ਗੈਜੇਟ ਡੈਸਕ- ਯੂਟਿਊਬ ਨੇ ਪੋਰਨਹਬ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਪੋਰਨਹਬ 'ਤੇ ਕਈ ਕਮਿਊਨਿਟੀ ਗਾਈਡਲਾਈਨਜ਼ ਉਲੰਘਣ ਕਰਨ ਦਾ ਦੋਸ਼ ਲੱਗਾ ਹੈ। ਇਕ ਰਿਪੋਰਟ ਮੁਤਾਬਕ, ਪੋਰਨਹਬ ਨੇ ਯੂਟਿਊਬ ਦੀ ਐਕਸਟਰਨਲ ਪਾਲਿਸੀ ਲਿੰਕ ਨੂੰ ਵਾਈਲੇਸ਼ਨ ਕੀਤਾ। ਇ ਵਿਚ ਨਿਊਡਿਟੀ ਅਤੇ ਪੋਰਨੋਗ੍ਰਾਫੀ ਸ਼ਾਮਲ ਹੈ ਜਿਸਨੂੰ ਯੂਟਿਊਬ 'ਤੇ ਪੋਸਟ ਕਰਨਾ ਅਲਾਓ ਨਹੀਂ ਹੈ।
ਦਿ ਵਰਜਨ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਯੂਟਿਊਬ ਦੇ ਬੁਲਾਰੇ ਨੇ ਦੱਸਿਆ ਕਿ ਰੀਵਿਊ ਕਰਨ ਤੋਂ ਬਾਅਦ ਪੋਰਨਹਬ ਆਫੀਸ਼ੀਅਲ ਚੈਨਲ ਨੂੰ ਪਲੇਟਫਾਰਮ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਪਾਲਿਸੀ ਸਾਰਿਆਂ ਲਈ ਇਕੋ ਜਿਹੀ ਹੈ। ਜੋ ਚੈਨਲ ਲਗਾਤਾਰ ਗਾਈਡਲਾਈਨਜ਼ ਦਾ ਉਲੰਘਣ ਕਰਦੇ ਹਨ ਉਨ੍ਹਾਂ ਨੂੰ ਟਰਮੀਨੇਟ ਕਰ ਦਿੱਤਾ ਜਾਂਦਾ ਹੈ।
ਯੂਟਿਊਬ ਤੋਂ ਹਟਣ ਤੋਂ ਬਾਅਦ ਕੰਪਨੀ ਨੇ ਦੱਸਿਆ ਕਿ ਪੋਰਨਹਬ ਚੈਨਲ ਨੂੰ ਲਗਭਗ 900,000 ਲੋਕਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ। ਸਿਰਫ ਕੰਮ ਵਾਲੇ ਕੰਟੈਂਟ ਨੂੰ ਹੀ ਚੈਨਲ ਤੋਂ ਪੋਸਟ ਕੀਤਾ ਜਾ ਰਿਹਾ ਸੀ। ਕੰਪਨੀ ਨੇ ਅੱਗੇ ਦੱਸਿਆ ਕਿ ਯੂਟਿਊਬ ਤੋਂ ਪੋਸਟ ਹੋਣ ਵਾਲੀਆਂ ਵੀਡੀਓ 'ਤੇ ਪੋਰਨਹਬ ਏਜ-ਰਿਸ੍ਰਟਿਕਸ਼ਨ ਵੀ ਲਗਾਉਂਦਾ ਸੀ।
ਕੰਪਨੀ ਨੇ ਕੀਤਾ ਦਾਅਵੇ ਨੂੰ ਖਾਰਿਜ
ਯਾਨੀ ਇਸ ਦੀਆਂ ਪੋਸਟ ਕੀਤੀਆਂ ਵੀਡੀਓ ਨੂੰ ਵੇਖਣ ਲਈ 18 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਉਮਰ ਹੋਣੀ ਚਾਹੀਦਾ ਹੈ। ਕੰਪਨੀ ਨੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਕਿ ਪੋਰਨੋਗ੍ਰਾਫੀ ਸਾਈਟ ਕਿਸੇ ਐਡਲਟ ਕੰਟੈਂਟ ਨੂੰ ਪੋਸਟ ਕਰਦੀ ਸੀ। ਪੋਰਨਹਬ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਉਹ ਇੰਟਰਨੈੱਟ 'ਤੇ ਬੈਸਟ ਟਰੱਸਟ ਅਤੇ ਸੇਫਟੀ ਨੂੰ ਮੇਂਟੇਨ ਕਰਦਾ ਹੈ। ਕੰਪਨੀ ਦੇ ਬਿਆਨ 'ਚ ਅੱਗੇ ਦੱਸਿਆ ਗਿਆ ਕਿ ਉਸਨੇ ਯੂਟਿਊਬ ਦੀ ਕਿਸੇ ਕਮਿਊਨਿਟੀ ਗਾਈਡਲਾਈਨਜ਼ ਦਾ ਉਲੰਘਣ ਨਹੀਂ ਕੀਤਾ। ਇਹ ਐਡਲਟ ਇੰਡਸਟਰੀ ਦੇ ਖਿਲਾਫ ਭੇਦਭਾਵ ਦੀ ਤਾਜ਼ੀ ਉਦਾਹਰਣ ਹੈ।
ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਟੁੱਟੇ ਗੂਗਲ ਸਰਚ ਰਿਜਲਟ ਦੇ ਸਾਰੇ ਰਿਕਾਰਡ, CEO ਸੁੰਦਰ ਪਿਚਾਈ ਆਖੀ ਇਹ ਗੱਲ
NEXT STORY