ਗੈਜੇਟ ਡੈਸਕ– ਪਿਛਲੇ ਹਫਤੇ Have I Been Pwned ਵੈੱਬਸਾਈਟ ਨੇ ਪੇਟੀਐੱਮ ਮਾਲ ਦੇ 34 ਲੱਖ ਯੂਜ਼ਰਸ ਦੇ ਡਾਟਾ ਲੀਕ ਦੀ ਰਿਪੋਰਟ ਦਿੱਤੀ ਸੀ। ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਪੇਟੀਐੱਮ ਮਾਲ ’ਤੇ 2020 ’ਚ ਸਾਈਬਰ ਹਮਲਾ ਹੋਇਆ ਸੀ ਅਤੇ ਇਹ ਡਾਟਾ ਉਸੇ ਦੌਰਾਨ ਲੀਕ ਹੋਇਆ ਸੀ। ਸਾਈਟ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪੇਟੀਐੱਮ ਮਾਲ ਦੇ ਯੂਜ਼ਰਸ ਦੇ ਲੀਕ ਡਾਟਾ ਦੀ ਵਿਕਰੀ ਹੈਕਰਜ਼ ਫੋਰਮ ’ਤੇ ਹੋ ਰਹੀ ਹੈ।
ਅਪਡੇਟ: ਹੁਣ Have I Been Pwned ਨੇ ਆਪਣੇ ਦਾਅਵੇ ਨੂੰ ਵਾਪਸ ਲੈ ਲਿਆ ਹੈ। Have I Been Pwned ਦੇ ਫਾਊਂਡਰ ਟ੍ਰਾਏ ਹੰਟ ਨੇ ਟਵੀਟ ਕਰਕੇ ਕਿਹਾ ਹੈ ਕਿ ਪੇਟੀਐੱਮ ਮਾਲ ਦਾ ਡਾਟਾ ਲੀਕ ਨਹੀਂ ਹੋਇਆ। ਜਿਸ ਡਾਟਾ ਲੀਕ ਨੂੰ ਲੈ ਕੇ ਰਿਪੋਰਟ ਦਿੱਤੀ ਗਈ ਸੀ ਉਸਦਾ ਪੇਟੀਐੱਮ ਮਾਲ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ ’ਚ ਪੇਟੀਐੱਮ ਨਾਲ ਗੱਲਬਾਤ ਤੋਂ ਬਾਅਦ ਡਾਟਾ ਦੀ ਪ੍ਰਮਾਣਿਕਤਾ ਦੀ ਗੱਲ ਹੋਈ ਜਿਸ ਵਿਚ ਦਾਅਵਾ ਝੂਠਾ ਨਿਕਲਿਆ।
ਪੇਟੀਐੱਮ ਮਾਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਯੂਜ਼ਰਜ਼ ਦਾ ਡਾਟਾ ਸੁਰੱਖਿਅਤ ਹੈ ਅਤੇ 2020 ’ਚ ਡਾਟਾ ਲੀਕ ਦੇ ਦਾਅਵੇ ਝੂਠੇ ਹਨ। ਡਾਟਾ ਲੀਕ ਦੀ ਜਾਣਕਾਰੀ ਨੂੰ Have I Been Pwned ਪਲੇਟਫਾਰਮ ’ਤੇ ਗਲਤ ਤਰੀਕੇ ਨਾਲ ਅਪਲੋਡ ਕੀਤਾ ਗਿਆ ਹੈ। ਅਸੀਂ ਮਾਮਲੇ ਨੂੰ ਸੁਲਝਾਉਣ ਲਈ ਫਾਇਰਫਾਕਸ ਅਤੇ ਪਲੇਟਫਾਰਮ ਨਾਲ ਲਗਾਤਾਰ ਸੰਪਰਕ ’ਚ ਹਾਂ।
Paytm Mall ਹੈਕ ’ਚ ਤੁਹਾਡਾ ਡਾਟਾ ਸ਼ਾਮਲ ਹੈ ਜਾਂ ਨਹੀਂ, ਇੰਝ ਲਗਾਓ ਪਤਾ
ਜੇਕਰ ਤੁਹਾਨੂੰ ਵੀ ਸ਼ੱਕ ਹੈ ਕਿ ਪੇਟੀਐੱਮ ਮਾਲ ਦੇ 34 ਲੱਖ ਯੂਜ਼ਰਸ ਡਾਟਾ ਲੀਕ ’ਚ ਤੁਹਾਡਾ ਵੀ ਡਾਟਾ ਸ਼ਾਮਲ ਹੈ ਤਾਂ ਤੁਸੀਂ Firefox Monitor ਜਾਂ https://haveibeenpwned.com/ ’ਤੇ ਜਾ ਕੇ ਸਰਚ ਬਾਰ ’ਚ ਆਪਣਾ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਪਾ ਕੇ ਚੈੱਕ ਕਰ ਸਕਦੇ ਹੋ।
ਸਾਈਬਰ ਸਕਿਓਰਿਟੀ ਫਰਮ Cyble ਨੇ ਵੀ 2020 ’ਚ ਇਸ ਡਾਟਾ ਲੀਕ ਦੀ ਪੁਸ਼ਟੀ ਕੀਤੀ ਸੀ। ਰਿਪੋਰਟ ’ਚ ਕਿਹਾ ਗਿਆ ਸੀ ਕਿ ਹੈਕਰ ਨੇ ਡਾਟਾ ਦੇ ਬਦਲੇ 10 ETH (ਉਸ ਦੌਰਾਨ ਕਰੀਬ 3.12 ਲੱਖ ਰੁਪਏ ਅਤੇ ਅੱਜ ਕਰੀਬ 12.3 ਲੱਖ ਰੁਪਏ) ਦੀ ਮੰਗ ਕੀਤੀ ਸੀ। Ethereum ਦੀ ਕੀਮਤ ਭਾਰਤ ’ਚ 27 ਜੁਲਾਈ ਨੂੰ ਕਰੀਬ 1,23,000 ਰੁਪਏ ਹੈ।
ਮਹਿੰਦਰਾ ਦੀ ਨਵੀਂ Scorpio N ਨੇ ਬਣਾਇਆ ਰਿਕਾਰਡ! ਅੱਧੇ ਘੰਟੇ ’ਚ ਹੋਈ 1 ਲੱਖ ਤੋਂ ਵੱਧ ਬੁਕਿੰਗ
NEXT STORY