ਜਲੰਧਰ : ਐੱਨ-ਵੀਡੀਆ ਨੇ ਹਾਲਹੀ 'ਚ ਆਪਣੇ ਗ੍ਰੈਫਿਕਸ ਡ੍ਰਾਈਵਰ ਦਾ 364.47 ਵਰਜ਼ਨ ਰਿਲੀਜ਼ ਕੀਤਾ ਸੀ। ਇਸ ਨਾਲ ਕਈ ਨਵੀਆਂ ਗੇਮਸ ਜਿਵੇਂ ਕਿ ਡਿਵੀਜ਼ਨ, ਨੀਡ ਫਾਰ ਸਪੀਡ ਤੇ ਹਿੱਟਮੈਨ ਵਰਗੀਆਂ ਗੇਮਸ ਲਈ ਪ੍ਰਫਾਰਮੈਂਸ ਫਿਕਸ ਆਦਿ ਲਾਂਚ ਕੀਤਾ ਗਿਆ ਸੀ। ਪਰ ਅਫਸੋਸ ਦੀ ਗੱਲ ਹੈ ਕਿ ਕੁਝ ਯੂਜ਼ਰਜ਼ ਨੇ ਇਹ ਸ਼ਕਾਇਤ ਕੀਤੀ ਹੈ ਕਿ ਇਸ ਲੇਟੈਲਟ ਡਰਾਈਵਰ ਨੂੰ ਯੂਜ਼ ਕਰਨ ਤੋਂ ਬਾਅਦ ਪੀ. ਸੀ. ਰਿਸਪਾਂਸ ਦੇਣਾ ਬੰਦ ਕਰ ਦਿੰਦਾ ਹੈ, ਸਕ੍ਰੀਨ ਨੀਲੀ ਹੋ ਜਾਂਦੀ ਹੈ ਤੇ ਇੰਝ ਦਾ ਹੀ ਬਹੁਤ ਕੁਝ।
ਰੈਡਿਟ 'ਤੇ ਸਭ ਤੋਂ ਪਹਿਲਾਂ ਯੂਜ਼ਰਜ਼ ਵੱਲੋਂ ਇਸ ਬਾਰੇ ਲਿੱਖਿਆ ਗਿਆ, ਕਈ ਯੂਜ਼ਰਾਂ ਨੇ ਇਸ ਤਰ੍ਹਾਂ ਦੀ ਸਮੱਸਿਆ ਬਾਰੇ ਲਿੱਖਿਆ ਹੈ ਕਿ ਡਰਾਈਵਰ ਇਨਸਟਾਲ ਕਰਨ ਤੋਂ ਬਾਅਦ ਆਪਣੇ ਸਿਸਟਮ ਨੂੰ ਰੀਸਟੋਰ ਵੀ ਕਰਨਾ ਪਿਆ ਹੈ ਤੇ ਕਈਆਂ ਵੱਲੋਂ ਤਾਂ ਸੇਫ ਮੋਡ 'ਚ ਲਿਜਾ ਕੇ ਡਰਾਈਵਰ ਨੂੰ ਅਨਇਨਸਟਾਲ ਵੀ ਕੀਤਾ ਗਿਆ।
ਹਾਲਾਂਕਿ ਐੱਨ-ਵੀਡੀਆ ਵੱਲੋਂ ਆਪਣੀ ਸਾਈਟ 'ਤੇ ਇਸ ਡਰਾਈਵਰ ਨੂੰ ਲਾਂਚ ਨਹੀਂ ਕੀਤਾ ਗਿਆ ਹੈ ਪਰ ਐੱਨ-ਵੀਡੀਆ ਇਸ ਗੱਲ ਤੋਂ ਜਾਣੂ ਹੋ ਚੁੱਕੀ ਹੈ ਕਿ ਉਸ ਦੇ ਕੁਝ ਯੂਜ਼ਰ ਇਸ ਸਮੱਸਿਆ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਐੱਨ-ਵੀਡੀਆ ਨੇ ਕਿਹਾ ਹੈ ਕਿ ਯੂਜ਼ਰ ਡਰਾਈਵਰ ਨੂੰ 'ਕਲੀਨ ਇਨਸਟਾਲ' ਜ਼ਰੀਏ ਹੀ ਇਨਸਟਾਲ ਕਰਨ।
ਵਿਸ਼ਵ ਕੱਪ ਸਟੇਡੀਅਮ 'ਚ ਮਿਲੇਗੀ ਮੁਫਤ ਵਾਈ-ਫਾਈ
NEXT STORY