ਜਲੰਧਰ— ਪੈਨਾਸੋਨਿਕ ਨੇ ਵੀਰਵਾਰ ਨੂੰ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਟੀ50 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਟੀ50 ਸਮਾਰਟਫੋਨ ਦੀ ਕੀਮਤ 4,990 ਰੁਪਏ ਰੱਖੀ ਹੈ। ਕੰਪਨੀ ਦੇ ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤੀ ਗਈ ਕੰਪਨੀ ਦੀ ਯੂ.ਆਈ. ਹੈ, ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਆਸਾਨ ਐਂਡ੍ਰਾਇਡ ਯੂਜ਼ਰ ਇੰਟਰਫੇਸ ਹੈ। ਟੀ50 ਆਨਲਾਈਨ ਅਤੇ ਰਿਟੇਲ ਸਟੋਰਸ 'ਤੇ ਤਿੰਨ ਕਲਰ ਆਪਸ਼ਨ- ਰੋਜ ਗੋਲਡ, ਸ਼ੈਂਪੇਨ ਗੋਲਡ ਅਤੇ ਮਿਡਨਾਈਟ ਬਲੂ 'ਚ ਉਪਲੱਬਧ ਹੋਵੇਗਾ।
ਐਂਡ੍ਰਾਇਡ 5.1 ਲਾਲੀਪਾਪ ਬੇਸਡ ਕੰਪਨੀ ਦੇ ਕਸਟਮਾਈਜ਼ ਯੂਜ਼ਰ ਇੰਟਰਫੇਸ SAIL 'ਤੇ ਚੱਲਣ ਵਾਲੇ ਇਸ ਸਮਾਰਟਫੋਨ 'ਚ 4.5-ਇੰਚ ਆਈ.ਪੀ.ਐੱਸ. ਸਕ੍ਰੀਨ ਦਿੱਤੀ ਗਈ ਹੈ। ਇਸ ਵਿਚ 1.3GHz ਕਵਾਡਕੋਰ ਪ੍ਰੋਸੈਸਰ ਅਤੇ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਦੀ ਇੰਟਰਨਲ ਮੈਮਰੀ ਹੈ ਨਾਲ ਹੀ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਇਸ ਦੀ ਮੈਮਰੀ 32ਜੀ.ਬੀ. ਤੱਕ ਵਧਾਈ ਜਾ ਸਕਦੀ ਹੈ।
ਫੋਟੋਗ੍ਰਾਫੀ ਲਈ ਇਸ ਮਸਾਰਟਫੋਨ 'ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਰਿਅਰ ਅਤੇ 2 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਉਥੇ ਹੀ 1,600ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ ਕਨੈਕਟੀਵਿਟੀ ਲਈ ਵਾਈ-ਫਾਈ, ਬਲੂਟੂਥ 4.0 ਅਤੇ 3ਜੀ ਦਿੱਤਾ ਗਿਆ ਹੈ।
ਪੈਨਾਸੋਨਿਕ ਇੰਡੀਆ, ਮੋਬੀਲਿਟੀ ਡਿਵਿਜ਼ਨ ਦੇ ਹੈੱਡ ਪੰਕਜ ਰਾਨਾ ਨੇ ਦੱਸਿਆ ਕਿ ਇਸ ਫੋਨ ਦੇ ਨਾਲ ਕੰਪਨੀ ਦਾ ਨਵਾਂ ਇੰਨ ਹਾਊਸ ਸਾਫਟਵੇਅਰ SAIL ਯੂਜ਼ਰ ਇੰਟਰਫੇਸ ਵੀ ਲਾਂਚ ਕੀਤਾ ਜਾ ਰਿਹਾ ਹੈ। ਇਸ ਵਿਚ ਇਕ ਖਾਸ SAIL ਕੈਮਰਾ ਦਿੱਤਾ ਗਿਆ ਹੈ। ਇਹ ਐਪ ਬੇਸਡ ਸਮਾਰਟਫੋਨ ਹੈ ਜਿਸ ਵਿਚ 3ਜੀ ਕਨੈਕਟੀਵਿਟੀ ਦੇ ਨਾਲ ਬਿਨਾਂ ਰੁਕਾਵਟ ਦੇ ਕਈ ਐਪ ਚਲਾਏ ਜਾ ਸਕਦੇ ਹਨ।
ਫੇਸਬੁੱਕ ਲਾਈਟ ਬਣਿਆ 100 ਮਿਲੀਅਨ ਯੂਜ਼ਰਜ਼ ਦੀ ਪਸੰਦ
NEXT STORY