ਗੈਜੇਟ ਡੈਸਕ– ਸਭ ਤੋਂ ਕਿਫਾਇਤੀ ਡਾਟਾ ਪਲਾਨ ਦੇਣ ਦੇ ਮਾਮਲੇ ’ਚ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦਾ ਕੋਈ ਤੋੜ ਨਹੀਂ ਹੈ। ਕੋਈ ਵੀ ਪ੍ਰਾਈਵੇਟ ਕੰਪਨੀ ਬੀ.ਐੱਸ.ਐੱਨ.ਐੱਲ. ਦੀ ਟੱਕਰ ’ਚ ਡਾਟਾ ਦੇ ਮਾਮਲੇ ’ਚ ਨਹੀਂ ਹੈ। ਹੁਣ ਬੀ.ਐੱਸ.ਐੱਨ.ਐੱਲ. ਨੇ ਇਕ ਨਵਾਂ ਵਰਕ ਫਰਾਮ ਹੋਮ ਪ੍ਰੀਪੇਡ ਪਲਾਨ ਬਾਜ਼ਾਰ ’ਚ ਉਤਾਰਿਆ ਹੈ ਜਿਸ ਵਿਚ ਗਾਹਕਾਂ ਨੂੰ 70 ਜੀ.ਬੀ. ਹਾਈ-ਸਪੀਡ ਡਾਟਾ ਮਿਲ ਰਿਹਾ ਹੈ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ।
ਇਹ ਵੀ ਪੜ੍ਹੋ– ਵੋਡਾਫੋਨ-ਆਈਡੀਆ ਦੀ ਨਵੀਂ ਪੇਸ਼ਕਸ਼, ਇਨ੍ਹਾਂ ਗਾਹਕਾਂ ਨੂੰ ਮਿਲੇਗਾ ਫਾਇਦਾ
ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਖ਼ਾਸ ਤੌਰ ’ਤੇ ਉਨ੍ਹਾਂ ਲਈ ਪੇਸ਼ ਕੀਤਾ ਗਿਆ ਹੈ ਜੋ ਘਰੋਂ ਹੀ ਦਫ਼ਤਰ ਦਾ ਕੰਮ ਕਰ ਰਹੇ ਹਨ। ਇਸ ਪਲਾਨ ਦੀ ਕੀਮਤ 251 ਰੁਪਏ ਹੈ। ਇਸ ਪਲਾਨ ਤਹਿਤ ਸਿਰਫ ਡਾਟਾ ਮਿਲੇਗਾ। ਇਸ ਵਿਚ ਤੁਹਾਨੂੰ ਕੁਲ 70 ਜੀ.ਬੀ. ਡਾਟਾ ਮਿਲ ਰਿਹਾ ਹੈ ਅਤੇ ਇਸ ਦੀ ਮਿਆਦ 28 ਦਿਨਾਂ ਹੈ। ਇਸ ਪਲਾਨ ’ਚ ਤੁਹਾਨੂੰ ਕਾਲਿੰਗ ਜਾਂ ਐੱਸ.ਐੱਮ.ਐੱਸ. ਵਰਗੀ ਕੋਈ ਸੁਵਿਧਾ ਨਹੀਂ ਮਿਲੇਗੀ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਵੱਡੀ ਸਕਰੀਨ ’ਤੇ ਮਿਲੇਗਾ ਵੀਡੀਓ ਤੇ ਆਡੀਓ ਕਾਲਿੰਗ ਦਾ ਮਜ਼ਾ
151 ਰੁਪਏਦੇ ਪਲਾਨ ’ਚ 40 ਜੀ.ਬੀ. ਡਾਟਾ
ਬੀ.ਐੱਸ.ਐੱਨ.ਐੱਲ. ਕੋਲ ਇਕ 151 ਰੁਪਏ ਦਾ ਐੱਸ.ਟੀ.ਵੀ. ਵੀ ਹੈ ਜਿਸ ਵਿਚ 40 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਵੀ ਮਿਆਦ 28 ਦਿਨਾਂ ਦੀ ਹੈ। ਇਹ ਵੀ ਇਕ ਡਾਟਾ ਪਲਾਨ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਬੀ.ਐੱਸ.ਐੱਨ.ਐੱਲ. ਨੇ ਐੱਸ.ਟੀ.ਵੀ. ਦੇ ਨਾਲ ZING ਮਿਊਜ਼ਿਕ ਐਪ ਦਾ ਮੁਫ਼ਤ ਸਬਸਕ੍ਰਿਪਸ਼ਨ ਦੇਣਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
OnePlus ਲੈ ਕੇ ਆ ਰਹੀ ਹੈ ਸਮਾਰਟ ਵਾਚ, ਕੰਪਨੀ ਦੇ CEO ਨੇ ਕੀਤਾ ਕਨਫਰਮ
NEXT STORY