ਗੈਜੇਟ ਡੈਸਕ- ਵਨਪਲੱਸ 6ਟੀ ਯੂਜ਼ਰਸ ਲਈ ਇਕ ਚੰਗੀ ਖਬਰ ਹੈ ਕਿ ਕੰਪਨੀ ਨੇ ਆਪਣੇ ਇਸ ਲੇਟੈਸਟ ਸਮਾਰਟਫੋਨ ਲਈ ਨਵੀਂ ਆਕਸੀਜਨ OS ਅਪਡੇਟ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਵਨਪਲੱਸ 6T ਨੂੰ ਕੰਪਨੀ ਨੇ 37,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ 30 ਅਕਤੂਬਰ ਨੂੰ ਭਾਰਤ 'ਚ ਲਾਂਚ ਕੀਤਾ ਸੀ।
ਗੱਲ ਕਰੀਏ ਇਸ ਨਵੀਂ ਅਪਡੇਟ ਦੀ ਇਹ ਆਕਸੀਜਨ OS 9.0.5 ਵਰਜਨ ਦੇ ਨਾਲ ਹੈ। ਕੰਪਨੀ ਨੇ ਇਸ ਨੂੰ OTA ਮਤਲਬ ਓਵਰ ਦ ਏਅਰ ਰਾਹੀਂ ਜਾਰੀ ਕੀਤੀ ਹੈ, ਉਥੇ ਹੀ ਯਯੂਜ਼ਰਸ ਚਾਅਣ ਤਾਂ ਇਸ ਨੂੰ ਡਾਇਰੈਕਟ ਕੰਪਨੀ ਦੇ ਆਫਿਸ਼ੀਅਲ ਸਾਫਟਵੇਅਰ ਅਪਗ੍ਰੇਡ ਪੇਜ 'ਤੇ ਜਾ ਕੇ ਵੀ ਡਾਊਨਲੋਡ ਕਰ ਸਕਦੇ ਹਨ।
ਗੱਲ ਕਰੀਏ ਇਸ ਅਪਡੇਟ 'ਚ ਮਿਲਣ ਵਾਲੇ ਨਵੇਂ ਫੀਚਰਸ ਦੀ ਤਾਂ ਇਸ 'ਚ ਕਾਫ਼ੀ ਕੁਝ ਵੱਡੇ ਬਦਲਾਅ ਤਾਂ ਨਹੀਂ ਹਨ ਪਰ ਇਸ 'ਚ ਸਕਰੀਨ ਅਨਲਾਕ ਜੋ ਇਨ- ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ, ਉਸ ਦੇ ਲਈ ਇੰਪਰੂਵਮੈਂਟਸ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਇੰਪਰੂਵਮੇਂਟਸ ਤੇ ਬਗ ਫਿਕਸਿਸ ਵੀ ਇਸ 'ਚ ਸ਼ਾਮਲ ਹਨ। ਦੱਸ ਦੇਈਏ ਕਿ ਹਾਲ ਹੀ 'ਚ ਕੰਪਨੀ ਨੇ ਵਨਪਲੱਸ 6“ ਲਈ ਆਕਸੀਜਨ OS 9.0.4 ਨੂੰ ਜਾਰੀ ਕੀਤੀ ਸੀ, ਉਥੇ ਹੀ ਵਨਪਲੱਸ 6 ਲਈ ਵੀ ਨਵੇਂ ਆਕਸਜੀਨOS 9. 0 . 2 ਦੇ ਸਟੇਬਲ ਅਪੇਡਟ ਨੂੰ ਗਲੋਬਲ ਪੱਧਰ 'ਤੇ ਜਾਰੀ ਕੀਤੀ ਸੀ। ਜਿਸ 'ਚ ਕਿ ਸਟੂਡੀਓ ਲਾਈਟਿੰਗ ਖਾਸਤੌਰ 'ਤੇ ਪੋਰਟ੍ਰੇਟਜ਼ ਲਈ ਹੈ ਤੇ ਨਾਈਟਸਕੇਪ ਫੀਚਰ ਨਾਲ ਕੈਮਰਾ ਦੀ ਲੋਅ-ਲਾਈਟ ਪਰਫਾਰਮੈਂਸ ਨੂੰ ਵੱਧਾ ਦਿੰਦੀ ਹੈ। ਅਖੀਰ 'ਚ ਤੁਹਾਨੂੰ ਦੱਸ ਦੇਈਏ ਕਿ ਨਵਾਂ ਵਨਪਲੱਸ 6T ਸਮਾਰਟਫੋਨ ਤਿੰਨ ਵੇਰੀਐਂਟਸ ਦੇ ਨਾਲ ਹੈ ਜਿਸ 'ਚ ਕਿ ਇਸ ਦਾ ਬੇਸ ਮਾਡਲ ਜੋ ਕਿ 6GB ਰੈਮ ਤੇ 128GB ਸਟੋਰੇਜ ਨਾਲ 37,999 ਰੁਪਏ ਦੀ ਕੀਮਤ, 8GB ਰੈਮ ਤੇ 128GB ਸਟੋਰੇਜ ਵੇਰੀਐਂਟ 41,999 ਰੁਪਏ ਤੇ ਤੀਜਾ 8GB ਰੈਮ ਤੇ 256GB ਸਟੋਰੇਜ ਵੇਰੀਐਂਟ 45,999 ਰੁਪਏ ਦੀ ਕੀਮਤ ਦੇ ਨਾਲ ਹੈ।
EICMA 2018: ਟੂਰਰ ਸੈਗਮੈਂਟ 'ਚ HERO ਨੇ ਨਵੀਂ XPulse 200T ਬਾਈਕ ਤੋਂ ਚੁੱਕਿਆ ਪਰਦਾ
NEXT STORY