ਨਵੀਂ ਦਿੱਲੀ- ਭਾਰਤੀ ਬਾਜ਼ਾਰ ਵਿਚ ਅੱਜ ਪੋਕੋ ਐੱਮ-3 ਪ੍ਰੋ 5ਜੀ ਸਮਾਰਟ ਫੋਨ ਲਾਂਚ ਹੋ ਗਿਆ ਹੈ। ਇਸ ਫੋਨ ਨੂੰ ਫਲਿੱਪਕਾਰਟ 'ਤੇ ਲਿਸਟ ਕੀਤਾ ਗਿਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਇਸ ਪਲੇਟਫਾਰਮ 'ਤੇ ਹੀ ਉਪਲਬਧ ਕਰਵਾਇਆ ਜਾਵੇਗਾ।
ਕੰਪਨੀ ਵੱਲੋਂ ਇਸ ਨੂੰ ਸ਼ਾਨਦਾਰ ਲੁਕ ਦਿੱਤੀ ਗਈ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਫੋਨ ਵਿਚ ਦੋਵੇਂ ਸਿਮ 5ਜੀ ਨੈੱਟਵਰਕ 'ਤੇ ਕੰਮ ਕਰ ਸਕਦੀਆਂ ਹਨ।
Poco M3 Pro 5G ਵਿਚ 48 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ ਬਿਹਤਰ ਫੋਟੋ ਖਿੱਚ ਸਕਦੇ ਹੋ। ਇਸ ਦੇ ਨਾਲ ਹੀ ਇਸ ਵਿਚ 5,000 ਐੱਮ. ਐੱਚ. ਬੈਟਰੀ ਦਿੱਤੀ ਗਈ ਹੈ, ਜੋ 18W ਫਾਸਟ ਚਾਰਜਰ ਨੂੰ ਸਪੋਰਟ ਕਰਦੀ ਹੈ। ਫਲਿੱਪਕਾਰਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਫੋਨ ਦੋ ਦਿਨ ਇਕ ਵਾਰ ਚਾਰਜਿੰਗ 'ਤੇ ਕੱਢ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 15,000 ਰੁਪਏ ਦੇ ਆਸਪਾਸ ਹੋ ਸਕਦੀ ਹੈ। ਇਹ ਜਲਦ ਹੀ ਵਿਕਰੀ ਲਈ ਫਲਿੱਪਕਾਰਟ 'ਤੇ ਉਪਲਬਧ ਹੋਵੇਗਾ। ਇਹ ਫੋਨ ਕੂਲ ਬਲਿਊ, ਪਾਵਰ ਬਲੈਕ ਅਤੇ ਪੋਕੋ ਯੈਲੋ ਕਲਰ ਵਿਚ ਉਪਲਬਧ ਹੋ ਸਕਦਾ ਹੈ। ਇਸ ਸਮਾਰਟ ਫੋਨ ਵਿਚ FHD+ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਦਾ 90Hz ਰਿਫਰੇਸ਼ ਰੇਟ ਹੈ।
Triumph ਦੇ ਇਸ ਧਾਂਸੂ ਮੋਟਰਸਾਈਕਲ ਦੀ ਭਾਰਤ 'ਚ ਸ਼ੁਰੂ ਹੋਈ ਪ੍ਰੀ-ਬੁਕਿੰਗ
NEXT STORY