ਜਲੰਧਰ- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ 'ਚ ਇਕ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ 'ਚ ਕਿਸਾਨ ਦੀਆਂ ਸਹੂਲਤਾ ਲਈ ਮੋਬਾਇਲ ਐਪ ਲਾਂਚ ਕੀਤਾ ਹੈ। ਇਸ ਐਪ ਦਾ ਨਾਂ ਕਿਸਾਨ ਸੁਵਿਧਾ ਰੱਖਿਆ ਗਿਆ ਹੈ। ਕਿਸਾਨ ਇਸ ਐਪ ਦੀ ਮਦਦ ਨਾਲ ਫਸਲਾਂ ਦੀ ਕੀਮਤ, ਮੌਸਮ ਦੀ ਜਾਣਕਾਰੀ ਅਤੇ ਕੀਟਨਾਸ਼ਕ ਸਪ੍ਰੇਅ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਆਪਣੀ ਮਾਂ ਬੋਲੀ 'ਚ ਐਪ ਤਿਆਰ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਰਾਜ ਹੈ। ਸੀ.ਐੱਮ. ਨੇ ਖੇਤੀਬਾੜੀ ਵਿਭਾਗ ਦੇ ਇਸ ਕਦਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਕ ਕਿਸਾਨ ਨੂੰ ਆਧੁਨਿਕ ਟੈਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਸੰਸਾਰ 'ਚ ਹੋ ਰਹੇ ਨਵੀਆਂ ਰਿਸਰਚਸ ਅਤੇ ਮੌਸਮ ਦੀ ਬਦਲਾਅ ਅਨੁਸਾਰ ਖੇਤੀਬਾੜੀ ਨੂੰ ਮੋੜਿਆ ਜਾ ਸਕੇ।
ਐਪ ਨੂੰ ਤਿਆਰ ਕਰਨ 'ਚ ਖਾਸ ਯੋਗਦਾਨ ਪਾਉਣ ਵਾਲੇ ਮੁੱਖ ਸਕੱਤਰ ਨਿਰਮਲਜੀਤ ਸਿੰਘ ਕਲਸੀ ਨੇ ਕਿਹਾ ਕਿ ਇਸ ਐਪ ਦੁਆਰਾ ਕਿਸਾਨਾਂ ਨੂੰ ਮਹਤੱਵਪੂਰਨ ਸੂਚਨਾ ਉਪਲੱਬਧ ਕਰਵਾਈ ਜਾਵੇਗੀ। ਪਲੇਅ ਸਟੋਰ ਦੁਆਰਾ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਸਕੇਗਾ। ਜਿਸ ਤੋਂ ਬਾਅਦ ਇਸ 'ਚ ਯੂਜ਼ਰ ਨੂੰ ਆਪਣੀ ਡਿਟੇਲ ਭਰਨੀ ਹੋਵੇਗੀ ਜਿਸ 'ਚ ਨਾਂ, ਮੋਬਾਇਲ ਨੰਬਰ ਭਰਿਆ ਜਾਵੇਗਾ। ਇਸ ਤੋਂ ਬਾਅਦ ਜਿਲ੍ਹਾ, ਬਲਾਕ ਅਤੇ ਭਾਸ਼ਾ ਦੀ ਚੌਣ ਕਰਨੀ ਹੋਵੇਗੀ। ਸਾਰੀ ਜਾਣਕਾਰੀ ਭਰਨ ਤੋਂ ਬਾਅਦ ਇਸ ਐਪ 'ਤੇ ਸੂਚਨਾ ਨੂੰ ਦੇਖਿਆ ਜਾ ਸਕੇਗਾ।
6,700 ਰੁਪਏ ਸਸਤਾ ਹੋਇਆ HTC ਦਾ ਇਹ ਸਮਾਰਟਫੋਨ
NEXT STORY