ਜਲੰਧਰ- ਵਨਪਲੱਸ ਨੇ ਭਾਰਤ 'ਚ 22 ਜੂਨ ਨੂੰ ਵਨਪਲੱਸ 5 ਸਮਾਰਟਫੋਨ ਲਾਂਚ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਹੁਣ ਐਮਾਜ਼ਾਨ ਇੰਡੀਆ ਨੇ ਐਲਾਨ ਕਰ ਦਿੱਤਾ ਹੈ ਕਿ 22 ਜੂਨ ਤੋਂ ਹੀ ਵਨਪਲੱਸ 5 ਸਮਾਰਟਫੋਨ ਐਕਸਕਲੂਸਿਵ ਤੌਰ 'ਤੇ ਐਮਾਜ਼ਾਨ ਇੰਡੀਆ ਤੋਂ ਖਰੀਦਣ ਲਈ ਉਪਲੱਬਧ ਹੋਵੇਗਾ। ਵਨਪਲੱਸ ਨੇ ਸਮਾਰਟਫੋਨ ਦੇ ਭਾਰਤ 'ਚ ਲਾਂਚ ਹੋਣ ਦੇ ਬਾਰੇ 'ਚ ਇਕ ਵੀਡੀਓ ਟੀਜ਼ਰ ਲਾਂਚ ਕੀਤਾ ਹੈ। ਗੱਲ ਕਰੀਏ ਵਨਪਲੱਸ 5 ਦੀ ਭਾਰਤ 'ਚ ਉਪਲੱਬਧਤਾ ਦੇ ਬਾਰੇ 'ਚ ਇੰਡੀਆ ਨੇ ਐਲਾਨ ਕੀਤਾ ਹੈ ਕਿ ਗਾਹਕ ਵਨਪਲੱਸ 5 ਨੂੰ ਐਕਸਕਲੂਸਿਵ ਤੌਰ 'ਤੇ ਐਮਾਜ਼ਾਨ ਇੰਡੀਆ ਤੋਂ ਸੇਲ 'ਚ ਖਰੀਦ ਸਕਦੇ ਹੋ। ਫੋਨ ਦੀ ਵਿਕਰੀ 16:30 ਵਜੇ ਤੋਂ ਸ਼ੁਰੂ ਹੋਵੇਗਈ। ਇਸ ਸਮਾਰਟਫੋਨ ਨੂੰ ਇਸ ਦਿਨ ਭਾਰਤ 'ਚ ਲਾਂਚ ਕੀਤਾ ਜਾਣਾ ਹੈ। ਫੋਨ ਦੇ
ਟੀਜ਼ਰ ਪੇਜ 'ਤੇ ਵਨਪਲੱਸ 5 'ਚ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤੇ ਜਾਣ ਦੀ ਹੀ ਜਾਣਕਾਰੀ ਹੈ। ਕੰਪਨੀ ਪਹਿਲਾਂ ਹੀ ਇਸ ਦੀ ਪੁਸ਼ਟੀ ਕਰ ਚੁੱਕੀ ਹੈ।
ਇਸ ਸਮਾਰਟਫੋਨ 'ਚ 2.35 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 8 ਜੀ. ਬੀ. ਰੈਮ ਵਾਲਾ ਵਨਪਲੱਸ 5 ਐਕਸਕਲੂਸਿਵ ਤੌਰ 'ਤੇ 22 ਜੂਨ 2017 ਤੋਂ ਐਮਾਜ਼ਾਨਡਾਟਇਨ 'ਤੇ ਮਿਲੇਗਾ। ਇਸ ਸੋਰਸ ਕੋਡ ਤੋਂ ਪਹਿਲਾਂ ਵੀ ਵਨਪਲੱਸ 5 ਸਮਾਰਟਫੋਨ 'ਚ 8 ਜੀ. ਬੀ. ਰੈਮ ਹੋਣ ਦਾ ਪਤਾ ਚਲਿਆ ਸੀ। ਫਲੈਗਸ਼ਿਪ ਸਮਾਰਟਫੋਨ 'ਚ 8 ਜੀ. ਬੀ. ਰੈਮ ਹੋਣ ਦਾ ਖੁਲਾਸਾ ਹੋਇਆ ਸੀ। ਕੈਮਰਾ ਸੈਂਪਲ ਆਕਰਸ਼ਕ ਲੱਗ ਰਿਹਾ ਹੈ। ਇਕ ਰਿਪਰੋਟ ਦੇ ਮੁਤਾਬਕ ਤਸਵੀਰ ਦੇ ਮੇਟਾਡੇਟਾ ਦਾ ਖੁਲਾਸਾ ਹੋਇਆ ਹੈ ਕਿ ਫੋਨ 'ਚ 16 ਮੈਗਾਪਿਕਸਲ ਦਾ ਰਿਅਰ ਸੈਂਸਰ ਹੋਵੇਗਾ।
ਵਨਪਲੱਸ 5 ਦੀ ਕਥਿਤ ਤਸਵੀਰਾਂ ਤੋਂ ਪਤਾ ਚੱਲਿਆ ਹੈ ਕਿ ਫੋਨ 'ਚ ਆਈਫੋਨ 7 ਪਲੱਸ ਵਰਗਾ ਡਿਜ਼ਾਈਨ ਹੋਵੇਗਾ। ਫੋਨ 'ਚ ਰਿਅਰ 'ਤੇ ਇਕ ਹਾਰਿਜ਼ਾਨਟਲ ਡਿਊਲ ਕੈਮਰਾ ਸੈੱਟਅਪ ਹੋਵੇਗਾ। ਕੰਪਨੀ ਨੇ ਮੰਗਲਵਾਰ ਨੂੰ ਇਕ ਟੀਜ਼ਰ ਵੀਡੀਓ ਸਾਂਝੀ ਕੀਤੀ। ਇਸ ਟੀਜ਼ਰ 'ਚ ਕੰਪਨੀਆਂ ਵਨਪਲੱਸ 3ਟੀ ਲਈ ਮਿਲੇ ਸਕਾਰਾਤਮਕ ਨੂੰ ਸਾਂਝਾ ਕੀਤਾ ਹੈ ਪਰ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ਨੂੰ 'aiming for 5' ਨਾਲ ਦੱਸਿਆ ਗਿੱਾ ਹੈ। ਨੰਬਰ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਸਮਾਰਟਫੋਨਜ਼ 5 ਸਟਾਰ ਰੇਟਿੰਗ ਵਾਲੇ ਹੈ ਅਤੇ ਇਸ ਨੂੰ ਵਨਪਲੱਸ 5 ਦੇ ਤੌਰ 'ਤੇ ਵੀ ਦਿਖਾਇਆ ਗਿਆ ਹੈ।
Oneplus 3 ਅਤੇ 3T ਸਮਾਰਟਫੋਨ ਲਈ ਰੋਲ ਆਊਟ ਹੋਈ OxygenOS 4.1.5 ਅਪਡੇਟ
NEXT STORY