ਜਲੰਧਰ : ਹਰ ਕੋਈ ਆਪਣੀ ਸੁਵਿਧਾ ਦੇ ਅਨੁਸਾਰ ਹੀ ਕੀ-ਬੋਰਡ ਦੀ ਵਰਤੋਂ ਕਰਦਾ ਹੈ। ਕਈ ਮੁੱਖ ਕੀ-ਬੋਰਡ ਨਿਰਮਾਤਾ ਜਿਵੇਂ ਲੋਜੀਟੈੱਕ ਤੇ ਰੇਜ਼ਰ ਆਪਣੇ ਗਾਹਕਾਂ ਦੇ ਕੰਫਰਟ ਦਾ ਧਿਆਨ ਰੱਖ ਕੇ ਅਜਿਹੇ ਕੀ-ਬੋਰਡਜ਼ ਦਾ ਨਿਰਮਾਣ ਕਰਦੇ ਹਨ ਜੋ ਇਕ ਖਾਸ ਕੈਟਾਗਿਰੀ ਨੂੰ ਦਰਸ਼ਾਉਂਦੇ ਹਨ। ਇਸੇ ਤਰ੍ਹਾਂ ਹੀ ਰੇਜ਼ਰ ਨੇ ਅਜਿਹਾ ਕੀ-ਬੋਰਡ ਪੇਸ਼ ਕੀਤਾ ਹੈ ਜੋ ਖਾਸ ਗੇਮਰਜ਼ ਲਈ ਬਣਿਆ ਹੈ। ਇਸ ਕੀ-ਬੋਰਡ ਦੇ ਮਾਡਲ ਦਾ ਨਾਂ ਓਰਟਾਨਾ ਹੈ ਤੇ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਇਸ 'ਚ ਮਕੈਨੀਕਲ ਕੀਜ਼ ਲੱਗੀਆਂ ਹਨ।
ਜਦੋਂ ਤੁਸੀਂ ਇਸ ਨਾਲ ਕੋਈ ਗੇਮ ਖੇਡੋਗੇ ਜਾਂ ਟਾਈਪਿੰਗ ਕਰੋਗੇ ਤਾਂ ਤੁਹਾਨੂੰ ਕ੍ਰਿਸਪੀ ਤੇ ਕਲਿਕੇਬਲ ਸਾਊਂਡ ਦਾ ਐਕਸਪੀਰੀਅੰਸ ਮਿਲੇਗਾ। ਇਸ ਦੀ ਲੁਕ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਕੀ-ਬੋਰਡ ਮੇਕਰ ਕੀ-ਬਰੋਡ ਮੇਕਰ ਕਿਸ ਤਰ੍ਹਾਂ ਡਿਜ਼ਾਈਨ ਤੇ ਇਨੋਵੇਸ਼ਨ 'ਚ ਐਕਸਪੈਰੀਮੈਂਟ ਕਰ ਸਕਦੇ ਹਨ। ਓਰਨਾਟਾ ਨੂੰ ਖਰੀਦਣ ਲਈ ਤੁਸੀਂ ਰੇਜ਼ਰ ਦੀ ਵੈੱਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ, ਜਿਥੇ ਇਸ ਦਾ ਸਟੈਂਡਰਡ ਵਰਜ਼ਨ 80 ਡਾਲਰ (ਜਿਸ 'ਚ ਬੈਕਲਿਟ ਗ੍ਰੀਨ ਲਾਈਟ ਹੋਵੇਗੀ) ਤੇ 100 ਡਾਲਰ 'ਚ ਓਰਟਾਨਾ ਕ੍ਰੋਮਾ ਵਰਜ਼ਨ (ਜਿਸ 'ਚ ਬੈਕਲਿਟ 16.8 ਮਿਲੀਅਨ ਕਲਰ ਲਾਈਟ ਹੋਵੇਗੀ) ਮਿਲੇਗਾ।
Samsung ਦੇ ਇਸ ਸਮਾਰਟਫੋਨ 'ਤੇ ਮਿਲ ਰਿਹੈ ਭਾਰੀ ਡਿਸਕਾਊਂਟ
NEXT STORY