ਗੈਜੇਟ ਡੈਸਕ– ਐਮਾਜ਼ੋਨ ਇੰਡੀਆ ’ਤੇ ਰਿਪਬਲਿਕ ਡੇਅ ਸੇਲ 2023 ਦੀ ਸ਼ੁਰੂਆਤ ਹੋ ਗਈ ਹੈ। 20 ਜਨਵਰੀ ਤਕ ਚੱਲਣ ਵਾਲੀ ਐਮਾਜ਼ੋਨ ਦੀ ਇਸ ਸੇਲ ’ਚ ਸਮਾਰਟਫੋਨ ਅਤੇ ਇਲੈਕਟ੍ਰੋਨਿਕ ਡਿਵਾਈਸ ’ਤੇ ਸ਼ਾਨਦਾਰ ਆਫਰਜ਼ ਦੇਖਣ ਨੂੰ ਮਿਲ ਰਹੇ ਹਨ। ਐਮਾਜ਼ੋਨ ਦੀ ਇਸ ਸੇਲ ’ਚ 19,999 ਰੁਪਏ ਵਾਲੇ OnePlus Nord CE 2 Lite 5G ਫੋਨ ਨੂੰ ਸਿਰਫ਼ 1,399 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਸਾਈਟ ’ਤੋ ਫੋਨ ਨੂੰ 5 ਫੀਸਦੀ ਡਿਸਕਾਉਂਟ ਦੇ ਨਾਲ 18,999 ਰੁਪਏ ਦੀ ਕੀਮਤ ’ਤੇ ਲਿਸਟ ਕੀਤਾ ਗਿਆ ਹੈ। ਜੇਕਰ ਤੁਸੀਂ 5ਜੀ ’ਚ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਅਤੇ ਕਿਸੇ ਚੰਗੇ 5ਜੀ ਫੋਨ ਨੂੰ ਖ਼ਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਚੰਗਾ ਮੌਕਾ ਹੈ। ਐਮਾਜ਼ੋਨ ਸੇਲ ’ਚ ਬੈਂਕ ਆਫਰ ਅਤੇ ਐਕਸਚੇਂਜ ਆਫਰ ਦੇ ਨਾਲ OnePlus Nord CE 2 Lite 5G ਨੂੰ ਬੇਹੱਦ ਘੱਟ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਵਨਪਲੱਸ ’ਤੇ ਮਿਲਣ ਵਾਲੇ ਆਫਰਜ਼ ਬਾਰੇ।
OnePlus Nord CE 2 Lite 5G ’ਤੇ ਆਫਰਜ਼
ਐਮਾਜ਼ੋਨ ਗ੍ਰੇਟ ਰਿਪਬਲਿਕ ਡੇਅ ਸੇਲ 2023 ’ਚ OnePlus Nord CE 2 Lite 5G ਨੂੰ 5 ਫੀਸਦੀ ਛੋਟ ਨਾਲ 18,999 ਰੁਪਏ ’ਚ ਲਿਸਟ ਕੀਤਾ ਗਿਆ ਹੈ। ਇਸ ਕੀਮਤ ’ਚ 6 ਜੀ.ਬੀ. ਰੈਮ+128 ਜੀ.ਬੀ. ਦੀ ਸੋਟਰੇਜ ਵਾਲਾ ਮਾਡਲ ਮਿਲਦਾ ਹੈ। ਫੋਨ ਦੀ ਖਰੀਦ ’ਤੇ 908 ਰੁਪਏ ਪ੍ਰਤੀ ਮਹੀਨਾ ਦੀ ਆਸਾਨ ਈ.ਐੱਮ.ਆਈ. ਅਤੇ ਕਈ ਬੈਂਕ ਆਫਰਜ਼ ਵੀ ਮਿਲ ਰਹੇ ਹਨ। ਸਿਰਫ਼ ਇੰਨਾ ਹੀ ਨਹੀਂ OnePlus Nord CE 2 Lite 5G ਦੀ ਖ਼ਰੀਦ ’ਤੇ ਕੰਪਨੀ 17,600 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਦੇ ਰਹੀ ਹੈ। ਯਾਨੀ ਤੁਸੀਂ ਪੁਰਾਣੇ ਫੋਨ ਦੇ ਬਦਲੇ 17,600 ਰੁਪਏ ਤਕ ਦੀ ਹੋਰ ਬਚਤ ਕਰ ਸਕਦੇ ਹੋ। ਸਾਰੇ ਆਫਰਜ਼ ਅਤੇ ਐਕਸਚੇਂਜ ਦੇ ਨਾਲ ਤੁਸੀਂ ਵਨਪਲੱਸ ਦੇ ਇਸ 5ਜੀ ਫੋਨ ਨੂੰ 1,399 ਰੁਪਏ ਤਕ ਦੀ ਕੀਮਤ ’ਚ ਖ਼ਰੀਦ ਸਕਦੇ ਹੋ। ਧਿਆਨ ਰੱਖੋ ਕਿ ਪੁਰਾਣੇ ਫੋਨ ਦੀ ਕੀਮਤ ਫੋਨ ਦੀ ਕੰਪਨੀ ਅਤੇ ਮਾਡਲ ਦੀ ਕੰਡੀਸ਼ਨ ’ਤੇ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ– Amazon ਯੂਜ਼ਰਜ਼ ਲਈ ਖ਼ੁਸ਼ਖ਼ਬਰੀ! ਜਲਦ ਆ ਸਕਦੈ ਸਸਤਾ Prime ਪਲਾਨ, ਇੰਨੀ ਹੋਵੇਗੀ ਕੀਮਤ
ਆਟੋ ਐਕਸਪੋ ’ਚ ਪੇਸ਼ ਹੋਈ Pravaig Veer EV, ਖ਼ਾਸ ਆਰਮੀ ਲਈ ਕੀਤੀ ਗਈ ਤਿਆਰ
NEXT STORY