ਜਲੰਧਰ-ਫੇਸਬੁਕ ਆਪਣੇ ਯੂਜ਼ਰਜ਼ ਨੂੰ ਹੋਰ ਆਕਰਸ਼ਿਤ ਕਰਨ ਲਈ ਕੁੱਝ ਨਾ ਕੁੱਝ ਨਵਾਂ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਕੰਪਨੀ ਹੁਣ ਯੂਜ਼ਰਜ਼ ਦੀ ਲੋਕੇਸ਼ਨ ਦੇ ਹਿਸਾਬ ਨਾਲ "ਪੀਪਲ ਯੂ ਮੇਅ ਨੋ" ਦਾ ਸੁਝਾਅ ਦਵੇਗੀ। ਇਕ ਰਿਪੋਟ ਦੇ ਮੁਤਾਬਿਕ ਫੇਸਬੁਕ ਹੁਣ ਤੱਕ ਮਊਚਲ ਫ੍ਰੈਂਡਜ਼, ਕੰਮ ਅਤੇ ਪੜ੍ਹਾਈ ਨਾਲ ਜੁੜੀ ਜਾਣਕਾਰੀ ਜਾਂ ਤੁਹਾਡੇ ਨੈੱਟਵਰਕ, ਜਿਨ੍ਹਾਂ ਕਾਨਟੈਕਟਸ ਦਾ ਤੁਸੀਂ ਹਿੱਸਾ ਹੋ ਅਤੇ ਦੂਸਰੀਆਂ ਕਈ ਚੀਜ਼ਾਂ ਦੇ ਆਧਾਰ 'ਤੇ ਦੋਸਤਾਂ ਦੇ ਨਾਂ ਦਾ ਸੁਝਾਅ ਦਿੰਦੀ ਰਹੀ ਹੈ। ਹੁਣ ਇਸ ਵੱਲੋਂ ਦੂਜੀਆਂ ਕਈ ਚੀਜਾਂ 'ਚ ਲੋਕੇਸ਼ਨ ਡਾਟਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ । ਹਾਲਾਂਕਿ , ਕੰਪਨੀ ਨੇ ਰਿਪੋਟ 'ਚ ਦੱਸਿਆ ਕਿ ਇਕ ਯੂਜ਼ਰ ਅਤੇ ਦੂਜੇ ਸਜੈਸਟਿਡ ਫ੍ਰੈਂਡ 'ਚ ਕੁੱਝ ਹੋਰ ਗੱਲਾਂ ਵੀ ਸਮਾਨ ਹੋਣੀਆਂ ਚਾਹੀਦੀਆਂ ਹਨ ।
ਜਿਸ ਦਾ ਮਤਲਬ ਹੈ ਕਿ ਕਿਸੇ ਦੋ ਅਨਜਾਣ ਲੋਕਾਂ ਦੇ ਇਕ ਵਾਰ ਕਿਸੇ ਹੋਟਲ 'ਚ ਹੋਣ ਨਾਲ ਹੀ ਫੇਸਬੁਕ ਤੁਹਾਨੂੰ ਫ੍ਰੈਂਡਜ ਲਈ ਸੁਝਾਅ ਨਹੀਂ ਭੇਜੇਗਾ, ਸਗੋਂ ਇਕੱਠੇ ਹੋਣ ਅਤੇ ਕਿਸੇ ਫੈਨ ਗਰੁੱਪ ਦੇ ਮੈਂਬਰ ਵੀ ਹੋਣ ਤਾਂ ਫੇਸਬੁਕ ਉਨ੍ਹਾਂ ਨੂੰ ਦੋਸਤੀ ਦਾ ਸੁਝਾਅ ਭੇਜ ਸਕਦਾ ਹੈ । ਇਸ ਲਈ ਸਭ ਤੋਂ ਪਹਿਲਾਂ ਸੈਟਿੰਗਸ 'ਚ ਜਾ ਕੇ ਪ੍ਰਾਇਵਸੀ 'ਤੇ ਟੈਪ ਕਰਨਾ ਹੋਵੇਗਾ । ਇਸ ਤੋਂ ਬਾਅਦ ਯੂਜ਼ਰ ਨੂੰ ਸਕ੍ਰੀਨ 'ਤੇ ਬਲੂ ਐਂਡ ਵਾਈਟ ਐਰੋ ਆਈਕਨ ਦੇ ਨਾਲ ਲੋਕੇਸ਼ਨ ਸਰਵਿਸਿਜ਼ ਦਾ ਵਿਕਲਪ ਦਿਖਾਈ ਦਵੇਗਾ। ਇਸ ਤੋਂ ਬਾਅਦ ਅਲਫਾਬੈਟਿਕ ਆਰਡਰ 'ਚ ਐਪ ਦੇ ਨਾਂ ਦਿਖਾਈ ਦੇਣਗੇ । ਹੇਠਾਂ ਸਕਰਲ 'ਤੇ ਫੇਸਬੁਕ ਸਲੈਕਟ ਕਰੋ ਜਿਸ ਤੋਂ ਬਾਅਦ ਤੁਹਾਨੂੰ ਤਿੰਨ ਵਿਕਲਪ ਨੈਵਰ , ਵਾਇਲ ਯੂਜ਼ਿੰਗ ਦ ਐਪ ਅਤੇ ਆਲਵੇਜ਼ ਦਿਖਾਈ ਦੇਣਗੇ।
ਇਸ ਤਰ੍ਹਾਂ ਕਰੋ ਸਮਾਰਟਫੋਨ ਨਾਲ ਪ੍ਰੋਫੈਸ਼ਨਲ ਫੋਟੋਗ੍ਰਾਫੀ
NEXT STORY