ਜਲੰਧਰ- Titan ਦੀ ਕੰਪਨੀ ਫਾਸਟ੍ਰੈਕ (Fastrack) ਕੂਲ ਯੂਥ ਬੇਸਡ ਪ੍ਰੋਡਕਟਸ ਲਈ ਮਸ਼ਹੂਰ ਹੈ। ਇਸ ਵਾਰ ਕੰਪਨੀ ਨੇ ਸਮਾਰਟ ਵਿਅਰੇਬਲ ਸੈਗਮੇਂਟ 'ਚ ਦਸਤਕ ਦਿੱਤੀ ਹੈ ਅਤੇ ਆਪਣੇ ਨਵੇਂ ਐਕਟੀਵਿਟੀ ਟਰੈਕਰ Reflex ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਕੀਮਤ 1995 ਰੁਪਏ ਰੱਖੀ ਹੈ।
Fastrack Reflex ਇਕ ਐਕਟੀਵਿਟੀ ਟਰੈਕਰ ਹੈ ਜੋ ਤੁਹਾਡੀ ਐਕਟੀਵਿਟੀ ਅਤੇ ਸੋਣ ਦੇ ਸਮੇਂ ਨੂੰ ਟ੍ਰੈਕ ਕਰਦਾ ਹੈ। ਨਾਲ ਹੀ ਕਲੋਰੀ ਬਰਨ ਦਾ ਵੀ ਹਿਸਾਬ ਰੱਖਦਾ ਹੈ। ਇਸ ਤੋਂ ਇਲਾਵਾ ਇਹ ਫੋਨ ਕਾਲਸ ਨੋਟੀਫਿਕੇਸ਼ਨ, ਟੈਕਸਟ ਮੈਸੇਜ਼ ਨੋਟੀਫਿਕੇਸ਼ਨ ਅਤੇ ਅਲਾਰਮ ਦਾ ਰਿਮਾਇੰਡਰ ਵੀ ਦਿੰਦਾ ਹੈ। ਇਹ ਇਕ ਯੂਥ ਬੇਸਡ ਪ੍ਰੋਡਕਟ ਹੈ ਇਸ ਲਈ ਇਸ ਨੂੰ ਵਿੱਖਣ 'ਚ ਵੀ ਸਮਾਰਟ ਬਣਾਇਆ ਗਿਆ ਹੈ। ਇਸ ਨੂੰ ਵੱਖ-ਵੱਖ ਆਕਰਸ਼ਕ ਰੰਗਾਂ 'ਚ ਤਿਆਰ ਕੀਤਾ ਗਿਆ ਹੈ। ਕੁੱਲ-ਮਿਲਾ ਕੇ ਇਹ ਤੁਹਾਡੇ ਫਿਟਨੈੱਸ ਚੰਗੀ ਤਰ੍ਹਾਂ ਤੋਂ ਖਿਆਲ ਰੱਖਣ ਲਈ ਬਣਾਇਆ ਗਿਆ ਹੈ। ਕੰਪਨੀ ਦੇ ਦਾਅਵੇ ਦੇ ਮੁਤਾਬਕ ਇਸ ਨੂੰ 14 ਦਿਨ ਤੱਕ ਬਿਨਾਂ ਚਾਰਜ ਕੀਤੇ ਚਲਾਇਆ ਜਾ ਸਕਦਾ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਦੇ ਲਈ ਵੱਖ ਤੋਂ ਕਿਸੇ ਚਾਰਜ ਦੀ ਲੋੜ ਨਹੀਂ ਹੈ, ਇਹ ਆਪਣੇ ਆਪ ਇਕ ”S2 ਡਿਵਾਈਸ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਕੇਵਲ 60 ਮਿੰਟ 'ਚ ਹੀ ਪੂਰੀ ਤਰ੍ਹਾਂ ਚਾਰਜ ਹੋ ਜਾਂਦਾ ਹੈ। ਇਹ ਐਂਡ੍ਰਾਇਡ ਅਤੇ ios ਦੋਨਾਂ ਨੂੰ ਸਪੋਰਟ ਕਰਦਾ ਹੈ।
ਗੂਗਲ ਨਾਲ ਮਿਲ ਕੇ Reliance Jio ਬਣਾ ਰਿਹਾ ਹੈ ਸਸਤਾ ਐਂਡਰਾਇਡ ਸਮਾਰਟਫੋਨ
NEXT STORY