ਗੈਜੇਟ ਡੈਸਕ - ਕੰਪਨੀ ਨੇ Oppo Find X8 ਸੀਰੀਜ਼ ’ਚ ਇਕ ਹੋਰ ਫੋਨ ਲਾਂਚ ਕਰ ਦਿੱਤਾ ਹੈ। ਇਹ ਫੋਨ 5 ਰੀਅਰ ਕੈਮਰੇ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ ’ਚ ਕਈ ਹੋਰ ਸ਼ਕਤੀਸ਼ਾਲੀ ਫੀਚਰਜ਼ ਵੀ ਦਿੱਤੇ ਗਏ ਹਨ। ਕੰਪਨੀ ਨੇ ਇਸ ਸਮਾਰਟਫੋਨ ਨੂੰ ਘਰੇਲੂ ਬਾਜ਼ਾਰ ’ਚ ਲਾਂਚ ਕੀਤਾ ਹੈ। ਇਹ ਇਸ ਸੀਰੀਜ਼ ਦਾ ਪਹਿਲਾ ਫੋਨ ਹੈ ਜੋ ਕੁਆਲਕਾਮ ਸਨੈਪਡ੍ਰੈਗਨ 8 ਐਕਸਟ੍ਰੀਮ ਐਡੀਸ਼ਨ ਦੇ ਨਾਲ ਆਉਂਦਾ ਹੈ।
ਪੜ੍ਹੋ ਇਹ ਅਹਿਮ ਖਬਰ - ਮੌਤ ਦੇ 2 ਸਾਲ ਬਾਅਦ ਅਚਾਨਕ WhatsApp Group ਤੋਂ ਲੈਫਟ ਹੋਇਆ ਸ਼ਖਸ, ਹੈਰਾਨ ਹੋਇਆ ਪਰਿਵਾਰ
ਓਪੋ ਫਾਇੰਡ ਐਕਸ8 ਸੀਰੀਜ਼ ’ਚ, ਕੰਪਨੀ ਪਹਿਲਾਂ ਹੀ ਫਾਇੰਡ ਐਕਸ8, ਫਾਇੰਡ ਐਕਸ8 ਪ੍ਰੋ, ਫਾਇੰਡ ਐਕਸ8ਐਸ, ਫਾਇੰਡ ਐਕਸ8ਐਸ ਅਤੇ ਫਾਇੰਡ ਐਕਸ8 ਪ੍ਰੋ ਸੈਟੇਲਾਈਟ ਐਡੀਸ਼ਨ ਲਾਂਚ ਕਰ ਚੁੱਕੀ ਹੈ। ਇਹ ਸਾਰੇ ਮਾਡਲ ਮੀਡੀਆਟੈੱਕ ਡਾਈਮੈਂਸਿਟੀ 9400 ਪ੍ਰੋਸੈਸਰ ਦੇ ਨਾਲ ਆਉਂਦੇ ਹਨ। ਇਨ੍ਹਾਂ ’ਚੋਂ, Find X8 ਅਤੇ Find X8 Pro ਭਾਰਤ ਸਮੇਤ ਗਲੋਬਲ ਬਾਜ਼ਾਰ ’ਚ ਲਾਂਚ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ - Instagram ਲਿਆ ਰਿਹਾ ਇਹ ਮਜ਼ੇਦਾਰ ਫੀਚਰ! ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ
ਓਪੋ ਦਾ ਇਹ ਪ੍ਰੀਮੀਅਮ ਫੋਨ 6.82-ਇੰਚ LTPO AMOLED ਡਿਸਪਲੇਅ ਦੇ ਨਾਲ ਆਉਂਦਾ ਹੈ, ਜੋ ਡੌਲਬੀ ਵਿਜ਼ਨ ਨੂੰ ਸਪੋਰਟ ਕਰਦਾ ਹੈ। ਫੋਨ ਦੀ ਡਿਸਪਲੇਅ ਦੀ ਗੱਲ ਕੀਤੀ ਜਾਵੇ ਤਾਂ ਇਹ 1600 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਇਹ ਫਲੈਗਸ਼ਿਪ ਫੋਨ ਕੁਆਲਕਾਮ ਸਨੈਪਡ੍ਰੈਗਨ 8 ਐਕਸਟ੍ਰੀਮ ਐਡੀਸ਼ਨ (ਏਲੀਟ) ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਹ 16GB RAM ਅਤੇ 512GB ਇੰਟਰਨਲ ਸਟੋਰੇਜ ਨੂੰ ਸਪੋਰਟ ਕਰਦਾ ਹੈ। ਇਹ ਫੋਨ ਐਂਡਰਾਇਡ 15 'ਤੇ ਆਧਾਰਿਤ ColorOS 15 'ਤੇ ਕੰਮ ਕਰਦਾ ਹੈ।
