ਗੈਜੇਟ ਡੈਸਕ—ਹਰ ਸਾਲ ਦੀ ਤਰ੍ਹਾਂ ਵਨਪਲੱਸ ਆਪਣੇ ਨਵੇਂ ਸਮਾਰਟਫੋਨਸ ਲਾਈਨਅਪ ਨੂੰ 2020 ਦੀ ਤੀਸਰੀ ਤਿਮਾਹੀ 'ਚ ਲਾਂਚ ਕਰ ਸਕਦੀ ਹੈ। ਸਾਹਮਣੇ ਆਇਆ ਹੈ ਕਿ ਅਗਲੇ ਸਾਲ ਕੰਪਨੀ ਆਪਣੇ ਡਿਵਾਈਸ ਦਾ ਇਕ 'Lite' ਵੇਰੀਐਂਟ ਵੀ ਲਾਂਚ ਕਰ ਸਕਦੀ ਹੈ। ਆਸਾਨ ਸ਼ਬਦਾਂ 'ਚ ਕੰਪਨੀ ਅਗਲੇ ਸਾਲ ਤਿੰਨ ਡਿਵਾਈਸ ਵਨਪਲੱਸ 8, ਵਨਪਲੱਸ 8 ਪ੍ਰੋ ਅਤੇ ਵਨਪਲੱਸ 8 ਲਾਈਟ ਲਾਂਚ ਕਰੇਗੀ।
ਲੀਕਸ ਮੁਤਾਬਕ ਵਨਪਲੱਸ 8 ਲਾਈਟ 'ਚ 8ਜੀ.ਬੀ. ਰੈਮ ਨਾਲ 128ਜੀ.ਬੀ. ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵਨਪਲੱਸ ਦੀ ਅਗਲੀ ਸੀਰੀਜ਼ ਦੇ ਲਾਈਟ ਡਿਵਾਈਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਮਿਲ ਸਕਦੀ ਹੈ। ਇਸ ਬੈਟਰੀ ਨੂੰ 30ਵਾਟ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਵਨਪਲੱਸ 8 ਲਾਈਟ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ।
ਵਨਪਲੱਸ 8 ਲਾਈਟ ਦੇ ਸੰਭਾਵਿਤ ਫੀਚਰਸ
ਵਨਪਲੱਸ 8 ਲਾਈਟ ਦੇ ਟ੍ਰਿਪਲ ਕੈਮਰਾ ਸੈਟਅਪ 'ਚ ਯੂਜ਼ਰਸ ਨੂੰ 48 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਤੋਂ ਇਲਾਵਾ 12 ਮੈਗਾਪਿਕਸਲ ਅਤੇ 16 ਮੈਗਾਪਿਕਸਲ ਦੇ ਦੋ ਹੋਰ ਸੈਂਸਰ ਮਿਲ ਸਕਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਲਾਈਟ ਵੇਰੀਐਂਟ ਦੀ ਕੀਮਤ 434 ਡਾਲਰ (ਕਰੀਬ 31,000 ਰੁਪਏ) ਹੋ ਸਕਦੀ ਹੈ। ਇਸ ਤੋਂ ਪਹਿਲਾਂ 91Mobiles ਵੱਲੋਂ ਕਿਹਾ ਗਿਆ ਸੀ ਕਿ ਵਨਪਲੱਸ 8 ਲਾਈਟ 'ਚ ਯੂਜ਼ਰਸ ਨੂੰ 90Hz ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਮਿਲ ਸਕਦੀ ਹੈ, ਜੋ ਕੰਪਨੀ ਦੇ ਮੌਜੂਦਾ ਡਿਵਾਈਸੇਜ ਦੀ ਪਛਾਣ ਹੈ।
ਵਨਪਲੱਸ 8 ਪ੍ਰੋ ਦੇ ਸੰਭਾਵਿਤ ਫੀਚਰਸ
ਰਿਪੋਰਟਸ ਦੀ ਮੰਨੀਏ ਤਾਂ ਵਨਪਲੱਸ 8 ਪ੍ਰੋ 'ਚ ਕੰਪਨੀ 6.7 ਇੰਚ ਦੀ ਕਵਰਡ ਏਮੋਲੇਡ ਡਿਸਪਲੇਅ ਮਿਲ ਸਕਦੀ ਹੈ ਅਤੇ ਇਸ ਦਾ ਸਕਰੀਨ ਰੈਜੋਲਿਉਸ਼ਨ 1440x3140 ਪਿਕਸਲ ਹੋਵੇਗਾ। ਇਸ ਡਿਸਪਲੇਅ 'ਚ ਫਰੰਟ ਕੈਮਰੇ ਲਈ ਯੂਜ਼ਰਸ ਨੂੰ ਹੋਲ-ਪੰਚ ਦਿੱਤੀ ਜਾ ਸਕਦੀ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਵਨਪਲੱਸ 8 ਪ੍ਰੋ 'ਚ ਲੇਟੈਸਟ ਕੁਆਲਕਾਮ ਸਨੈਪਡਰੈਗਨ 865 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 64 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਅਤੇ 3D ToF ਸੈਂਸਰ ਦਿੱਤਾ ਜਾ ਸਕਦਾ ਹੈ।
108MP ਕੈਮਰਾ ਵਾਲਾ ਸਮਾਰਟਫੋਨ ਲਿਆਉਣ ਦੀ ਤਿਆਰੀ 'ਚ Realme
NEXT STORY