ਜਲੰਧਰ- ਬੈਨਕਿਊ ਵੱਲੋਂ ਨਵੀਂ ਈ.ਡਬਲਿਊ.2775ਜ਼ੈੱਡ.ਐੱਚ.(EW2775ZH) ਆਈ ਕੇਅਰ ਮਾਨੀਟਰ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 17,500 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 27 ਇੰਚ ਹੁਣ ਤੱਕ ਦਾ ਸਭ ਤੋਂ ਅਡਵਾਂਸ ਆਈ ਕੇਅਰ ਮਾਨੀਟਰ ਹੈ। ਕੰਪਨੀ ਅਨੁਸਾਰ ਇਹ ਮਾਨੀਟਰ ਬਿਨਾਂ ਅੱਖਾਂ 'ਤੇ ਜ਼ੋਰ ਪਾਏ ਹਾਈ-ਕੁਆਲਿਟੀ ਆਡੀਓ-ਵਿਜ਼ੁਅਲ ਕੰਟੈਂਟ ਆਫਰ ਕਰਦਾ ਹੈ। ਇਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਬੈਨਕਿਊ ਦੇ ਨੇਟਿਵ ਲੋਅ ਬਲੂ ਲਾਈਟ ਪਲੱਸ ਅਤੇ ਬ੍ਰਾਈਟਨੈੱਸ ਇੰਟੈਲੀਜੈਂਸ ਟੈਕਨਾਲੋਜੀ ਅੱਖਾਂ ਦੇ ਸਟ੍ਰੈੱਸ ਲੈਵਲ ਨੂੰ ਰਿਡਿਊਸ ਕਰਦੀ ਹੈ। ਇਹ ਫੁਲ ਐੱਚ.ਡੀ. ਮਾਨੀਟਰ ਅਲਟ੍ਰਾ-ਸਲਿਮ ਬੇਜ਼ਲਜ਼ ਅਤੇ 608Hz ਤਾਜ਼ਾ ਦਰ ਨੂੰ ਸਪੋਰਟ ਕਰਦਾ ਹੈ। ਇਸ ਦੀ ਡਿਸਪਲੇ ਬੈਕਲਿਟ ਅਤੇ ਫਲਿਕਰ ਰਹਿਤ ਹੈ।
ਬਲੂ ਡਿਓਡਜ਼ ਬਲੂ ਲਾਈਟ ਪਲੱਸ ਫੀਚਰ ਦਾ ਹਿੱਸਾ ਹਨ ਜੋ ਅੱਖਾਂ ਦੇ ਸਟ੍ਰੈੱਸ ਨੂੰ ਘਟਾਉਂਦਾ ਹੈ। ਇਸ ਦੇ ਨਾਲ ਹੀ ਕੁੱਝ ਹੋਰ ਮੋਡਜ਼ 'ਚ ਲੋਅ ਬਲੂ ਲਾਈਟ ਅਤੇ ਲੋਅਰ ਕਲਰ ਟੈਂਪਰੇਚਰਸ ਵੀ ਦਿੱਤੇ ਗਏ ਹਨ। ਬੈਨਕਿਊ ਦੀ ਬ੍ਰਾਈਟਨੈੱਸ ਇੰਟੈਲੀਜੈਂਸ ਟੈਕਨਾਲੋਜੀ ਡਿਸਪਲੇ ਦੀ ਬ੍ਰਾਈਟਨੈੱਸ ਨੂੰ ਪ੍ਰਵੇਸ਼ ਲਾਈਟ ਦੁਆਰਾ ਡਿਟੈਕਟ ਕਰ ਕੇ ਆਟੋਮੈਟਿਕਲੀ ਅਡਜਸਟ ਕਰ ਦਿੰਦੀ ਹੈ। ਲੁਮੀਐਂਸ ਇੰਜਣ ਅਤੇ ਕਲਰ ਇੰਜਣ ਟੈਕਨਾਲੋਜੀ ਡਿਸਪਲੇ ਹੋਣ ਵਾਲੇ ਕੰਟੈਂਟ ਦੀ ਬ੍ਰਾਈਟਨੈੱਸ ਨੂੰ ਬਰਾਬਰ ਕਰ ਦਿੰਦੀ ਹੈ। ਇਸ ਤੋਂ ਇਲਾਵਾ EW2775ZH ਮਾਨੀਟਰ 'ਚ ਸਮਾਰਟ ਫੋਕਸ ਅਤੇ ਸਿਨੇਮਾ ਮੋਡ ਫੀਚਰਸ ਵੀ ਦਿੱਤੇ ਗਏ ਹਨ। ਸਮਾਰਟ ਫੋਕਸ ਟੈਕਨਾਲੋਜੀ ਬੈਨਰ ਟੈਕਸਟ ਨੂੰ ਡਿਟੈਕਟ ਕਰਦੀ ਹੈ ਅਤੇ ਹੋਰ ਖਾਸ ਕੰਟੈਂਟ ਨੂੰ ਸ਼ੋਅ ਕਰਨ 'ਚ ਮਦਦ ਕਰਦੀ ਹੈ।
ਇਲੈਕਟ੍ਰਿਕ ਕਾਰ ਬਣਾਉਣ ਲਈ ਪੋਰਸ਼ ਭਰਤੀ ਕਰੇਗੀ 1400 ਕਰਮਚਾਰੀ
NEXT STORY