ਜਲੰਧਰ- ਇਸ ਸਾਲ ਹੋਣ ਵਾਲੇ ਫੋਨ ਦੇ ਬਾਰੇ 'ਚ ਲੀਕ ਸਾਹਮਣੇ ਆ ਰਹੇ ਹਨ। ਜੇਕਰ ਹਾਲ ਹੀ 'ਚ ਸਾਹਮਣੇ ਆਈ ਰਿਪੋਰਟ ਦੀ ਮੰਨੀਏ ਤਾਂ ਅੋਪੋ ਆਪਣੇ ਨਵੇਂ ਸਮਾਰਟਫੋਨ ਏ83 ਨੂੰ ਪੇਸ਼ ਕਰਨ ਲÎਈ ਡਿਵਾਈਸ 'ਤੇ ਕੰਮ ਕਰ ਰਹੀ ਹੈ। ਇਸ ਫੋਨ ਲਈ ਕੰਪਨੀ ਨੂੰ ਚੀਨ ਦੀ ਰੈਗੂਲੇਟਰੀ ਏਜੰਸੀ TENNA ਤੋਂ ਸਰਟੀਫਿਕੇਸ਼ਨ ਵੀ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਹੁਵਾਵੇ ਦੇ ਸਬ ਬ੍ਰਾਂਡ ਹਾਨਰ ਇਸ ਮਹੀਨੇ ਇਕ ਈਵੈਂਟ ਦਾ ਆਯੋਜਨ ਕਰਨ ਵਾਲੀ ਹੈ ਅਤੇ ਇਸ ਈਵੈਂਟ ਦੇ ਕਰੀਬ ਅੋਪੋ ਵੀ ਇਸ ਸਾਲ ਦੇ ਆਖਰੀ ਸਮਾਰਟਫੋਨ ਨੂੰ ਪੇਸ਼ ਕਰੇਗੀ। ਟੀਨਾ ਲਿਸਟਿੰਗ ਵੱਲੋਂ ਅੋਪੋ ਏ83 ਸਮਾਰਟਫੋਨ 'ਚ 5.7 ਇੰਚ ਦੀ ਡਿਸਪਲੇਅ ਹੋਵੇਗਾ, ਜਿਸ ਦਾ ਰੈਜ਼ੋਲਿਊਸ਼ਨ 1440x720 ਪਿਕਸਲ ਹੋਵੇਗਾ। ਇਹ ਸਮਾਰਟਫੋਨ ਔਕਟਾ-ਕੋਰ 2.5 ਗੀਗਾਹਟਰਜ਼ ਪ੍ਰੋਸੈਸਰ ਨਾਲ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਨਾਲ ਲੈਸ ਹੋਵੇਗਾ। ਇਸ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਰਾਹੀਂ 128 ਜੀ. ਬੀ. ਤੱਕ ਵਧਾਇਆ ਜਾ ਸਕੇਗਾ। ਇਸ ਨਾਲ ਹੀ ਸਮਾਰਟਫੋਨ 'ਚ 1.3 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਐੱਲ. ਈ. ਡੀ. ਫਲੈਸ਼ ਨਾਲ ਹੋਵੇਗਾ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਇਹ ਸਮਾਰਟਫੋਨ ਐਂਡ੍ਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਕਨੈਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ ਫੋਨ 'ਚ 4ਜੀ ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ ਅਤੇ ਜੀ. ਪੀ. ਐੱਸ. ਦਿੱਤਾ ਜਾਵੇਗਾ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,090 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ।
ਲਿਸਟਿੰਗ 'ਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਇਸ ਸਮਾਰਟਫੋਨ 'ਚ ਦੋ ਕਲਰ ਆਪਸ਼ਨ ਬਲੈਕ ਅਤੇ ਗੋਲਡ 'ਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਫੋਨ ਦੀ ਕੋਈ ਆਫਿਸ਼ੀਅਲ ਲਾਂਚ ਡੇਟ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਇਸ ਮਹੀਨੇ 'ਚ ਕਦੀ ਵੀ ਇਸ ਫੋਨ ਨੂੰ ਲਾਂਚ ਕਰ ਸਕਦੀ ਹੈ।
ਅੱਜ ਹੀ ਦੇ ਦਿਨ 25 ਸਾਲ ਪਹਿਲੇ ਭੇਜਿਆ ਗਿਆ ਸੀ ਪਹਿਲਾ Text Message
NEXT STORY