ਜਲੰਧਰ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਆਪਣੇ ਯੂਜ਼ਰਸ ਲਈ ਹਮੇਸ਼ਾ ਕੁਝ ਨਾ ਕੁਝ ਨਵਾਂ ਕਰਦੀ ਰਹਿੰਦੀ ਹੈ। ਇਸ ਵਾਰ ਫੇਸਬੁਕ ਇਕ ਅਜਿਹੇ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ ਰਾਹੀਂ ਯੂਜ਼ਰਸ ਨੂੰ ਇਹ ਦੱਸਿਆ ਜਾਵੇਗਾ ਕਿ ਤੁਹਾਡੇ ਆਲੇ-ਦੁਆਲੇ ਫ੍ਰੀ ਜਾਂ ਪਬਲਿਕ ਵਾਈ-ਫਾਈ ਹਾਟ-ਸਪਾਟ ਹੈ ਜਾਂ ਨਹੀਂ। ਫੇਸਬੁਕ ਦੇ ਇਕ ਬੁਲਾਰੇ ਮੁਤਾਬਕ ਲੋਕਾਂ ਨੂੰ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜੁੜੇ ਰਹਿਣ 'ਚ ਮਦਦ ਕਰਨ ਦੇ ਮਕਸਦ ਨਾਲ ਅਸੀਂ ਇਕ ਨਵੇਂ ਫੀਚਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੋ ਉਨ੍ਹਾਂ ਦੇ ਆਲੇ-ਦੁਆਲੇ ਦੇ ਓਪਨ ਵਾਈ-ਫਾਈ ਬਾਰੇ ਦੱਸੇਗਾ। ਫਿਲਹਾਲ ਇਹ ਫੀਚਰ ਸਿਰਫ ਚੁਣੇ ਹੋਏ ਦੇਸ਼ਾਂ 'ਚ ਹੀ ਦਿੱਤਾ ਜਾ ਰਿਹਾ ਹੈ।
ਟੈੱਕ ਪੋਰਟਲ ਨੇ ਇਸ ਦੇ ਸਕਰੀਨਸ਼ਾਟ ਵੀ ਜਾਰੀ ਕੀਤੇ ਹਨ ਜਿਸ ਨੂੰ ਆਈ.ਓ.ਐੱਸ. ਦੇ ਫੇਸਬੁਕ ਐਪ ਨਾਲ ਲਿਆ ਗਿਆ ਹੈ। ਇਸ ਵਿਚ ਫੇਸਬੁਕ ਦੇ ਮੈਨਿਊ 'ਚ Enable Find Wi-Fi ਆਪਸ਼ਨ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ। ਇਥੋਂ ਯੂਜ਼ਰ ਇਸ ਨੂੰ ਆਨ ਜਾਂ ਆਫ ਕਰ ਸਕਦੇ ਹਨ। ਹਾਲਾਂਕਿ ਇਸ ਦੀ ਵਰਤੋਂ ਕਰਨ ਲਈ ਫੇਸਬੁਕ ਐਪ ਨੂੰ ਤੁਸੀਂ ਆਪਣੀ ਲੋਕੇਸ਼ਨ ਦੀ ਸਹੀ ਜਾਣਕਾਰੀ ਦਵੋਗੇ। ਮਤਲਬ ਤੁਹਾਨੂੰ ਲੋਕੇਸ਼ਨ ਦੀ ਪਰਮਿਸ਼ਨ ਨੂੰ ਅਨੇਬਲ ਕਰਨਾ ਹੋਵੇਗਾ। ਕੰਪਨੀ ਦਾ ਦਾਅਵਾ ਹੈ ਕਿ ਅਜਿਹਾ ਕਰਕੇ ਤੁਹਾਡੇ ਡਿਵਾਇਸ ਦੀ ਲੋਕੇਸ਼ਨ ਦੇ ਆਧਾਰ 'ਤੇ ਉਹ ਓਪਨ ਵਾਈ-ਫਾਈ ਬਾਰੇ ਪਤਾ ਲਗਾ ਸਕੇਗਾ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਹ ਐਂਡਰਾਇਡ ਯੂਜ਼ਰਸ ਨੂੰ ਕਦੋਂ ਮਿਲੇਗਾ ਕਿਉਂਕਿ ਅਜੇ ਇਸ ਨੂੰ ਆਈਫੋਨ 'ਚ ਹੀ ਦਿੱਤਾ ਜਾ ਰਿਹਾ ਹੈ।
ਘੱਟ ਹੋਈ ਬਲੈਕਬੇਰੀ ਦੇ ਸਭ ਤੋਂ ਸੁਰੱਖਿਅਤ ਐਂਡਰਾਇਡ ਫੋਨ ਦੀ ਕੀਮਤ
NEXT STORY