ਗੈਜੇਟ ਡੈਸਕ- ਨਥਿੰਗ ਨੇ ਆਪਣੇ ਪਹਿਲੇ ਸਮਾਰਟਫੋਨ Nothing Phone 1 ਲਈ ਐਂਡਰਾਇਡ 14 ਬੀਟਾ 1 ਦੀ ਅਪਡੇਟ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹ। ਫਿਲਹਾਲ ਐਂਡਰਾਇਡ 14 ਬੀਟਾ 1 ਦੀ ਅਪਡੇਟ ਗੂਗਲ ਪਿਕਸਲ ਫੋਨ ਲਈ ਉਪਲੱਬਧ ਹੈ। ਦੱਸ ਦੇਈਏ ਕਿ ਨਥਿੰਗ ਨੇ Nothing Phone 1 ਲਈ ਐਂਡਰਾਇਡ 13 ਆਧਾਰਿਤ Nothing OS 1.5 ਦੀ ਅਪਡੇਟ ਇਸੇ ਸਾਲ ਫਰਵਰੀ 'ਚ ਜਾਰੀ ਕੀਤੀ ਸੀ ਨਥਿੰਗ ਫੋਨ 1 'ਚ ਫਿਲਹਾਲ Nothing OS 1.5.3 ਚੱਲ ਰਿਹਾ ਹੈ।

ਇਸ ਐਲਾਨ ਤੋਂ ਬਾਅਦ ਨਥਿੰਗ ਦਾ ਨਾਂ ਉਨ੍ਹਾਂ ਗੂਗਲ ਦੇ ਉਨ੍ਹਾਂ ਬ੍ਰਾਂਡਸ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੂੰ ਗੂਗਲ ਸਭ ਤੋਂ ਪਹਿਲਾਂ ਐਂਡਰਾਇਡ 14 ਦੀ ਅਪਡੇਟ ਦੇਣ ਵਾਲਾ ਹੈ, ਹਾਲਾਂਕਿ ਨਥਿੰਗ ਨੇ ਅਪਡੇਟ ਦੀ ਤਾਰੀਖ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।
ਨਥਿੰਗ ਦੇ ਸੀ.ਈ.ਓ. ਕਾਰਲ ਪੇਈ ਨੇ ਵੀ ਟਵੀਟ ਕਰਕੇ ਨਥਿੰਗ ਫੋਨ 1 ਲਈ ਆਉਣ ਵਾਲੀ ਐਂਡਰਾਇਡ 14 ਬੀਟਾ 1 ਦੀ ਅਪਡੇਟ ਦੀ ਜਾਣਕਾਰੀ ਦਿੱਤੀ ਹੈ। ਗੂਗਲ ਦਾ ਸਾਲਾਨਾ Google I/O ਈਵੈਂਟ 10 ਮਈ ਨੂੰ ਹੋਣ ਜਾ ਰਿਹਾ ਹੈ ਜਿਸ ਵਿਚ ਐਂਡਰਾਇਡ 14 ਦੀ ਲਾਂਚਿੰਗ ਹੋਵੇਗੀ ਅਤੇ ਪਹਿਲੀ ਵਾਰ ਇਸਦੇ ਫੀਚਰ ਬਾਰੇ ਜਾਣਕਾਰੀ ਮਿਲੇਗੀ।
iPhone 15 ਦੇ ਨਾਲ EarPods 'ਚ ਵੀ ਮਿਲੇਗਾ USB ਟਾਈਪ-ਸੀ ਪੋਰਟ! ਜਾਣੋ ਕੀ ਹੈ ਕੰਪਨੀ ਦਾ ਪਲਾਨ
NEXT STORY