ਜਲੰਧਰ-ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਵਿੰਡੋਜ਼ ਫੋਨ ਤੇ ਵਿੰਡੋਜ਼ 10 ਮੋਬਾਈਲ ਦੇ ਵਿੰਡੋਜ਼ 'ਚ ਐਂਡ੍ਰਾਇਡ ਜਿੰਨੀਆਂ ਹੀ ਐਪਸ ਹਨ ਤੇ ਇਹ ਐਪਸ ਐਂਡ੍ਰਾਇਡ ਯੂਜ਼ ਕਰਨ ਵਾਲਿਆਂ ਨੂੰ ਵਿੰਡੋਜ਼ ਪਲੈਟਫੋਰਮ ਵੱਲ ਆਕਰਸ਼ਿਤ ਕਰਨ ਲਈ ਕਾਫੀ ਹਨ।
ਆਪਣੀ ਇਸ ਗੱਲ ਨੂੰ ਸੱਚ ਸਾਬਿਤ ਕਰਨ ਲਈ ਮਾਈਕ੍ਰੋਸਾਫਟ ਨੇ ਇਕ ਐਂਡ੍ਰਾਇਡ ਐਪ ਪੇਸ਼ ਕੀਤੀ ਹੈ, ਜਿਸ ਦਾ ਨਾਂ AppComparison ਰੱਖਿਆ ਗਿਆ ਹੈ। ਇਹ ਐਪ ਐਂਡ੍ਰਾਇਡ ਯੂਜ਼ਰ ਨੂੰ ਇਹ ਦੇਖਣ 'ਚ ਮਦਦ ਕਰੇਗੀ ਕਿ ਮਾਈਕ੍ਰੋਸਾਫਟ ਮੋਬਾਈਲ ਪਲੈਟਫੋਰਮ 'ਤੇ ਐਂਡ੍ਰਾਇਡ ਦੀਆਂ ਕਿਹੜੀਆਂ-ਕਿਹੜੀਆਂ ਐਪਸ ਦਾ ਅਲਟਰਨੇਟ ਮਿਲ ਸਕਦਾ ਹੈ।
AppComparison ਇਨਸਟਾਲ ਕਰਨ 'ਤੇ ਇਹ ਐਪ ਤੁਹਾਡੇ ਫੋਨ 'ਚ ਇਨਸਟਾਲ ਹੋਈਆਂ ਬਾਕੀ ਐਪਸ ਨੂੰ ਜਾਂਚੇਗੀ ਤੇ ਇਸ ਦੇ ਅਲਟਰਨੇਟ 'ਚ ਮਾਈਕ੍ਰੋਸਾਫਟ ਦੀਆਂ ਐਪਸ ਦੱਸੇਗਾ ਜੋ ਵਿੰਡੋਜ਼ 'ਚੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜਿਵੇਂ ਕਿ ਇਹ ਐਪ ਸਟੋਰੇਜ ਲਈ ਗੂਗਲ ਡ੍ਰਾਈਵ ਦੇ ਬਦਲੇ ਮਾਈਕ੍ਰੋਸਾਫਟ ਦੀ ਵਨ ਡ੍ਰਾਈਵ ਬਾਰੇ ਦੱਸੇਗੀ। ਜੇ ਐਂਡ੍ਰਾਇਡ ਲਈ ਗੂਗਲ ਪਲੇਬੁਕ ਹੈ ਤਾਂ ਮਾਈਕ੍ਰੋਸਾਫਟ ਲਈ ਲੀਜਿਮੀ ਈ-ਬੁਕਰੀਡਰ ਹੈ। ਐਂਡ੍ਰਾਇਡ 'ਚ ਮਿਊਜ਼ਿਕ ਐਪ ਲਈ ਗੂਗਲ ਪਲੇ ਮਿਊਜ਼ਿਕ ਹੈ ਤਾਂ ਇਹ ਐਪ ਕਲਾਊਡ ਮਿਊਜ਼ਿਕ ਬਾਰੇ ਦੱਸੇਗੀ। ਮਾਈਕ੍ਰੋਸਾਫਟ ਤੇ ਐਂਡ੍ਰਾਇਡ 'ਚ ਜੋ ਐਪਸ ਦਾ ਅੰਤਰ ਹੈ ਇਸ ਕਲਪਨਾ ਨੂੰ ਖਤਮ ਲਈ ਹੀ ਇਸ ਐਪ ਨੂੰ ਤਿਆਰ ਕੀਤਾ ਗਿਆ ਹੈ।
ਬਹੁਤ ਸਾਰੀਆਂ ਮਸ਼ਹੂਰ ਐਪਸ ਜਿਵੇਂ ਵਾਟਸਐਪ, ਮੈਸੰਜਰ, ਫੇਸਬੁਕ, ਟਰੂਕਾਲਰ ਤੇ ਟਵਿਟਰ ਹਨ ਜੋ ਦੋਵੇਂ ਪਲੈਟਫੋਰਮਾਂ 'ਤੇ ਮੌਜੂਦ ਹਨ। ਮਾਈਕ੍ਰੋਸਾਫਟ ਵੱਲੋਂ ਬਣਾਈ ਗਈ ਇਸ ਐਪ 'ਚ ਇਕ ਕਮੀ ਇਹ ਹੈ ਕਿ ਜੋ ਮਾਈਕ੍ਰੋਸਾਫਟ ਦੀਆਂ ਐਪਸ ਬਾਰੇ ਇਹ ਦਸਦੀ ਹੈ ਇਹ ਐਪਸ ਥਰਡ ਪਾਰਟੀ ਐਪ ਡਿਵੈੱਲਹਰਾਂ ਵੱਲੋਂ ਤਿਆਰ ਕੀਤੀਆ ਗਈਆਂ ਹਨ, ਜੋ ਆਪਣੀ ਸਕਿਓਕਿਟੀ, ਪ੍ਰਾਈਵਿਸੀ ਆਦਿ ਨਾਲ ਆਉਂਦੀਆਂ ਹਨ। ਇਹ ਐਪਸ ਕੁਝ ਸਾਲਾਂ ਲਈ ਕੰਮ ਵੀ ਕਰਨਗੀਆਂ ਪਰ ਜੇ ਆਫੀਸ਼ੀਅਲ ਚੈਨਲ ਵੱਲੋਂ ਇਨ੍ਹਾਂ ਐਪਸ ਨੂੰ ਹੋਰ ਡਿਵੈਲਪ ਨਾ ਕੀਤਾ ਗਿਆ ਤਾਂ ਇਹ ਐਪਸ ਉਸੇ ਸਮੇਂ ਹੀ ਕੰਮ ਕਰਨੀਆਂ ਬੰਦ ਕਰ ਦੇਣਗੀਆਂ।
ਡਿਊਲ ਫਰੰਟ ਕੈਮਰੇ ਨਾਲ ਅੱਜ ਲਾਂਚ ਹੋਵੇਗਾ Vibe S1
NEXT STORY