ਜਲੰਧਰ- ਵਿਗਿਆਨੀ ਟੈਕਨਾਲੋਜੀ ਦੀ ਮਦਦ ਨਾਲ ਅੱਗੇ ਵਧਦੇ ਹੋਏ ਨਵੀਆਂ-ਨਵੀਆਂ ਡਿਵਾਈਸਿਸ ਦੀ ਖੋਜ ਕਰਕੇ ਪ੍ਰਾਪਤੀਆਂ ਹਾਸਲ ਕਰ ਰਹੇ ਹਨ। ਪਰ ਹੁਣ ਨੀਅਰ ਫੀਲਡ ਕਮਿਊਨੀਕੇਸ਼ਨ ਤਕਨੀਕ ਦੀ ਖੋਜ ਕੀਤੀ ਗਈ ਹੈ ਜਿਸ ਰਾਹੀਂ ਹੁਣ ਤੁਸੀਂ ਬਿਨਾਂ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਵੀ ਆਪਣੇ ਮੋਬਾਇਲ ਫੋਨ ਰਾਹੀਂ ਏ.ਟੀ.ਐੱਮ. 'ਚੋਂ ਪੈਸੇ ਕਢਵਾ ਸਕੋਗੇ। ਏ.ਟੀ.ਐੱਮ. 'ਚ 6 ਮਹੀਨੇ ਦੇ ਅੰਦਰ ਇਹ ਸੁਵਿਧਾ ਮਿਲਣੀ ਸ਼ੁਰੂ ਹੋ ਜਾਵੇਗੀ। ਆਰ.ਬੀ.ਆਈ. ਨੇ ਇਸ ਦਾ ਸਾਫਟਵੇਅਰ ਤਿਆਰ ਕਰ ਲਿਆ ਹੈ। ਹਾਲਾਂਕਿ ਇਹ ਤਕਨੀਕ ਅਮਰੀਕਾ, ਆਸਟਰੇਲੀਆ, ਸਿੰਗਾਪੁਰ ਅਤੇ ਚੀਨ ਵਰਗੇ ਦੇਸ਼ਾਂ 'ਚ ਕੰਮ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਏ.ਟੀ.ਐੱਮ. ਦੇ ਬਾਰਕੋਡ ਨਿਸ਼ਾਨ 'ਤੇ ਮੋਬਾਇਲ ਫੋਨ ਲਗਾਉਂਦੇ ਹੀ ਮਸ਼ੀਨ ਤੁਹਾਡੀ ਲੋੜ ਮੁਤਾਬਕ ਪੈਸੇ ਦੇ ਦੇਵੇਗੀ। ਇਸ ਤਕਨੀਕ 'ਚ ਏ.ਟੀ.ਐੱਮ. ਮਸ਼ੀਨ 'ਚ ਕਿਸੇ ਤਰ੍ਹਾਂ ਦਾ ਕਾਰਡ ਨਹੀਂ ਪਾਉਣਾ ਪੈਂਦਾ। ਅਜਿਹੇ 'ਚ ਗਾਹਕ ਦੇ ਕਾਰਡ ਦੀ ਕਲੀਨਿੰਗ ਜਾਂ ਉਸ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਕਿਸੇ ਤਰ੍ਹਾਂ ਦੀ ਜਾਣਕਾਰੀ ਚੋਰੀ ਹੋਣ ਦੀ ਸੰਭਾਵਨਾ ਨਹੀਂ ਹੈ। ਐਪ 'ਚ ਤੁਹਾਡੀ ਲੋੜ ਦੇ ਹਿਸਾਬ ਨਾਲ ਵਿਕਲਪ ਵੀ ਦਿੱਤੇ ਹੋਣਗੇ। ਏ.ਟੀ.ਐੱਮ. 'ਚੋਂ ਕਿੰਨਾ ਪੈਸਾ ਕਢਣਾ ਹੈ, ਲੈਣ-ਦੇਣ ਦੀ ਸਰੀਦ ਲੈਣੀ ਹੈ ਜਾਂ ਨਹੀਂ, ਇਸ ਤਰ੍ਹਾਂ ਦੀ ਜਾਣਕਾਰੀ ਤੁਸੀਂ ਆਪਣੇ ਆਪ ਮੋਬਾਇਲ ਫੋਨ 'ਚ ਸੁਰੱਖਿਅਤ ਰੱਖ ਸਕਦੇ ਹੋ।
2017 'ਚ ਵੀ ਜਾਰੀ ਰਹੇਗੀ ਸੋਸ਼ਲ ਮੀਡੀਆ 'ਤੇ ਵਜੂਦ ਦੀ ਜੰਗ
NEXT STORY