ਗੈਜੇਟ ਡੈਸਕ- Poco X6 Neo ਸਮਾਰਟਫੋਨ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ ਦੋ ਸਟੋਰੇਜ ਆਪਸ਼ਨ- 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ 'ਚ ਪੇਸ਼ ਕੀਤਾ ਹੈ। 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 15,999 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 17,999 ਰੱਖੀ ਗਈ ਹੈ। ਇਸ ਫੋਨ ਦੀ ਅਰਲੀ ਸੇਲ ਅੱਜ ਯਾਨੀ 13 ਮਾਰਚ ਤੋਂ ਸ਼ੁਰੂ ਹੋ ਗਈ ਹੈ। ਇਸ ਫੋਨ ਨੂੰ ਗਾਹਕ ਫਲਿਪਕਾਰਟ ਤੋਂ ਖਰੀਦ ਸਕਦੇ ਹਨ।
ਡਿਸਕਾਊਂਟ ਆਫਰ
Poco X6 Neo ਸਮਾਰਟਫੋਨ 'ਤੇ ਬੈਂਕ ਡਿਸਕਾਊਂਟ ਆਫਰ ਵੀ ਦਿੱਤੇ ਜਾ ਰਹੇ ਹਨ। ਬੈਂਕ ਆਫਰ ਦੇ ਨਾਲ ਫੋਨ ਦੀ ਕੀਮਤ 'ਤੇ 1000 ਰੁਪਏ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ICICI ਬੈਂਕ ਕਾਰਡ ਉਪਭੋਗਤਾਵਾਂ ਨੂੰ ਇਹ ਆਫਰ ਮਿਲ ਰਿਹਾ ਹੈ।
ਫੀਚਰਜ਼
ਡਿਸਪਲੇਅ- ਫੋਨ 'ਚ 6.67 ਇੰਚ ਦੀ Full HD+ 120Hz ਐਮੋਲੇਡ ਡਿਸਪਲੇਅ, 2400 x 1080 ਪਿਕਸਲਰੈਜ਼ੋਲਿਊਸ਼ਨ ਹੈ।
ਪ੍ਰੋਸੈਸਰ- Poco X6 Neo 'ਚ MediaTek Dimensity 6080 ਪ੍ਰੋਸੈਸਰ ਦਿੱਤਾ ਗਿਆ ਹੈ।
ਰੈਮ ਅਤੇ ਸਟੋਰੇਜ- ਇਹ ਫੋਨ ਕੰਪਨੀ ਨੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਹੈ
ਕੈਮਰਾ- ਪੋਕੋ ਫੋਨ 108MP + 2MP ਬੈਕ ਅਤੇ 16MP ਫਰੰਟ ਕੈਮਰੇ ਦੇ ਨਾਲ ਆਉਂਦਾ ਹੈ।
ਬੈਟਰੀ- Poco X6 Neo ਫੋਨ 5000mAh ਬੈਟਰੀ ਅਤੇ 33w ਫਾਸਟ ਚਾਰਜਿੰਗ ਸਪੋਰਟ ਫੀਚਰ ਦੇ ਨਾਲ ਲਿਆਇਆ ਗਿਆ ਹੈ।
ਭਾਰਤ ਵਾਂਗ ਹੁਣ ਅਮਰੀਕਾ ਵੀ ਚੀਨੀ ਐਪ 'ਟਿਕਟਾਕ' ਤੇ ਲਗਾਉਣ ਜਾ ਰਿਹੈ ਪਾਬੰਦੀ
NEXT STORY