ਨਵੀਂ ਦਿੱਲੀ— ਚਾਈਨਿਜ਼ ਸਮਾਰਟ ਫੋਨ ਕੰਪਨੀ ਵਨ ਪਲੱਸ ਜਲਦ ਹੀ ਟੀ. ਵੀ. ਬਾਜ਼ਾਰ 'ਚ ਕਦਮ ਰੱਖਣ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਮੁਤਾਬਕ, ਇਹ ਕੰਪਨੀ ਟੀ. ਵੀ. ਲਾਂਚ ਕਰਨ ਵਾਲੀ ਹੈ।
ਵਨ ਪਲੱਸ ਕੰਪਨੀ ਟੀ. ਵੀ. ਲਾਂਚ ਕਰਨ ਦੀ ਯੋਜਨਾ ਪਹਿਲਾਂ ਹੀ ਬਣਾ ਰਹੀ ਸੀ ਪਰ ਕੰਪਨੀ ਕਦੋਂ ਤਕ ਇਹ ਲਾਂਚ ਕਰੇਗੀ ਇਸ ਦੀ ਜਾਣਕਾਰੀ ਨਹੀਂ ਸੀ ਪਰ ਹੁਣ ਸੂਤਰਾਂ ਮੁਤਾਬਕ ਕੰਪਨੀ ਜਲਦ ਹੀ ਆਪਣਾ ਟੀ. ਵੀ. ਬਾਜ਼ਾਰ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ।
ਭਾਰਤ 'ਚ ਵਨ ਪਲੱਸ ਦੇ ਸਮਾਰਟ ਟੀ. ਵੀ. ਦੀ ਕੀਮਤ ਕਿੰਨੀ ਹੋਵੇਗੀ ਇਸ ਦੀ ਜਾਣਕਾਰੀ ਤਾਂ ਲਾਂਚਿੰਗ ਸਮੇਂ ਹੀ ਪਤਾ ਲੱਗੇਗੀ ਪਰ ਕੰਪਨੀ ਨੇ ਇਸ਼ਾਰਾ ਦਿੱਤਾ ਹੈ ਕਿ ਇਸ 'ਚ ਟਾਪ ਦੇ ਫੀਚਰ ਹੋਣਗੇ। ਰਿਪੋਰਟਾਂ ਮੁਤਾਬਕ, ਕੰਪਨੀ 4K ਰੇਜ਼ੋਲੇਸ਼ਨ ਵਾਲੀ ਸਕ੍ਰੀਨ ਨਾਲ ਬਾਜ਼ਾਰ 'ਚ ਕਦਮ ਰੱਖ ਸਕਦੀ ਹੈ। ਇਸ 'ਚ ਐੱਚ. ਡੀ. ਆਰ. ਡਿਸਪਲੇਅ ਵੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਇਨੀਂ ਦਿਨੀਂ ਸਮਾਰਟ ਟੀ. ਵੀ. 'ਚ ਸ਼ਿਓਮੀ ਕਾਫੀ ਅੱਗੇ ਨਿਕਲ ਚੁੱਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਵਨ ਪਲੱਸ OLED ਨਹੀਂ ਸਗੋਂ ਫੁਲ ਐੱਚ. ਡੀ. ਸਮਾਰਟ ਟੀ. ਵੀ. ਲੈ ਕੇ ਆਵੇਗਾ, ਜਿਸ ਨਾਲ ਸ਼ਿਓਮੀ ਦੇ ਸਮਾਰਟ ਟੀ. ਵੀ. ਨੂੰ ਟੱਕਰ ਮਿਲ ਸਕੇ।
ਮੈਕਬੁੱਕ ਤੇ ਆਈਪੈਡ ’ਚ ਸੈਮਸੰਗ ਦੀ ਡਿਸਪਲੇਅ ਦਾ ਇਸਤੇਮਾਲ ਕਰ ਸਕਦੀ ਹੈ ਐਪਲ
NEXT STORY