Oppo Find X8 Ultra ਨੂੰ ਦੋ ਸਟੋਰੇਜ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ ਜੋ 12GB RAM + 256GB ਅਤੇ 16GB RAM + 512GB ਹੈ। ਇਸ ਦਾ ਬੇਸ ਵੇਰੀਐਂਟ CNY 6,499 (ਲਗਭਗ 76,000 ਰੁਪਏ) ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਇਸ ਦਾ ਟਾਪ ਵੇਰੀਐਂਟ CNY 6,999 (ਲਗਭਗ 82,000 ਰੁਪਏ) ’ਚ ਆਉਂਦਾ ਹੈ। ਇਸ ਸਮਾਰਟਫੋਨ ਨੂੰ ਹੋਸ਼ਿਨੋ ਬਲੈਕ, ਮੂਨਲਾਈਟ ਵ੍ਹਾਈਟ ਅਤੇ ਮਾਰਨਿੰਗ ਲਾਈਟ ਰੰਗਾਂ ’ਚ ਖਰੀਦਿਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ - WhatsApp ’ਤੇ Images ਤੇ videos ਕਰ ਰਹੇ ਹੋ Download ਤਾਂ ਹੋ ਜਾਓ ਸਾਵਧਾਨ! ਹੋ ਸਕਦੈ...
ਬੈਟਰੀ ਦੀ ਜੇਕਰ ਗੱਲ ਕੀਤੀ ਤਾਂ ਇਸ ’ਚ ਇੱਕ ਸ਼ਕਤੀਸ਼ਾਲੀ 6,100mAh ਦੀ ਬੈਟਰੀ ਹੈ ਜੋ 100W ਵਾਇਰਡ ਫਾਸਟ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗਾ। ਇਹ IP68+, IP69 ਵਰਗੇ ਫੀਚਰਜ਼ ਨਾਲ ਆਉਂਦਾ ਹੈ। ਇਸ ਦੀ ਕਨੈਕਟੀਵਿਟੀ ਲਈ ਇਸ ’ਚ ਨਵੀਨਤਮ ਬਲੂਟੁੱਥ, NFC, IR ਬਲਾਸਟਰ ਵਰਗੇ ਫੀਚਰ ਹੋਣਗੇ। ਇਹ ਓਪੋ ਫੋਨ 5 ਰੀਅਰ ਕੈਮਰਿਆਂ ਦੇ ਨਾਲ ਆਉਂਦਾ ਹੈ। ਇਸ ’ਚ ਚਾਰ 50MP ਕੈਮਰੇ ਹਨ। ਇਸ ’ਚ 50MP OIS ਪ੍ਰਾਇਮਰੀ ਕੈਮਰਾ, 50MP ਅਲਟਰਾ ਵਾਈਡ, 50MP ਟੈਲੀਫੋਟੋ ਅਤੇ 50MP ਪਹਿਲਾ ਕਿਸਮ ਦਾ ਸੈਂਸਰ ਹੋਵੇਗਾ। ਇਸ ਤੋਂ ਇਲਾਵਾ, 2MP ਸਪੈਕਟ੍ਰਲ ਸੈਂਸਰ ਵੀ ਦਿੱਤਾ ਗਿਆ ਹੈ। ਇਸ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32MP ਕੈਮਰਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਮੌਤ ਦੇ 2 ਸਾਲ ਬਾਅਦ ਅਚਾਨਕ WhatsApp Group ਤੋਂ ਲੈਫਟ ਹੋਇਆ ਸ਼ਖਸ, ਹੈਰਾਨ ਹੋਇਆ ਪਰਿਵਾਰ
NEXT STORY