ਗੈਜੇਟ ਡੈਸਕ- ਓਪੋ (Oppo) A7 ਨੂੰ ਚੁੱਪਚਾਪ ਆਧਿਕਾਰਤ ਤੌਰ 'ਤੇ ਲਿਸਟ ਕਰ ਦਿੱਤਾ ਗਿਆ ਹੈ। ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਓਪੋ ਦਾ ਇਹ ਸਮਾਰਟਫੋਨ 4,230 ਐੱਮ. ਏ. ਐੱਚ ਬੈਟਰੀ, ਡਿਊਲ ਕੈਮਰਾ ਸੈਟਅਪ, ਏ. ਆਈ. ਸੈਲਫੀ ਕੈਮਰਾ ਤੇ ਗ੍ਰੇਡੀਐਂਟ ਕਲਰ ਆਪਸ਼ਨ ਦੇ ਨਾਲ ਆਉਂਦਾ ਹੈ। Oppo 17 'ਚ 3.5 ਐੱਮ. ਐੱਮ ਆਡੀਓ ਜੈੱਕ ਤੇ ਯੂ. ਐੱਸ. ਬੀ ਓ. ਟੀ. ਜੀ. ਸਪੋਰਟ ਹੈ। ਇਹ ਕਲਰ. ਓੇ. ਐੱਸ 5.2 'ਤੇ ਚੱਲਦਾ ਹੈ। ਸਮਾਰਟਫੋਨ ਨੂੰ ਓਪੋ ਦੀ ਚੀਨੀ ਤੇ ਨੇਪਾਲੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਫਿਲਹਾਲ ਇਸ ਸਮਾਰਟਫੋਨ ਨੂੰ ਭਾਰਤ 'ਚ ਲਿਆਉਣ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।
Oppo A7 ਕੀਮਤ
ਓਪੋ ਏ7 ਨੂੰ ਚੀਨ ਤੇ ਨੇਪਾਲ 'ਚ ਪੇਸ਼ ਕੀਤਾ ਗਿਆ ਹੈ। ਚੀਨੀ ਮਾਰਕੀਟ 'ਚ ਇਸ ਦੀ ਕੀਮਤ 1,599 ਚੀਨੀ ਯੂਆਨ (ਕਰੀਬ 16,500 ਰੁਪਏ) ਹੈ। ਇਹ ਮੁਲ 4 ਜੀ. ਬੀ ਰੈਮ/64 ਜੀ. ਬੀ ਇਨਬਿਲਟ ਸਟੋਰੇਜ ਮਾਡਲ ਦਾ ਹੈ। ਫੋਨ ਨੂੰ ਫਰੈਸ਼ ਪਾਊਡਰ, ਲੇਕ ਲਾਈਟ ਗ੍ਰੀਨ ਤੇ ਏਂਬਰ ਗੋਲਡ ਕਲਰ 'ਚ ਉਪਲੱਬਧ ਕਰਾਇਆ ਗਿਆ ਹੈ। ਉਥੇ ਹੀ ਨੇਪਾਲੀ ਮਾਰਕੀਟ 'ਚ ਇਸ ਦਾ 3 ਜੀ. ਬੀ ਰੈਮ ਤੇ 32 ਜੀਬੀ ਸਟੋਰੇਜ ਮਾਡਲ ਕਰੀਬ 22, 00 ਰੁਪਏ 'ਚ ਉਪਲੱਬਧ ਹੈ। ਇੱਥੇ ਫੋਨ ਨੂੰ ਗਲੇਅਰਿੰਗ ਗੋਲਡ ਤੇ ਗਲੇਜ ਬਲੂ ਰੰਗ 'ਚ ਵੇਚਿਆ ਜਾਵੇਗਾ। 
Oppo A7 ਸਪੈਸੀਫਿਕੇਸ਼ਨ
