ਜਲੰਧਰ- ਜ਼ੈੱਡ.ਟੀ.ਈ. ਦੇ ਸਹਿ-ਬ੍ਰਾਂਡ ਨੂਬੀਆ ਨੇ ਹਾਲ ਹੀ 'ਚ ਆਪਣੇ ਨਵੇਂ ਸਮਾਰਟਫੋਨ ਲਈ ਮੀਡੀਆ ਇਨਵਾਈਟ ਭੇਜੇ ਹਨ, ਜਿਸ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ ਨਵਾਂ ਸਮਾਰਟਫੋਨ Z17s ਨੂੰ ਇਕ ਈਵੈਂਟ ਦੌਰਾਨ ਚੀਨ 'ਚ 12 ਅਕਤੂਬਰ ਨੂੰ ਲਾਂਚ ਕਰ ਸਕਦੀ ਹੈ। ਉਥੇ ਹੀ 'ਟੀਨਾ' 'ਤੇ ਨੂਬੀਆ ਦੇ ਇਕ ਨਵਾਂ ਡਿਵਾਈਸ NX595J ਨੂੰ ਲਿਸਟਿਡ ਦੇਖਿਆ ਗਿਆ ਹੈ। ਸਪੈਸੀਫਿਕੇਸ਼ਨ ਦੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਸਮਾਰਟਫੋਨ Z17s ਹੋਵੇਗਾ ਜਾਂ ਨਹੀਂ।
ਟੀਨਾ ਸਰਟੀਫਿਕੇਸ਼ਨ ਵੈੱਬਸਾਈਟ 'ਤੇ ਦੇਖੇ ਗਏ ਡਿਵਾਈਸ 'ਚ ਵੱਡੀ ਸਕਰੀਨ ਹੋਵੇਗੀ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਨੂਬੀਆ Z17s ਬੇਜ਼ਲਲੈੱਸ ਡਿਜ਼ਾਇਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਦੀ ਡਿਸਪਲੇਅ 2:1 ਆਸਪੈਕਟ ਰੇਸ਼ੀਓ ਹੋ ਸਕਦੀ ਹੈ। ਉਥੇ ਹੀ ਲਿਸਟਿੰਗ ਮੁਤਾਬਕ ਨੂਬੀਆ NX595J 'ਚ 5.73-ਇੰਚ ਦੀ ਡਿਸਪਲੇਅ ਦਿੱਤਾ ਜਾ ਸਗਦੀ ਹੈ, ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੋ ਸਕਦੀ ਹੈ।
ਨੂਬੀਆ NX595J ਸਮਾਰਟਫੋਨ ਨੂੰ 6ਜੀ.ਬੀ. ਜਾਂ 8ਜੀ.ਬੀ. ਰੈਮ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਉਥੇ ਹੀ ਇਸ ਵਿਚ 32ਜੀ.ਬੀ, 64ਜੀ.ਬੀ. ਜਾਂ 128ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਜੀ ਸਕਦੀ ਹੈ। ਇਸ ਤੋਂ ਇਲਾਵਾ ਆਕਟਾ-ਕੋਰ 1.8 ਗੀਗਾਹਰਟਜ਼ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਗਦਾ ਹੈ। ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ 4 ਕੈਮਰੇ ਹੋ ਸਕਦੇ ਹਨ। ਇਹ ਸਮਾਰਟਫੋਨ ਐਂਡਰਾਇਡ 7.1.1 ਨੂਗਟ 'ਤੇ ਆਧਾਰਿਤ ਹੋ ਸਕਦਾ ਹੈ। ਪਾਵਰ ਬੈਕਅਪ ਲਈ ਨੂਬੀਆ NX595J 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਡਿਸਪਲੇਅ ਦੇ ਹੇਠਾਂ ਹੋਮ ਬਟਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।
ਡਿਊਲ ਫ੍ਰੰਟ ਫੇਸਿੰਗ ਸਪੀਕਰਸ ਅਤੇ ਇਕ ਸਬ-ਵੂਫਰ ਨਾਲ ਪੇਸ਼ ਹੋਈ ਇਹ ਨਵੀਂ Notebook
NEXT STORY