ਗੈਜੇਟ ਡੈਸਕ- ਵਨਪਲੱਸ ਕਲਾਊਡ 11 ਈਵੈਂਟ 'ਚ ਕੰਪਨੀ ਨੇ OnePlus Buds Pro 2 ਨੂੰ ਵੀ ਪੇਸ਼ ਕਰ ਦਿੱਤਾ ਹੈ। ਇਸ ਟਰੂ ਵਾਇਰਲੈੱਸ ਸਟੀਰੀਓ ਜਾਂ TWS ਈਅਰਫੋਨਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸਦੀ ਬੈਟਰੀ 39 ਘੰਟਿਆਂ ਤਕ ਚੱਲੇਗੀ। ਕੰਪਨੀ ਨੇ ਇਸ ਵਿਚ MelodyBoost ਡਿਊਲ ਡ੍ਰਾਈਵਰਸ ਦਾ ਵੀ ਇਸਤੇਮਾਲ ਕੀਤਾ ਹੈ। ਇਸਨੂੰ Dynaudio ਦੇ ਨਾਲ ਸਾਂਝੇਦਾਰੀ ਤਹਿਤ ਤਿਆਰ ਕੀਤਾ ਗਿਆ ਹੈ। ਹਰ ਈਅਰਬਡਸ 'ਚ 11mm + 6mm ਡਾਇਨਾਮਿਕ ਡ੍ਰਈਵਰਸ ਦਿੱਤੇ ਗਏ ਹਨ। OnePlus Buds Pro 2 'ਚ ਡਿਫਾਲਟ Dynaudio ਇਕਵਿਲਾਈਜ਼ਰ ਸੈਟਿੰਗ ਦਿੱਤੀ ਗਈ ਹੈ।
OnePlus Buds Pro 2 ਦੀ ਕੀਮਤ ਤੇ ਉਪਲੱਬਧਤਾ
OnePlus Buds Pro 2 ਦੀ ਕੀਮਤ ਭਾਰਤ 'ਚ 11,999 ਰੁਪਏ ਰੱਖੀ ਗਈ ਹੈ। ਇਨ੍ਹਾਂ ਈਅਰਬਡਸ ਨੂੰ Arbor Green ਅਤੇ Obsidian Black ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਡਿਵਾਈਸ ਦਾ ਪ੍ਰੀ-ਆਰਡਰ ਸ਼ੁਰੂ ਹੋ ਚੁੱਕਾ ਹੈ ਅਤੇ ਸੇਲ 14 ਫਰਵਰੀ ਤੋਂ ਸ਼ੁਰੂ ਹੋਵੇਗੀ। ਤੁਸੀਂ OnePlus Buds Pro 2 ਨੂੰ ਕੰਪਨੀ ਦੀ ਅਧਿਕਾਰਤ ਸਾਈਟ ਤੋਂ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇਸਨੂੰ ਈ-ਕਾਮਰਸ ਸਾਈਟ Amazon India, Flipkart, Myntra, OnePlus Store ਐਪ ਅਤੇ ਸਿਲੈਕਟਿਡ ਪਾਰਟਨਰ ਸਟੋਰਾਂ 'ਤੇ ਵੀ ਵੇਚਿਆ ਜਾਵੇਗਾ। ਇਸਦੇ ਸਪੈਸ਼ਲ ਵੇਰੀਐਂਟ ਨੂੰ OnePlus Buds Pro 2R ਕਿਹਾ ਗਿਆ ਹੈ ਜਿਸਦੀ ਕੀਮਤ 9,999 ਰੁਪਏ ਰੱਖੀ ਗਈ ਹੈ ਅਤੇ ਸੇਲ ਮਾਰਚ 'ਚ ਸ਼ੁਰੂ ਹੋਵੇਗੀ।
OnePlus Buds Pro 2 ਦੇ ਫੀਚਰਜ਼
OnePlus Buds Pro 2 'ਚ 11mm ਵੁਫਰਸ 6mm ਟਵੀਟਰਸ ਦੇ ਨਾਲ ਦਿੱਤੇ ਗਏ ਹਨ। ਇਸ ਵਿਚ ਏ.ਐੱਨ.ਸੀ. ਦਾ ਵੀ ਸਪੋਰਟ ਦਿੱਤਾ ਗਿਆ ਹੈ ਜਿਸਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ 48dB ਐਕਸਟਰਨਲ ਨੌਇਜ਼ ਨੂੰ ਬਲਾਕ ਕਰ ਸਕਦਾ ਹੈ। ਇਸ ਵਿਚ ਟ੍ਰਾਂਸਪੇਰੈਂਸੀ ਮੋਡ ਵੀ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਜ਼ ਐਂਬੀਅੰਟ ਸਾਊਂਡ ਨੂੰ ਸਿਣ ਸਕਦੇ ਹਨ।
ਹਰ ਈਅਬਰਡਸ ਦੀ ਬੈਟਰੀ ਲਾਈਫ 9 ਘੰਟਿਆਂ ਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਚਾਰਜਿੰਗ ਕੇਸ ਦੇ ਨਾਲ ਏ.ਐੱਨ.ਸੀ. ਆਨ 'ਚ 25 ਘੰਟੇ ਅਤੇ ਏ.ਐੱਨ.ਸੀ. ਆਫ ਦੇ ਨਾਲ 39 ਘੰਟਿਆਂ ਤਕ ਦੀ ਬੈਟਰੀ ਲਾਈਫ ਮਿਲਦੀ ਹੈ। ਕੁਨੈਕਟੀਵਿਟੀ ਲਈ ਕੰਪਨੀ ਨੇ Bluetooth 5.3 ਦਾ ਸਪੋਰਟ ਦਿੱਤਾ ਹੈ। ਵਾਟਰ ਅਤੇ ਡਸਟ ਰੈਸਿਸਟੈਂਟ ਲਈ OnePlus Buds Pro 2 'ਚ IP55 ਰੇਟਿੰਗ ਦਿੱਤੀ ਗਈ ਹੈ। ਇਸਦੀ ਫ੍ਰੀਕਵੈਂਸੀ 10Hz ਤੋਂ 40,000Hz ਰੇਂਜ ਹੈ। ਨਵੇਂ ਈਅਰਫੋਨਸ 'ਚ IMU ਸੈਂਸਰ ਦਿੱਤੇ ਗਏ ਹਨ।
ਪਾਵਰਫੁਲ ਪ੍ਰੋਸੈਸਰ ਤੇ 16GB ਰੈਮ ਨਾਲ ਭਾਰਤ 'ਚ ਲਾਂਚ ਹੋਇਆ Oneplus 11 5G, ਜਾਣੋ ਕੀਮਤ
NEXT STORY