁਹਾਡੀ ਯੂਸੇਜ਼ ਦੇ ਹਿਸਾਬ ਨਾਲ ਸਕਰੀਨ ਟਾਈਮ ਨੂੰ ਕੰਟਰੋਲ ਕਰਦਾ ਹੈ ਅਤੇ ਐਪਸ ਦੇ ਐਕਸੈਸ ਨੂੰ ਰੋਕਣ ਜਾਂ ਵਾਪਸ ਦੇਣ ਵਰਗੇ ਟਾਸਕ ਕਰਦਾ ਹੈ।
ਐਂਡਰਾਇਡ 9 ਪਾਈ ਅਪਡੇਟ ਇਸ ਸਮਾਰਟਫੋਨ ਲਈ ਐਪਸ ਐਕਸ਼ਨ ਵਰਗਾ ਫੀਚਰ ਵੀ ਲੈ ਕੇ ਆਉਂਦੀ ਹੈ ਜੋ ਯੂਜ਼ਰ ਦੇ ਅਗਲੇ ਸਟੈੱਪ ਨੂੰ ਪਹਿਲਾਂ ਤੋਂ ਹੀ ਜਾਣ ਲੈਂਦਾ ਹੈ ਅਤੇ ਉਸ ਹਿਸਾਬ ਨਾਲ ਉਸ ਨੂੰ ਸਹੀ ਆਪਸ਼ਨ ਦਿੰਦਾ ਹੈ। ਇਸ ਤੋਂ ਇਲਾਵਾ ਗੂਗਲ ਨੇ ਇਸ ਦੀ ਬ੍ਰਾਈਟਨੈੱਸ ਅਤੇ ਬੈਟਰੀ ’ਚ ਵੀ ਸੁਧਾਰ ਕੀਤੇ ਹਨ, ਜਿਸ ਤੋਂ ਬਾਅਦ ਹੁਣ ਇਹ ਅਡਾਪਟਿਵ ਬੈਟਰੀ ਅਤੇ ਅਡਾਪਟਿਵ ਬ੍ਰਾਈਟਨੈੱਸ ਕਹਿਲਾਉਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਸਿੰਗਲ ਹੋਮ ਬਟਨ ਬੇਸਡ ਜੈਸਚਰ ਨੈਵੀਗੇਸ਼ਨ ਸਿਸਟਮ ਵੀ ਜੋੜਿਆ ਗਿਆ ਹੈ।
ਜਿਓ ਸੈਲੀਬ੍ਰੇਸ਼ਨ ਪੈਕ ਦੀ ਵਾਪਸੀ, ਰੋਜ਼ਾਨਾ ਮਿਲੇਗਾ 2GB ਮੁਫਤ ਡਾਟਾ
NEXT STORY