ਜਲੰਧਰ- ਟੈਕਨਾਲੋਜੀ ਦੀ ਦੁਨੀਆ 'ਚ ਕਦੋਂ ਕਿਹੜਾ ਅਜੂਬਾ ਸਾਹਮਣੇ ਆ ਜਾਏ, ਕਿਹਾ ਨਹੀਂ ਜਾ ਸਕਦਾ। ਜਦੋਂ ਪਹਿਲੀ ਵਾਰੀ ਟੱਚਸਕਰੀਨ ਫੋਨਜ਼ ਆਏ ਸਨ ਤਾਂ ਇਨ੍ਹਾਂ ਪ੍ਰਤੀ ਲੋਕਾਂ ਦੀ ਦੀਵਾਨਗੀ ਦੇਖਦੇ ਹੀ ਬਣਦੀ ਸੀ। ਹੁਣ ਤਾਂ ਮਾਮਲਾ ਇਕ ਕਦਮ ਅੱਗੇ ਦਾ ਹੈ। ਜੀ ਹਾਂ, ਹੁਣ ਜਲਦੀ ਹੀ ਤੁਸੀਂ ਕਿਸੇ ਵੀ ਸਕਰੀਨ ਨੂੰ ਟੱਚਸਕਰੀਨ 'ਚ ਬਦਲ ਸਕੋਗੇ। ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਵਿਗਿਆਨੀਆਂ ਨੇ ਇਕ ਨਵੀਂ ਟੈਕਨਾਲੋਜੀ ਰਾਹੀਂ ਅਜਿਹਾ ਕਰਕੇ ਦਿਖਾਇਆ ਹੈ।
ਇਸ ਨਵੀਂ ਲੋਅ ਕਾਸਟ ਟੱਚ ਸੈਂਸਿੰਗ ਟਾਕਨਾਲੋਜੀ ਦਾ ਨਾਂ ਹੈ ਇਲੈਕਟ੍ਰਿਕ, ਜਿਸ ਰਾਹੀਂ ਇਕ ਸਪਰੇ ਪੇਂਟ ਦਾ ਇਸਤੇਮਾਲ ਕਰਕੇ ਕਿਸੇ ਵੀ ਸਰਫੇਸ ਚਾਹੇ ਉਹ ਤੁਹਾਡੇ ਘਰ ਦੀ ਕੰਧ ਹੋਵੇ, ਫਰਨੀਚਰ ਹੋਵੇ ਜਾਂ ਫਿਰ ਤੁਹਾਡਾ ਗਿਟਾਰ ਹੀ ਕਿਉਂ ਨਾ ਹੋਵੇ, ਇਸ ਨੂੰ ਆਸਾਨੀ ਨਾਲ ਟੱਚਸਕਰੀਨ 'ਚ ਬਦਲਿਆ ਜਾ ਸਕਦਾ ਹੈ।
ਖੋਜਕਾਰਾਂ ਨੇ ਦੱਸਿਆ ਕਿ ਇਸ ਤਹਿਤ ਕਿਸੇ ਵੀ ਆਬਜੈੱਕਟ, ਸਰਫੇਸ ਜਾਂ ਕਰਾਫਟ 'ਤੇ ਇਲੈਕਟ੍ਰਿਕਲੀ ਕੰਡਕਟਿਵ ਕੋਟਿੰਗ ਕੀਤੀ ਜਾਂਦੀ ਹੈ। ਇਸ ਕੰਡਕਟਿਵ ਮਟੀਰੀਅਲ 'ਤੇ ਕਈ ਇਲੈਕਟ੍ਰੋਡ ਅਟੈਚ ਕੀਤੇ ਜਾਂਦੇ ਹਨ, ਜਿਸ ਨਾ ਇਨ੍ਹਾਂ ਨੂੰ ਇੰਟਰੈਕਟਿਵ ਬਣਾਇਆ ਜਾ ਸਕੇ। ਇਥੋਂ ਤੱਕ ਕਿ ਤੁਸੀਂ ਪਰੋਟੈਕਟਿਵ ਕੋਟਿੰਗ ਵੀ ਕਰ ਸਕਦੇ ਹੋ।
ਤੁਹਾਡੇ ਛੂਹਣ ਨਾਲ ਇਹ ਕੰਮ ਕਰ ਰਿਹਾ ਹੈ ਕਿ ਨਹੀਂ, ਇਹ ਦੇਖਣ ਲਈ ਇਲੈਕਟ੍ਰਿਕ ਫੀਲਡ ਟੋਮੋਗ੍ਰਾਫੀ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ।
Oneplus 5 ਬੇਂਚਮਾਰਕ 'ਤੇ ਲਿਸਟ, ਪਰਫਾਰਮੈਂਸ 'ਚ ਗਲੈਕਸੀ ਐੱਸ 8 ਨੂੰ ਪਛਾੜਿਆ
NEXT STORY