ਗੈਜੇਟ ਡੈਸਕ– ਜਪਾਨ ਦੀ ਇਲੈਕਟ੍ਰੋਨਿਕਸ ਕੰਪਨੀ ਪੈਨਾਸੋਨਿਕ ਨੇ ਆਖਿਰਕਾਰ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਰਗਡ ਟੈਬਲੇਟ ਲਾਂਚ ਕਰ ਦਿੱਤਾ ਹੈ। ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲੇ ਇਸ ਟੈਬਲੇਟ ’ਚ ਇਨਬਿਲਟ ਬਾਰਕੋਡ ਰੀਡਰ ਵੀ ਮਿਲਦਾ ਹੈ। ਪੈਨਾਸੋਨਿਕ ਟਫਬੁੱਕ ਐੱਸ 1 ਦੀ ਕੀਮਤ 98,000 ਰੁਪਏ ਰੱਖੀ ਗਈ ਹੈ। ਭਾਰਤ ’ਚ ਇਸਦੀ ਵਿਕਰੀ ਪੈਨਾਸੋਨਿਕ ਡਿਸਟ੍ਰੀਬਿਊਟਰ ਰਾਹੀਂ ਹੀ ਹੋਵੇਗੀ।
Panasonic Toughbook S1 ਦੇ ਫੀਚਰਜ਼
- ਪੈਨਾਸੋਨਿਕ ਟਫਬੁੱਕ ਐੱਸ 1 ’ਚ 7-ਇੰਚ ਦੀ WXGA ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 800x1200 ਪਿਕਸਲ ਦਾ ਹੈ।
- ਕੰਪਨੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਯੂਜ਼ਰ ਆਊਟਡੋਰ ’ਚ ਵੀ ਇਸ ਡਿਸਪਲੇਅ ਦਾ ਇਸਤੇਮਾਲ ਕਰੇਗਾ ਤਾਂ ਉਸਨੂੰ ਕੋਈ ਸਮੱਸਿਆ ਨਹੀਂ ਹੋਵੇਗੀ।
- ਇਸ ਨੂੰ ਗਲਵਸ ਅਤੇ ਪੈਸਿਵ ਪੈੱਨ ਰਾਹੀਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
- ਕੰਪਨੀ ਨੇ ਦੱਸਿਆ ਹੈ ਕਿ ਇਹ ਡਿੱਗਣ ’ਤੇ ਵੀ ਖਰਾਬ ਨਹੀਂ ਹੋਵੇਗਾ। 1.5 ਮੀਟਰ ਦੀ ਉੱਚਾਈ ਤੋਂ ਡਿੱਗਣ ’ਤੇ ਵੀ ਇਸਦਾ ਕੁਝ ਨਹੀਂ ਵਿਗੜੇਗਾ।
- ਇਸਨੂੰ ਤੁਸੀਂ ਕਿਸੇ ਵੀ ਤਾਪਮਾਨ ’ਚ ਇਸਤੇਮਾਲ ਕਰ ਸਕਦੇ ਹੋ। ਇਹ ਟੈਬਲੇਟ 20 ਤੋਂ 50 ਡਿਗਰੀ ਸੈਲਸੀਅਸ ਦੇ ਤਾਪਮਾਨ ਨੂੰ ਆਰਾਮ ਨਾਲ ਝੱਲ ਸਕਦਾ ਹੈ।
- ਪ੍ਰੋਸੈਸਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸਨੈਪਡ੍ਰੈਗਨ 660 ਪ੍ਰੋਸੈਸਰ, ਗ੍ਰਾਫਿਕਸ ਲਈ ਐਡਰੀਨੋ 512 ਜੀ.ਪੀ.ਯੂ., 4 ਜੀ.ਬੀ. ਰੈਮ ਅਤੇ 64 ਜ.ਬੀ. ਦੀ eMMC 5.1 ਸਟੋਰੇਜ ਮਿਲਦੀ ਹੈ।
- ਇਸ ਵਿਚ 13 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
- ਕੁਨੈਕਟੀਵਿਟੀ ਲਈ ਇਸ ਵਿਚ 4G LTE, ਡਿਊਲ ਬੈਂਡ ਵਾਈ-ਫਾਈ ਹੈ ਜਿਸਦੇ ਨਾਲ 802.11 a/b/g/n/ac/d/h/i/r/k/v/w ਦੀ ਸਪੋਰਟ ਮਿਲੇਗੀ।
- ਇਸ ਵਿਚ ਬਲੂਟੁੱਥ v5.1, NFC, USB ਟਾਈਪ-ਸੀ ਪੋਰਟ, ਕਾਰਡ ਸਲਾਟ ਅਤੇ 3.5mm ਦਾ ਹੈੱਡਫੋਨ ਜੈੱਕ ਦਿੱਤਾ ਗਿਆ ਹੈ।
- ਇਸ ਨੂੰ ਵਾਟਰ ਅਤੇ ਡਸਟ ਪਰੂਫ ਲਈ IP6x, IPx5 ਅਤੇ IPx7 ਦੀ ਰੇਟਿੰਗ ਮਿਲੀ ਹੈ।
Vivo ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ ਸਨੈਪਡ੍ਰੈਗਨ 680 ਪਾਵਰਡ ਸਮਾਰਟਫੋਨ
NEXT STORY