ਜਲੰਧਰ- ਮੋਬਾਇਲ ਫੋਨ ਨਿਰਮਾਤਾ ਦੀ ਦੁਨੀਆ 'ਚ ਤੇਜ਼ੀ ਨਾਲ ਵਿਕਾਸ ਕਰ ਰਹੇ ਕਸਟਮਰ ਫੋਕਡ ਸਟਾਟਰਅਪ-ਓਕੁਊ ਨੇ ਬੁੱਧਵਾਰ ਨੂੰ ਦੀਵਾਲੀ ਦੇ ਤੋਹਫੇ ਦੇ ਤੌਰ 'ਤੇ ਆਪਣਾ ਨਵਾਂ ਸਮਾਰਟਫੋਨ 'ਓਕੁਊ ਸਿਗਮਾ' ਅਤੇ ਓਕੁਊ ਯੂ-ਫਲਾਈ' ਲਾਂਚ ਕੀਤਾ। ਓਕੁਊ ਦੇ ਸੀ. ਈ. ਓ. ਅਤੇ ਪ੍ਰਬੰਧ ਨਿਦੇਸ਼ਕ ਅੰਸ਼ੁਮਾਨ ਅਤੁੱਲ, ਸੀ. ਓ. ਓ. ਅਤੇ ਸਹਿ-ਪ੍ਰਬੰਧ ਨਿਦੇਸ਼ਕ ਅਰਜੁਨ ਗੁਪਤਾ ਅਤੇ ਮੁੱਖ ਕਾਰੋਬਾਰ ਅਧਿਕਾਰੀ ਅਭੈ ਮੇਤਕਰ ਨੇ ਆਪਣੇ ਦੋ ਨਵੇਂ ਸਮਾਰਟਫੋਨਜ਼ ਲਾਂਚ ਕੀਤੇ ਹਨ।
ਓਕੁਊ ਸਿਗਮਾ 'ਚ 5 ਇੰਚ ਦੀ ਡਿਸਪਲੇਅ, 13 ਐੱੱਮ. ਪੀ. ਕੈਮਰਾ, 2 ਜੀ. ਬੀ. ਰੈਮ, 16 ਜੀ. ਬੀ. ਮੈਮਰੀ ਹੈ। ਇਸ ਡਿਊਲ ਸਿਮ 4ਜੀ ਵੋਲਟੀ ਫੋਨ ਦੀ ਕੀਮਤ 8,200 ਰੁਪਏ ਹੈ। ਕੰਪਨੀ ਦਾ ਦੂਜਾ ਨਵਾਂ ਸਮਾਰਟਫੋਨ ਓਕੁਊ ਯੂ-ਫਲਾਈ ਜਿਸ 'ਚ 5.7 ਇੰਚ ਦੀ ਡਿਸਪਲੇਅ, 13 ਐੱਮ. ਪੀ. ਕੈਮਰਾ, 2 ਜੀ. ਬੀ. ਮੈਮਰੀ ਹੈ। ਇਹ ਵੀ ਡਿਊਲ ਸਿਮ 4ਜੀ ਵੋਲਟੀ ਫੋਨ ਹੈ, ਜਿਸ ਦੀ ਕੀਮਤ 6,999 ਰੁਪਏ ਹੈ। ਇਹ ਸਮਾਰਟਫੋਨ 1200 ਤੋਂ ਜ਼ਿਆਦਾ ਵਿਕਰੀ ਕੇਂਦਰਾਂ 'ਚ ਉਪਲੱਬਧ ਹੋਣਗੇ ਅਤੇ ਮਾਰਚ 2018 ਤੋਂ ਬਾਅਦ ਇਹ ਵੱਧ ਕੇ 5,000 ਆਊਟਲੇਸਟ ਹੋ ਜਾਣਗੇ।
ਆਪਣੇ ਸਮਾਰਟਫੋਨ 'ਚ ਇਨ੍ਹਾਂ ਖਤਰਨਾਕ ਵਾਇਰਸ ਐਪਸ ਨੂੰ ਤਰੁੰਤ ਕਰੋ Delete
NEXT STORY