ਜਲੰਧਰ- ਚੀਨ ਦੀ ਹੈਂਡਸੈੱਟ ਨਿਰਮਾਤਾ ਕੰਪਨੀ ਵਨਪਲੱਸ ਇਸ ਸਾਲ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰੇਗੀ। ਨਵੇਂ ਫੋਨ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਪਹਿਲਾਂ ਤੋਂ ਹੀ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਕਿ ਨਵੇਂ ਵਨਪਲੱਸ ਫਲੈਗਸ਼ਿਪ ਨੂੰ ਵਨਪਲੱਸ 5 ਨਾਂ ਦਿੱਤਾ ਜਾ ਸਕਦਾ ਹੈ। 4 ਨੰਬਰ ਨੂੰ ਚੀਨ 'ਚ ਅਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਕੰਪਨੀ ਸਿੱਧਾ ਵਨਪਲੱਸ 5 ਲਾਂਚ ਕਰੇਗੀ। ਹੁਣ ਇਕ ਤਾਜ਼ਾ ਲੀਕ 'ਚ ਕੰਪਨੀ ਦੀ ਮਸ਼ਹੂਰ ਟੈਗਲਾਈਨ 'ਨੈਵਰ ਸੈਟਲ' ਦੇ ਨਾਲ ਇਕ ਨਵਾਂ ਅਤੇ ਜ਼ਿਆਦਾ ਬਿਹਤਰ ਵਾਲਪੇਪਰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾਇਕ ਦੂਜੇ ਲੀਕ 'ਚ ਆਉਣ ਵਾਲੇ ਫਲੈਗਸ਼ਿਪ ਡਿਵਾਈਸ ਦਾ ਇਕ ਨਵਾਂ ਕਲਰ ਵੇਰੀਅੰਟ ਆਉਣ ਦਾ ਵੀ ਪਤਾ ਲੱਗਾ ਹੈ।
ਮੰਨੇ-ਪ੍ਰਮੰਨੇ ਟਿਪਸਟਰ ਇਵਾਨ ਬਲਾਸ ਨੇ ਵਨਪਲੱਸ ਡਿਵਾਈਸ ਦਾ ਇਕ ਨਵਾਂ ਵਾਲਪੇਪਰ ਲੀਕ ਕੀਤਾ ਹੈ। ਇਸ ਨਾਲ ਆਉਣ ਵਾਲੇ ਸਮਾਰਟਫੋਨ ਦਾ ਪਤਾ ਲੱਗਦਾ ਹੈ। ਨਵੇਂ ਵਾਲਪੇਪਰ ਦਾ ਡਿਜ਼ਾਈਨ ਪਿਛਲੇ ਵਨਪਲੱਸ ਡਿਵਾਈਸ 'ਚ ਦੇਖੇ ਗਏ ਵਾਲਪੇਪਰ ਤੋਂ ਥੋੜ੍ਹਾ ਅਲੱਗ ਹੈ ਅਤੇ ਇਸ ਦਾ ਡਿਜ਼ਾਈਨ ਥੋੜ੍ਹਾ 'ਡਾਰਕ' ਹੈ। ਇਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੈ, ਵਨਪਲੱਸ ਨੇ ਹੁਣ ਤੱਕ ਆਪਣੇ ਫਲੈਗਸ਼ਿਪ 'ਚ ਇਸੇ ਰੈਜ਼ੋਲਿਊਸ਼ਨ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਐਂਡਰਾਇਡ ਪੁਲਸ ਦੇ ਡੇਵਿਡ ਰੂਡਾਕ ਨੇ ਦਾਅਵਾ ਕੀਤਾ ਕਿ ਵਨਪਲੱਸ ਜਲਦੀ ਹੀ ਇਕ ਡਾਰਕ ਐਲਾਨ ਕਰ ਸਕਦੀ ਹੈ। ਇਹ ਐਲਾਨ ਅੱਧੀ ਰਾਤ ਦੀ ਤਰ੍ਹਾਂ ਕਾਲੀ ਹੋ ਸਕਦੀ ਹੈ। ਇਸ 'ਤੇ ਵਨਪਲੱਸ ਦੇ ਸਹਿ-ਸੰਸਥਾਪਕ ਕਾਰਲ ਪੇਈ ਨੇ ਇਕ ਜਿਫ ਇਮੇਜ ਦੇ ਨਾਲ ਜਵਾਬ ਦਿੱਤਾ ਪਰ ਇਸ ਨਾਲ ਖੁਲਾਸਾ ਹੁੰਦਾ ਹੈ ਕਿ ਯਕੀਨੀ ਤੌਰ 'ਤੇ ਕੁਝ ਆਉਣ ਵਾਲਾ ਹੈ। ਇਸ ਦਾ ਮਤਲਬ ਹੈ ਕਿ ਵਨਪਲੱਸ 5 ਨੂੰ ਇਕ ਨਵਾਂ 'ਮਿਡਨਾਈਟ ਬਲੈਕ' ਵੇਰੀਅੰਟ 'ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਇਕ ਨਵੇਂ ਡਿਜ਼ਾਈਨ ਵਾਲਾ ਵਾਲਪੇਪਰ ਹੋ ਸਕਦਾ ਹੈ।
ਔਰਤਾਂ ਦੀ ਸੁਰੱਖਿਆ ਦੇ ਲਈ ਬੇਹੱਦ ਹੀ ਖਾਸ ਹਨ ਇਹ ਐਪਸ
NEXT STORY