ਜਲੰਧਰ - ਐਪਲ ਦੇ ਨਵੇਂ ਆਈਫੋਨ 7 ਅਤੇ ਆਈਫੋਨ 7 ਪਲਸ 'ਤੇ ਕਈ ਆਨਲਾਈਨ ਰਿਟੇਲਰਾਂ ਨੇ ਐਕਸਚੇਂਜ ਆਫਰ ਅਤੇ ਕੈਸ਼ ਬੈਕ ਦੀ ਪੇਸ਼ਕਸ਼ ਕੀਤੀ ਹੈ। ਇਸ ਦੋੜ 'ਚ ਹੁਣ ਟੈਲੀਕਾਮ ਕੰਪਨੀ ਏਅਰਟੈੱਲ ਵੀ ਸ਼ਾਮਿਲ ਹੋ ਗਈ ਹੈ। ਏਅਰਟੈੱਲ ਦੇ ਨਵੇਂ ਆਫਰ ਦੇ ਤਹਿਤ ਕੰਪਨੀ ਦੇ ਆਨਲਾਈਨ ਅਤੇ ਰਿਟੇਲ ਸਟੋਰ 'ਤੇ ਆਈਫੋਨ 7 ਨੂੰ ਸਿਰਫ਼ 19, 990 ਰੁਪਏ 'ਚ 12 ਮਹੀਨਿਆਂ ਦੇ ਕਾਂਟ੍ਰੈਕਟ ਦੇ ਨਾਲ ਖਰੀਦਿਆ ਜਾ ਸਕਦਾ ਹੈ, ਪਰ ਇਸ ਦੇ ਲਈ ਕਸਟਮਰਸ ਨੂੰ ਏਅਰਟੈੱਲ ਦਾ ਇਨਫੀਨਿਟੀ ਪਲਾਨ ਲੈਣਾ ਹੋਵੇਗਾ।
ਆਈਫੋਨ7 ਦੇ 32 ਜੀ. ਬੀ ਬੇਸ ਵੇਰਿਅੰਟ ਜਿਸ ਦੀ ਕੀਮਤ 59,998 ਰੁਪਏ ਹੈ ਇਸ ਨੂੰ ਯੂਜ਼ਰ 19,990 ਰੁਪਏ 'ਚ ਪਾ ਸਕਦੇ ਹਨ, ਪਰ ਇਸ ਦੇ ਲਈ ਗਾਹਕ ਨੂੰ ਏਅਰਟੈੱਲ ਦਾ 1999 ਰੁਪਏ ਜਾਂ 2499 ਰੁਪਏ ਦੇ ਇਨਫੀਨਿਟੀ ਪਲਾਨ 'ਚੋਂ ਇਕ ਚੁੱਣਨਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ 1999 ਰੁਪਏ ਵਾਲੇ ਪਲਾਨ ਵਿੱਚ 5 ਜੀ. ਬੀ ਡਾਟਾ ਅਤੇ ਅਨਲਿਮਟਿਡ ਲੋਕਲ-ਐੱਸ. ਟੀ. ਡੀ ਕਾਲਿੰਗ ਮਿਲੇਗੀ। ਉਥੇ ਹੀ 2499 ਵਾਲੇ ਪਲਾਨ 'ਚ 10 ਜੀ. ਬੀ 4G ਡਾਟਾ ਮਿਲੇਗਾ ਅਤੇ ਇਸ ਦੇ ਨਾਲ ਵਿੰਕ ਮਿਊਜ਼ਿਕ ਅਤੇ ਮੂਵੀ ਦਾ ਫ੍ਰੀ ਸਬਸਕ੍ਰੀਪਸ਼ਨ ਵੀ ਮਿਲੇਗਾ।
ਇਸੇ ਤਰ੍ਹਾਂ ਆਈਫੋਨ 7 ਅਤੇ 7 ਪਲਸ ਦੇ ਸਾਰੇ ਮਾਡਲਾਂ ਨੂੰ ਤੁਸੀਂ 12 ਮਹੀਨੇ ਦੀ ਲੀਜ਼ 'ਤੇ ਲੈ ਸਕਦੇ ਹੋ ਜਿਨ੍ਹਾਂ ਦੀ ਕੀਮਤ ਮਾਡਲ ਦੇ ਹਿਸਾਬ ਨਾਲ ਤੈਅ ਹੋਣਗੀਆਂ। ਹਾਲ ਹੀ 'ਚ ਜਿਓ ਨੇ ਆਈਫੋਨ ਦੇ ਕਈ ਮਾਡਲਾਂ 'ਤੇ 12 ਮਹੀਨਿਆਂ ਦਾ ਫ੍ਰੀ ਡਾਟਾ ਅਤੇ ਕਾਲਿੰਗ ਦਾ ਐਲਾਨ ਕੀਤਾ ਹੈ। ਜਿਓ ਦੀ ਇਹ ਸਰਵਿਸ IPhone 6, IPhone 6s, IPhone 6s ਪਲਸ, IPhone S5 ਅਤੇ ਨਵੇਂ IPhone 7 ਅਤੇ IPhone 7 ਪਲਸ ਸਾਰੇ ਮਾਡਲਾਂ ਲਈ ਉਪਲੱਬਧ ਹੈ।
HTC ਨੇ ਆਪਣੇ ਇਸ ਸਮਾਰਟਫੋਨ ਦੀ ਕੀਮਤ 'ਚ ਦੀ 5000 ਰੁਪਏ ਦੀ ਕਟੌਤੀ
NEXT STORY