ਗੈਜੇਟ ਡੈਸਕ– ਫਿਨਲੈਂਡ ਦੀ ਕੰਪਨੀ HMD ਗਲੋਬਲ ਨੇ ਹਾਲ ਹੀ ’ਚ ਨੋਕੀਆ 7 ਪਲੱਸ ਲਈ ਦਸੰਬਰ ਸਕਿਓਰਿਟੀ ਪੈਚ ਜਾਰੀ ਕੀਤਾ ਸੀ। ਉਥੇ ਹੀ ਹੁਣ ਕੰਪਨੀ ਨੇ ਨੋਕੀਆ 8 Sirocco ਲਈ ਇਸ ਸਕਿਓਰਿਟੀ ਅਪਡੇਟ ਨੂੰ ਜਾਰੀ ਕੀਤਾ ਹੈ ਜਿਸ ਵਿਚ ਭਾਰਤ ਸਮੇਤ ਕੁਝ ਦੂਜੇ ਬਾਜ਼ਾਰ ਵੀ ਸ਼ਾਮਲ ਹਨ। ਨੋਕੀਆ ਪਾਵਰ ਯੂਜ਼ਰ ਦੀ ਰਿਪੋਰਟ ਮੁਤਾਬਕ, Finnish ਕੰਪਨੀ ਨੋਕੀਆ 8 Sirocco ਲਈ ਦਸੰਬਰ ਸਕਿਓਰਿਟੀ ਪੈਚ ਜਾਰੀ ਕੀਤਾ ਹੈ। ਸਾਫਟਵੇਅਰ ਅਪਡੇਟ ’ਚ ਸਿਰਫ ਸਕਿਓਰਿਟੀ ਪੈਚ ਦੀ ਹੀ ਅਪਡੇਟ ਦਿੱਤੀ ਗਈ ਹੈ।
ਫੀਚਰਜ਼
ਇਸ ਸਮਾਰਟਫੋਨ 'ਚ ਐਂਡ੍ਰਾਇਡ ਓਰਿਓ 8.1, 5.5-ਇੰਚ ਦੀ ਕਵਾਡ ਐੱਚ. ਡੀ. ਓਲਡ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ ਅਸਪੈਕਟ ਰੇਸ਼ੋ 16:9 ਹੈ। ਡਿਸਪਲੇਅ 'ਤੇ 3ਡੀ ਕਾਰਨਿੰਗ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਹੈ। ਇਸ ਤੋਂ ਇਲਾਵਾ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ, 6 ਜੀ. ਬੀ. ਰੈਮ ਤੇ 128 ਜੀ. ਬੀ. ਦੀ ਸਟੋਰੇਜ ਮਿਲੇਗੀ। ਫੋਨ 'ਚ ਡਿਊਲ ਰਿਅਰ ਕੈਮਰਾ ਹੈ, ਇਸ 'ਚ ਇਕ ਕੈਮਰਾ 12 ਮੈਗਾਪਿਕਸਲ ਦਾ ਵਾਈਡ ਐਂਗਲ ਵਾਲਾ ਹੈ, ਜਿਸ ਦਾ ਅਪਰਚਰ (ਲੈੱਜ਼) ਐੱਫ/1.75 ਤੇ ਦੂਜਾ ਕੈਮਰਾ 13 ਮੈਗਾਪਿਕਸਲ ਦਾ ਹੈ, ਜਿਸ ਦਾ ਅਪਰਚਰ (ਲੈੱਜ਼) ਐੱਫ/2.6 ਹੈ।
ਇਸ ਫੋਨ ਦਾ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਫੋਨ 'ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 ਏ. ਸੀ., ਬਲੂਟੁੱਥ ਵੀ5.0, ਜੀ. ਪੀ. ਐੱਸ/ਏ-ਜੀ. ਪੀ. ਐੱਸ. ਐੱਨ. ਐੱਫ. ਸੀ., ਫਿੰਗਰਪ੍ਰਿੰਟ ਸੈਂਸਰ ਤੇ ਵਾਇਰਲੈੱਸ ਚਾਰਜਿੰਗ ਨਾਲ 3260 ਐੱਮ. ਏ. ਐੱਚ. ਦੀ ਬੈਟਰੀ ਹੈ।
ਵੀਵੋ ਨੈਕਸ ਦੋ ਡਿਸਪਲੇਅ ਤੇ 10GB ਰੈਮ ਨਾਲ ਹੋਇਆ ਲਾਂਚ
NEXT STORY