ਜਲੰਧਰ : ਦੁਨੀਆ ਦੇ ਸਭ ਤੋਂ ਸਸਤੇ ਕੰਪਿਊਟਰ ਰੈਸਬੈਰੀ ਪਾਈ 3 ਨੂੰ ਲੋਕਾਂ ਵੱਲੋਂ ਹੋਰ ਅਟੈਂਸ਼ਨ ਮਿਲਣ ਜਾ ਰਹੀ ਹੈ। ਐਂਡ੍ਰਾਇਡ ਪੁਲਸ ਦੀ ਰਿਪੋਰਟ ਦੇ ਮੁਤਾਬਿਕ 35 ਡਾਲਰ ਕੀਮਤ ਵਾਲੇ ਇਸ ਸਸਤੇ ਤੇ ਸਿੰਪਲ ਕੰਪਿਊਟਰ ਨੂੰ ਗੂਗਲ ਦੇ ਇਕ ਓਪਨ ਸੋਰਸ ਪੇਜ 'ਤੇ ਦੇਖਿਆ ਗਿਆ ਹੈ ਤੇ ਜ਼ਿਕਰਯੋਗ ਹੈ ਕਿ ਇਹ ਪੇਜ ਹੋਰ ਐਂਡ੍ਰਾਇਡ ਫੋਨਜ਼ ਨੂੰ ਵੀ ਇੰਟ੍ਰੋਡਿਊਜ਼ ਕਰਵਾਉਂਦਾ ਹੈ।
ਰੈਸਬੈਰੀ ਪਾਈ 3 ਦਾ ਐਂਡਰਾਇਡ ਦੇ ਨਾਲ ਜੁੜਨਾ ਯੂਜ਼ਰਜ਼ ਨੂੰ ਸਭ ਤੋਂ ਮਸ਼ਹੂਰ ਪਲੈਟਫੋਰਮ 'ਤੇ ਗੂਗਲ ਦੇ ਸਾਫਟਵੇਅਰਜ਼ ਦੀ ਵਰਤੋਂ ਕਰਨ ਦਾ ਮੌਕਾ ਦਵੇਗਾ। ਹਾਲਾਂਕਿ ਗੂਗਲ ਨੇ ਇਸ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਰੈਸਬੈਰੀ ਪਾਈ ਦੀ ਵਰਤੋਂ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਰੈਸਬੈਰੀ ਵਿੰਡੋਜ਼ 10 'ਤੇ ਚੱਲਣ ਵਾਲਾ ਮਦਰਬੋਰਡ, ਸੀ. ਪੀ. ਯੂ. ਗ੍ਰਾਫਿਕਸ ਕਾਰਡ ਤੇ ਮੈਮੋਰੀ ਤੇ ਹੋਰ ਪਾਰਟਸ ਨਾਲ ਜੁੜਿਆ ਹੈ ਤੇ ਖੁਦ ਦੇ ਪ੍ਰਾਜੈਕਟਸ ਲਈ ਇਹ ਇਸ ਸਸਤੀ ਤੇ ਬੈਸਟ ਆਪਸ਼ਨ ਹੈ।
128 ਜੀ.ਬੀ ਸਟੋਰੇਜ ਨਾਲ ਲਾਂਚ ਹੋਇਆ ਇਹ ਸਮਾਰਟਫੋਨ
NEXT STORY