ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਨੇ ਪਿਛਲੇ ਸਾਲ ਦਸੰਬਰ 'ਚ ਵਨਪਲਸ 3ਟੀ ਸਮਾਰਟਫੋਨ ਨੂੰ ਪੇਸ਼ ਕੀਤਾ ਗਿਆ ਸੀ। ਇਹ ਸਮਾਰਟਫੋਨ ਕੰਪਨੀ ਦੇ ਵਨਪਲਸ 3 ਦਾ ਅਪਗ੍ਰੇਡਡ ਵਰਜ਼ਨ ਸੀ, ਜਿਸ ਨੂੰ ਗਨਮੇਟਲ ਅਤੇ ਸਾਪਟ ਗੋਲਡ ਦੋ ਕਲਰ ਆਪਸ਼ਨ ਦੇ ਨਾਲ 64ਜੀ. ਬੀ ਮਾਡਲ ਦੇ ਨਾਲ ਪੇਸ਼ ਕੀਤਾ ਜਦ 128ਜੀ. ਬੀ ਮਾਡਲ ਗਨਮੇਟਲ ਕਲਰ 'ਚ ਉਪਲੱਬਧ ਹੈ। ਉਥੇ ਹੀ, ਹਾਲ ਹੀ 'ਚ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਕੰਪਨੀ ਇਸ ਸਮਾਰਟਫੋਨ ਨੂੰ ਨਵੇਂ ਬਲੂ ਕਲਰ ਆਪਸ਼ਨ 'ਚ ਪੇਸ਼ ਕਰ ਸਕਦੀ ਹੈ। ਕੰਪਨੀ ਦੇ ਟਵਿੱਟ ਦੇ ਮੁਤਾਬਕ ਲਗ ਰਿਹਾ ਹੈ ਕਿ ਕੰਪਨੀ ਕੱਲ ਮਤਲਬ ਕਿ 15 ਮਾਰਚ ਨੂੰ ਆਪਣੇ ਫਲੈਗਸ਼ਿਪ ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ 'ਚ ਪੇਸ਼ ਕਰ ਸਕਦੀ ਹੈ।
ਵਨਪਲਸ ਵਲੋਂ ਇਕ ਟਵਿੱਟ ਕੀਤਾ ਗਿਆ ਹੈ, ਜਿਸ 'ਚ ਬੈਕਗ੍ਰਾਊਂਡ ਬਲੂ ਕਲਰ ਦਾ ਹੈ ਅਤੇ ਇਸ ਦੇ ਨਾਲ ਹੀ ਇਸ 'ਚ ਡੇਟ ਅਤੇ ਵਨਪਲਸ ਦਾ ਲੋਗੋ ਬਣਿਆ ਹੋਇਆ ਹੈ। ਵਨਪਲਸ ਦੇ ਲੋਗੋ ਦੇ ਨਾਲ ਇਸ ਟਵਿੱਟ 'ਚ Colette Paris ਦਾ ਵੀ ਲੋਗੋ ਬਣਿਆ ਹੈ। ਦੱਸ ਦਈਏ ਕਿ Colette Paris ਫ਼ੈਸ਼ਨ ਅਤੇ ਐਕਸੇਸਰੀਜ਼ ਮੈਨੀਊਫੈਕਚਰਿੰਗ ਦੀ ਦੁਨੀਆ 'ਚ ਮਸ਼ਹੂਰ ਹੈ। ਇਸ ਟਵਿੱਟ ਨੂੰ ਵੇਖ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਵਨਪਲਸ 3ਟੀ ਨੂੰ ਨਵੇਂ ਕਲਰ ਵੇਰਿਅੰਟ 'ਚ ਪੇਸ਼ ਕਰ ਸਕਦੀ ਹੈ।
ਪਿਛਲੇ ਹਫਤੇ ਵਨਪਲਸ ਦਾ ਨਵਾਂ ਪੋਸਟਰ ਲੋਕਪ੍ਰਿਅ ਲੀਕਰ@evleaks ਦੁਆਰਾ ਟਵਿੱਟਰ 'ਤੇ ਪੋਸਟ ਕੀਤਾ ਗਿਆ। ਪੋਸਟ ਕੀਤੇ ਗਏ ਇਸ ਵਾਲਪੇਪਰ ਦੇ ਨਾਲ ਕੈਪਸ਼ਨ 'ਚ 'ਕੀ ਤੁਹਾਨੂੰ ਪਤਾ ਹੈ ਇਸਦਾ ਮਤਲੱਬ ਕੀ ਹੈ? ' ਇਮੇਜ਼ 'ਤੇ “Never Settle”ਲਿਖਿਆ ਹੋਇਆ ਹੈ ਜੋ ਕਿ ਕੰਪਨੀ ਦਾ ਸਿਗਨੇਚਰ ਹੈ। ਇਸ ਤੋਂ ਇਲਾਵਾ ਕੋਈ ਅਤੇ ਇਮੇਜ ਜਾਂ ਸਪੈਸੀਫਿਕੇਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਹੁਣ ਤੱਕ ਸਾਹਮਣੇ ਆਏ ਖੁਲਾਸਿਆਂ ਅਤੇ ਲਕੀਸ ਅਨੁਸਾਰ ਉਮੀਦ ਹੈ ਕਿ ਕੰਪਨੀ ਦਾ ਨਵਾਂ ਫਲੈਗਸ਼ਿਪ ਫੋਨ ਵਿੱਖਣ 'ਚ ਕੁੱਝ ਅਲਗ ਹੋ ਸਕਦਾ ਹੈ।
14 ਦਿਨਾਂ ਤੱਕ ਬਿਨਾਂ ਚਾਰਜ ਕੀਤੇ ਚੱਲੇਗਾ ਇਹ Fastrack ਦਾ ਨਵਾਂ ਸਮਾਰਟ ਐਕਟੀਵਿਟੀ ਟਰੈਕਰ
NEXT STORY