ਜਲੰਧਰ- meizu ਨੇ ਹੁਣ ਕੁਝ ਸਮੇਂ ਪਹਿਲਾ ਐਲਾਨ ਕੀਤੀ ਸੀ ਕਿ ਉਹ ਆਪਣੇ ਮੇਜ਼ੂ ਈ2 ਸਮਾਰਟਫੋਨ ਦੇ ਇਕ ਟ੍ਰਾਂਸਫਾਰਮਸ ਐਡੀਸ਼ਨ ਪੇਸ਼ ਕਰਨ ਜਾ ਰਿਹਾ ਹੈ ਕੰਪਨੀ ਬਿਨਾ ਕਿਸੇ ਨੂੰ ਦੱਸੇ ਆਪਣੇ ਇਸ ਫੋਨ ਨੂੰ ਆਪਣੀ ਅਧਿਕਾਰਿਕ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਹੈ। ਇਸ ਫੋਨ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ।
meizu ਈ2 ਟ੍ਰਾਂਸਫਾਰਮਸ ਐਡੀਸ਼ਨ Lynx 'ਤੇ ਉਸ ਦੇ ਅਧਿਕਾਰਿਕ ਫਲੈਗਸ਼ਿਪ ਸਟੋਰ 'ਤੇ ਵੀ ਲਿਸਟ ਹੋ ਗਿਆ ਹੈ। ਇਸ ਸਪੈਸ਼ਲ ਐਡੀਸ਼ਨ ਦੀ ਕੀਮਤ 1799 ਯੂਆਨ ਹੈ। ਇਸ ਨੂੰ ਲਗਭਗ 264 ਡਾਲਰ 'ਚ ਲਿਆ ਜਾ ਸਕਦਾ ਹੈ ਅਤੇ ਫੋਨ ਲਈ ਸੇਲ 7 ਜੂਨ ਨੂੰ 10 ਵਜੇ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ ਇਸ ਫੋਨ ਲਈ ਰਜਿਸਟ੍ਰੇਸ਼ਨ ਕਰਦੇ ਹੋ ਤਾਂ ਤੁਸੀਂ ਇਸ ਨੂੰ ਜਲਦ ਹੀ ਆਪਣਾ ਬਣਾ ਸਕਦੇ ਹਨ।
meizu ਈ2 ਟ੍ਰਾਂਸਫਾਰਮਸ ਐਡੀਸ਼ਨ ਕੁਝ ਸਪੈਸ਼ਲ ਫੀਚਰਸ ਨਾਲ ਪੇਸ਼ ਕੀਤਾ ਗਿਆ ਹੈ। ਇਸ 'ਚ ਬਾਡੀ ਦਾ ਡਿਜ਼ਾਈਨ ਅਤੇ ਬਾਕਸ ਦਾ ਕੇਸ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਕੁਝ ਥੀਮਜ਼, ਇੰਟਰਫੇਸ, ਰਿੰਗਟੋਨ, ਵਾਲਪੇਪਰਸ ਆਦਿ ਮਿਲ ਰਹੇ ਹਨ। ਇਸ ਤੋਂ ਇਲਾਵਾ ਫੋਨ 'ਚ ਇਕ 32GB ਦੀ ਲਿਮਟਿਡ U ਡਿਸਕ ਮਿਲ ਰਹੀ ਹੈ, ਨਾਲ ਹੀ ਇਸ 'ਚ ਇਕ 5.5 ਇੰਚ ਦੀ 684 ਡਿਸਪਲੇ ਮੀਡੀਆ ਟੇਕ ਹੇਲਿਓ P20 ਪ੍ਰੋਸੈਸਰ ਨਾਲ ਮਿਲ ਰਹੀ ਹੈ। ਨਾਲ ਹੀ ਇਸ 'ਚ ਇਕ 4GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ। ਨਾਲ ਹੀ ਫੋਨ 'ਚ ਇਕ 3400 ਐੱਮ. ਏ. ਐੱਚ. ਦੀ ਬੈਟਰੀ 18W ਫਾਸਟ ਸਪੋਰਟ ਨਾਲ ਮਿਲ ਰਹੀ ਹੈ। ਫੋਨ 'ਚ ਇਕ 13 ਮੈਗਾਪਿਕਸਲ ਦਾ ਰਿਅਰ ਅਤੇ ਇਕ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਰਿਹਾ ਹੈ।
Google Allo 'ਚ ਆਈ ਨਵੀਂ ਅਪਡੇਟ, ਯੂਜ਼ਰਸ ਆਪਣੀ ਸੈਲਫੀ ਨੂੰ ਬਣਾ ਸਕਦੇ ਹਨ GIF
NEXT STORY