ਜਲੰਧਰ : ਕੰਪਿਊਟਰ ਅਸੈਸਰੀ ਬਣਾਉਣ ਵਾਲੀ ਕੰਪਨੀ ਲਾਜੀਟੈੱਕ ਨੇ ਬਟਨ ਵਰਗੇ ਇਕ ਨਵੇਂ ਡਿਵਾਈਸ ਨੂੰ ਪੇਸ਼ ਕੀਤਾ ਹੈ, ਜੋ ਤੁਹਾਡੇ ਘਰ ਦੇ ਸਮਾਰਟ ਡਿਵਾਈਸਿਜ਼ ਨੂੰ ਕੰਟਰੋਲ ਕਰੇਗਾ। ਇਸ ਦਾ ਨਾਂ 'ਪੌਪ' ਬਟਨ ਹੈ ਅਤੇ ਇਸ ਨਾਲ ਲਾਈਟਸ ਨੂੰ ਆਨ ਕਰਨ ਵਰਗੇ ਕਈ ਕੰਮ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਐਮੇਜ਼ਾਨ ਡੈਸ਼ ਵੀ ਸਮਾਰਟ ਬਟਨ ਦੇ ਰੂਪ ਵਿਚ ਲੋਕਾਂ ਨੂੰ ਪਸੰਦ ਆ ਰਿਹਾ ਹੈ, ਜੋ ਇਕ ਕਲਿਕ 'ਤੇ ਬਹੁਤ ਸਾਰੇ ਡਿਵਾਈਸਿਜ਼ ਨੂੰ ਕੰਟਰੋਲ ਕਰਨ ਦੀ ਸਮਰੱਥਾ ਰੱਖਦਾ ਹੈ।
ਪੌਪ ਨਾਲ ਲਾਜੀਟੈੱਕ ਦਾ ਮਕਸਦ ਸਮਾਰਟਹੋਮ ਡਿਵਾਈਸਿਜ਼ ਦੇ ਇਸਤੇਮਾਲ ਨੂੰ ਆਸਾਨ ਬਣਾਉਣਾ ਹੈ। ਹਰ ਇਕ ਪੌਪ ਬਟਨ 3 ਐਕਸ਼ਨਜ਼ (ਇਕ ਵਾਰ ਪ੍ਰੈੱਸ ਕਰਨਾ, ਡਬਲ ਪ੍ਰੈੱਸ ਅਤੇ ਕੁਝ ਸੈਕਿੰਡ ਤੱਕ ਦਬਾ ਕੇ ਰੱਖਣਾ) ਦੇ ਨਾਲ ਆਉਂਦਾ ਹੈ। ਸਮਾਰਟਹੋਮ ਡਿਵਾਈਸਿਜ਼ ਨੂੰ ਕੰਟਰੋਲ ਕਰਨ ਲਈ ਇਨ੍ਹਾਂ ਦਾ ਪ੍ਰਯੋਗ ਹੋਵੇਗਾ।
ਇਨ੍ਹਾਂ ਸਮਾਰਟਹੋਮ ਡਿਵਾਈਸਿਜ਼ ਨੂੰ ਕਰ ਸਕਦੈ ਕੰਟਰੋਲ
ਇਸ ਬਟਨ ਨੂੰ ਲਾਈਟਸ, ਦਰਵਾਜ਼ਿਆਂ ਨੂੰ ਲਾਕ ਕਰਨ ਤੇ ਕੰਟਰੋਲ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਇਸਤੇਮਾਲ ਹੋਵੇਗਾ ਪੌਪ ਬਟਨ
ਉਦਾਹਰਣ ਦੇ ਤੌਰ 'ਤੇ ਇਸ ਬਟਨ ਨੂੰ ਇਕ ਵਾਰ ਪ੍ਰੈੱਸ ਕਰਨ 'ਤੇ ਲਾਈਟ ਆਨ ਅਤੇ ਆਫ ਹੋਵੇਗੀ। ਡਬਲ ਪ੍ਰੈੱਸ ਕਰਨ 'ਤੇ ਲਾਈਟ ਦੀ ਰੌਸ਼ਨੀ ਤੇਜ਼ ਹੋਵੇਗੀ ਅਤੇ ਲੌਂਗ ਪ੍ਰੈੱਸ ਕਰਨ 'ਤੇ ਲਾਈਟ ਦਾ ਮੋਡ ਬਦਲੇਗਾ।
ਐਪ ਕੰਪੈਟੇਬਲ
ਲਾਜੀਟੈੱਕ ਮੁਤਾਬਕ ਇਹ ਸਮਾਰਟ ਬਟਨ ਸਮਾਰਟਫੋਨ ਤੋਂ ਬਿਨਾਂ ਵੀ ਕੰਮ ਕਰੇਗਾ ਅਤੇ ਇਸ ਨੂੰ ਇਕ ਵਾਰ ਸੈੱਟ ਕਰਨਾ ਪਵੇਗਾ। ਇਸ ਨੂੰ ਸੈੱਟ ਕਰਨ ਲਈ ਐਂਡ੍ਰਾਇਡ ਅਤੇ ਆਈਫੋਨ ਡਿਵਾਈਸਿਜ਼ ਲਈ 'ਪੌਪ' ਐਪ ਉਪਲਬਧ ਹੈ।
ਕੀਮਤ
ਲਾਜੀਟੈੱਕ ਪੌਪ ਹੋਮ ਸਵਿਚ ਸਟਾਰਟਰ ਪੈਕ ਦੀ ਕੀਮਤ 100 ਅਮਰੀਕੀ ਡਾਲਰ (ਲਗਭਗ 6690 ਰੁਪਏ) ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਪੌਪ ਐਡ-ਆਨ ਹੋਮ ਸਵਿਚ 40 ਡਾਲਰ (ਲਗਭਗ 2,676 ਰੁਪਏ) 'ਚ ਮਿਲੇਗਾ। ਇਹ ਦੋਵੇਂ ਸਮਾਰਟ ਬਟਨ ਇਸ ਮਹੀਨੇ ਦੇ ਅਖੀਰ ਤੱਕ ਅਮਰੀਕੀ ਬਾਜ਼ਾਰ ਵਿਚ ਉਪਲਬਧ ਹੋਣਗੇ। ਹਾਲਾਂਕਿ ਭਾਰਤੀ ਬਾਜ਼ਾਰ ਵਿਚ ਇਸ ਡਿਵਾਈਸ ਦੇ ਆਉਣ ਦੀ ਕੋਈ ਜਾਣਕਾਰੀ ਨਹੀਂ ਹੈ।
ਇਹ ਫੋਨ ਹੈ ISIS ਅੱਤਵਾਦੀਆਂ ਦਾ ਵੱਡਾ ਹਥਿਆਰ !
NEXT STORY