ਜਲੰਧਰ-HMD ਗਲੋਬਲ ਜਲਦੀ ਹੀ ਇਕ ਹੋਰ ਨੋਕੀਆ ਦਾ ਸਮਾਰਟਫੋਨ ਪੇਸ਼ ਕਰੇਗੀ, ਜਿਸ ਸਮਾਰਟਫੋਨ 'ਚ ਨੋਕੀਆ 8 ਤੋਂ ਵੱਡੀ ਡਿਸਪਲੇਅ ਹੋਵੇਗੀ। ਕੁਝ Rumors ਤੋਂ ਪਤਾ ਲੱਗਦਾ ਹੈ ਕਿ FCC ਸਰਟੀਫਿਕੇਸ਼ਨ ਪੇਜ 'ਤੇ ਦੇਖਿਆ ਗਿਆ ਹੈ ਇਹ ਫੋਨ ਨੋਕੀਆ 9 ਹੋ ਸਕਦਾ ਹੈ। ਰਿਪੋਰਟਸ ਅਨੁਸਾਰ ਇਹ ਫੋਨ ਵੀ LG ਅਤੇ ਸੈਮਸੰਗ ਦੀ ਤਰ੍ਹਾਂ ਪਤਲੀ ਬੇਜ਼ਲੇਸ ਨਾਲ ਆਵੇਗਾ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਨੋਕੀਆ 9 ਸਮਾਰਟਫੋਨ 'ਚ 5.3ਇੰਚ ਦੀ QHD ਡਿਸਪਲੇਅ ਨਾਲ ਆਵੇਗਾ, ਪਰ ਹੁਣ ਸਾਨੂੰ ਉਮੀਦ ਹੈ ਕਿ ਇਹ ਫੋਨ ਇਕ ਵੱਡੀ ਡਿਸਪਲੇਅ ਨਾਲ ਆਵੇਗਾ।
ਨੋਕੀਆ 9 ਸਮਾਰਟਫੋਨ ਨੋਕੀਆ 8 ਦੀ ਤਰ੍ਹਾਂ ਕਵਾਲਕਾਮ ਸਨੈਪਡ੍ਰੈਗਨ 835 SoC ਨਾਲ ਲੈਸ ਹੋਵੇਗਾ। ਆਕਟਾ-ਕੋਰ SoC ਅੱਜਕਲ ਕਈ ਫੋਨ OEMs ਦੀ ਪਸੰਦ ਬਣ ਚੁੱਕਿਆ ਹੈ। ਇਹ ਮੌਜ਼ੂਦਾ ਸਮੇਂ ਦੇ ਸਾਰੇ ਐਂਡਰਾਇਡ ਡਿਵਾਈਸ 'ਚ ਸਭ ਤੋਂ ਵਧੀਆ ਪ੍ਰਫੋਰਮਸ ਦਿੰਦਾ ਹੈ। ਰੂਮਰਸ ਇਹ ਵੀ ਆ ਰਿਹਾ ਹੈ ਕਿ ਇਹ ਫੋਨ 6GBਰੈਮ ਜਾਂ 8GB ਰੈਮ ਨਾਲ ਲੈਸ ਹੋਵੇਗਾ ਅਤੇ ਇਸਦੇ ਸਟੋਰੇਜ ਨੂੰ 128GB ਤੱਕ ਵਧਾਇਆ ਜਾ ਸਕੇਗਾ। ਇਹ ਡਿਵਾਈਸ ਡਿਊਲ ਰਿਅਰ ਕੈਮਰੇ ਸੈਟਅਪ ਨਾਲ ਆ ਸਕਦਾ ਹੈ।
ਨੋਕੀਆ 9 ਆਪਣੇ OZO ਆਡੀਓ Enhancement ਨਾਲ ਆ ਸਕਦਾ ਹੈ। ਇਹ ਵੀ Rumors ਆਇਆ ਹੈ ਕਿ ਨੋਕੀਆ 9 ਸਮਾਰਟਫੋਨ 3800mAh ਬੈਟਰੀ ਨਾਲ ਆਵੇਗਾ ,ਜੋ ਕਵਾਲਕਾਮ ਦਾ ਕੁਇੱਕ ਚਾਰਜ 4.0 ਸੁਪੋਰਟ ਕਰੇਗੀ। ਇਸ ਡਿਵਾਈਸ ਦੇ ਬੈਕ 'ਤੇ ਇਕ ਫਿੰਗਰਪ੍ਰਿੰਟ ਸਕੈਨਰ ਮੌਜ਼ੂਦ ਹੋਵੇਗਾ ਅਤੇ ਇਸ ਡਿਵਾਈਸ 'ਚ ਆਈਰਿਸ ਸਕੈਨਰ ਵੀ ਉਪਲੱਬਧ ਹੋ ਸਕਦਾ ਹੈ, ਉਮੀਦ ਕੀਤੀ ਜਾ ਰਹੀਂ ਹੈ ਕਿ ਇਹ ਫੋਨ ਐਂਡਰਾਇਡ 7.1.2 'ਤੇ ਚੱਲੇਗਾ ਅਤੇ ਇਸਦੀ ਕੀਮਤ ਲਗਭਗ 44,999 ਰੁਪਏ ਹੋਵੇਗੀ।
ਘਰ 'ਚ Wi-fi ਨੂੰ Boost ਕਰਨਗੇ ਇਹ 9 ਆਸਾਨ ਟਿਪਸ
NEXT STORY