ਓੱਪੋ ਏ7 ਆਊਟ ਆਫ ਬਾਕਸ ਐਂਡ੍ਰਾਇਡ 8.1 ਓਰੀਓ 'ਤੇ ਅਧਾਰਿਤ ਕਲਰ ਓ. ਐੱਸ 5.2 'ਤੇ ਚੱਲੇਗਾ। ਇਸ 'ਚ 6.2 ਇੰਚ ਐੱਚ. ਡੀ+ ਆਈ. ਪੀ. ਐੱਸ ਐੱਲ. ਸੀ. ਡੀ ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ਿਓ 19:9 ਹੈ। ਸਕ੍ਰੀਨ ਟੂ ਬਾਡੀ ਰੇਸ਼ਿਓ 88.3 ਫ਼ੀਸਦੀ ਹੈ ਤੇ ਇਹ ਵਾਟਰਡਰਾਪ ਸਟਾਈਲ ਨੌਚ ਦੇ ਨਾਲ ਆਉਂਦਾ ਹੈ। ਹੈਂਡਸੈਟ 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ ਤੇ ਸਟੋਰੇਜ 'ਤੇ ਅਧਾਰਿਤ ਫੋਨ ਦੇ ਦੋ ਵੇਰੀਐਂਟ ਹਨ- 3 ਜੀ. ਬੀ. ਰੈਮ/32 ਜੀ. ਬੀ ਸਟੋਰੇਜ ਤੇ 4 ਜੀ. ਬੀ ਰੈਮ/64 ਜੀ.ਬੀ. ਸਟੋਰੇਜ। ਦੋਵੇਂ ਹੀ ਵੇਰੀਐਂਟ 256 ਜੀ. ਬੀ. ਤੱਕ ਦੇ ਮਾਈਕਰੋ ਐੱਸ. ਡੀ ਕਾਰਡ ਨੂੰ ਸਪੋਰਟ ਕਰਣਗੇ। ਰੈਮ ਤੇ ਸਟੋਰੇਜ ਵੇਰੀਐਂਟ ਮਾਰਕੀਟ 'ਤੇ ਨਿਰਭਰ ਕਰੇਗਾ। ਇਸ ਤੋਂ ਇਲਾਵਾ Oppo ਨੇ ਸਕਰੀਨ ਰੈਜ਼ੋਲਿਊਸ਼ਨ ਦੇ ਬਾਰੇ 'ਚ ਕੋਈ ਆਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ। ਇਕ ਨੇਪਾਲੀ ਸਾਈਟ ਨੇ 720x1520 ਪਿਕਸਲ ਰੈਜ਼ੋਲਿਊਸ਼ਨ ਦਾ ਦਾਅਵਾ ਕੀਤਾ ਹੈ, ਜੋ ਪੁਰਾਣੀ ਰਿਪੋਰਟ ਨਾਲ ਮੇਲ ਖਾਂਦਾ ਹੈ।
ਕੈਮਰਾ ਸੈੱਟਅਪ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਪੁਰਾਣੀ ਰਿਪੋਰਟ ਮੁਤਾਬਕ। ਇਹ 13 ਮੈਗਾਪਿਕਸਲ ਦੇ ਪ੍ਰਾਇਮਰੀ ਤੇ 2 ਮੈਗਾਪਿਕਸਲ ਦੇ ਸਕੈਂਡਰੀ ਸੇਂਸਰ ਦੇ ਨਾਲ ਆਵੇਗਾ। ਉਮੀਦ ਹੈ ਕਿ ਸੇਲ ਕਰੀਬ ਆਉਣ 'ਤੇ ਸਾਰੇ ਸਪੈਸੀਫਿਕੇਸ਼ਨ ਸਾਰਵਜਨਕ ਕਰ ਦਿੱਤੇ ਜਾਣਗੇ। ਹੈਂਡਸੈੱਟ ਦਾ ਡਾਇਮੇਂਸ਼ਨ 155.9x75.4x8.1 ਮਿਲੀਮੀਟਰ ਹੈ ਤੇ ਭਾਰ 168 ਗਰਾਮ।
ਲਾਂਚ ਤੋਂ ਪਹਿਲਾਂ ਮਹਿੰਦਰਾ Alturas G4 SUV ਦੇ ਇੰਟੀਰਿਅਰ ਫੀਚਰਸ ਲੀਕ
NEXT STORY