ਗੈਜੇਟ ਡੈਸਕ- ਜੇਕਰ ਤੁਸੀਂ ਵੀ ਕਿਸੇ ਮਿਡ ਪ੍ਰੀਮੀਅਮ ਅਤੇ ਫਲੈਗਸ਼ਿਪ ਫੋਨ ਨੂੰ ਸਸਤੀ ਕੀਮਤ 'ਚ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। Oppo Reno 7 Pro ਇਸ ਸਮੇਂ ਕਾਫ਼ੀ ਸਸਤਾ ਮਿਲ ਰਿਹਾ ਹੈ। ਇਸ ਫੋਨ 'ਤੇ 5,000 ਰੁਪਏ ਦੀ ਛੋਟ ਮਿਲ ਰਹੀ ਹੈ। Oppo Reno 7 Pro ਨੂੰ ਪਿਛਲੇ ਸਾਲ ਭਾਰਤ 'ਚ ਲਾਂਚ ਕੀਤਾ ਗਿਆ ਸੀ।
ਹੁਣ Oppo Reno 7 Pro ਦੀ ਕੀਮਤ 'ਚ 5 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਫੋਨ ਨੂੰ 34,999 ਰੁਪਏ ਦੀ ਕੀਮਤ 'ਚ ਖ਼ਰੀਦਿਆ ਜਾ ਸਕਦਾ ਹੈ। Oppo Reno 7 Pro ਨੂੰ ਨਵੀਂ ਕੀਮਤ ਦੇ ਨਾਲ ਕੰਪਨੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ। ਫਲੈਟ ਛੋਟ ਤੋਂ ਇਲਾਵਾ ਕੰਪਨੀ ICICI ਅਤੇ ਕੋਟਕ ਬੈਂਕ ਦੇ ਕਾਰਡ ਦੇ ਨਾਲ ਅਲੱਗ ਤੋਂ 2,000 ਰੁਪਏ ਦੀ ਛੋਟ ਦੇ ਰਹੀ ਹੈ।
Oppo Reno 7 Pro ਦੇ ਫੀਚਰਜ਼
Oppo Reno 7 Pro 5ਜੀ 'ਚ ਐਂਡਰਾਇਡ 11 ਆਧਾਰਿਤ ColorOS 12 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੈ ਅਤੇ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਫੋਨ 'ਚ ਮੀਡੀਆਟੈੱਕ 1200-Max ਪ੍ਰੋਸੈਸਰ, 12 ਜੀ.ਬੀ. ਰੈਮ+256 ਜੀ.ਬੀ. ਤਕ ਦੀ ਸਟੋਰੇਜ ਹੈ। ਰੈਮ ਨੂੰ 7 ਜੀ.ਬੀ. ਤਕ ਵਧਾਇਆ ਜਾ ਸਕੇਗਾ।
ਫੋਟੋਗ੍ਰਾਫੀ ਲਈ ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ। ਉੱਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਸੈਲਫੀ ਲਈ ਇਸ ਵਿਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਕਲਰ ਟੈਂਪਰੇਚਰ ਲਈ ਵੀ ਇਕ ਸੈਂਸਰ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਲਈ ਫੋਨ 'ਚ 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC, USB ਟਾਈਪ-C ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ 4500mAh ਦੀ ਡਿਊਲ ਸੈੱਲ ਬੈਟਰੀ ਹੈ ਜਿਸਦੇ ਨਾਲ 65W SuperVOOC ਫਾਸਟ ਚਾਰਜਿੰਗ ਹੈ।
ਪਹਿਲੀ ਵਾਰ ਕਿਸੇ ਦੇਸ਼ ਨੇ ਲਗਾਇਆ ChatGPT 'ਤੇ ਬੈਨ, ਦੱਸੀ ਇਹ ਵਜ੍ਹਾ
NEXT STORY